SRH vs RR: ਨਿਤੀਸ਼-ਹੈੱਡ ਦੇ ਅਰਧਸੈਂਕੜੇ, ਹੈਦਰਾਬਾਦ ਦਾ ਮਜ਼ਬੂਤ ਸਕੋਰ

SRH vs RR

ਹੈਦਰਾਬਾਦ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 202 ਦੌੜਾਂ ਦਾ ਟੀਚਾ | SRH vs RR

  • ਕਲਾਸਨ ਨੇ ਸਿਰਫ 19 ਗੇਂਦਾਂ ’ਤੇ ਬਣਾਇਆਂ 42 ਦੌੜਾਂ
  • ਆਵੇਸ਼ ਖਾਨ ਨੂੰ ਮਿਲਿਆਂ 2 ਵਿਕਟਾਂ

ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL) ਦਾ 50ਵਾਂ ਮੈਚ ਰਾਜਸਥਾਨ ਰਾਇਲਜ਼ ਤੇ ਹੈਦਰਾਬਾਦ ਵਿਚਕਾਰ ਖੇਡਿਆ ਜਾ ਰਿਹਾ ਹੈ। ਜਿੱਥੇ ਹੈਦਰਾਬਾਦ ਦੀ ਟੀਮ ਨੇ ਟਾਸ ਜਿੱਤ ਦੇ ਆਪਣੇ 20 ਓਵਰਾਂ ’ਚ 201 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਹੈ। ਹੈਦਰਾਬਾਦ ਵੱਲੋਂ ਓਪਨਰ ਟ੍ਰੈਵਿਸ ਹੈੱਡ ਤੇ ਨਿਤੀਸ਼ ਰੈੱਡੀ ਨੇ ਅਰਧਸੈਂਕੜੇ ਜੜੇ, ਜਦਕਿ ਵਿਕਟਕੀਪਰ ਬੱਲੇਬਾਜ਼ ਹੈਨਰਿਕ ਕਲਾਸੇਨ ਨੇ ਸਿਰਫ 19 ਗੇਂਦਾਂ ਦਾ ਸਾਹਮਣਾ ਕੀਤਾ ਤੇ 42 ਦੌੜਾਂ ਦੀ ਤੂਫਾਨੀ ਪਾਰੀ ਖੇਡੀ। (SRH vs RR)

ਬਰਨਾਲਾ ਪੁਲਿਸ ਦੀ ਵੱਡੀ ਕਾਰਵਾਈ, ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ

ਰਾਜਸਥਾਨ ਵੱਲੋਂ ਸਭ ਤੋਂ ਜ਼ਿਆਦਾ ਆਵੇਸ਼ ਖਾਨ ਨੂੰ 2 ਵਿਕਟਾਂ ਮਿਲਿਆਂ, ਜਦਕਿ ਇੱਕ ਵਿਕਟ ਸੰਦੀਪ ਸ਼ਰਮਾ ਦੇ ਖਾਤੇ ’ਚ ਗਈ ਹੈ। ਹੁਣ ਰਾਜਸਥਾਨ ਨੂੰ ਪਲੇਆਫ ’ਚ ਪਹੁੰਚਣ ਲਈ ਆਪਣੇ 20 ਓਵਰਾਂ ’ਚ 202 ਦੌੜਾਂ ਦੀ ਜ਼ਰੂਰਤ ਹੈ। ਹੈਦਰਾਬਾਦ ਨੇ ਨਿਤੀਸ਼ ਦੀਆਂ 42 ਗੇਂਦਾਂ ’ਤੇ ਤਿੰਨ ਚੌਕੇ ਤੇ ਅੱਠ ਛੱਕਿਆਂ ਦੀ ਮੱਦਦ ਨਾਲ 76 ਦੌੜਾਂ ਜਦਕਿ ਟ੍ਰੈਵਿਸ ਹੈੱਡ ਨੇ 44 ਗੇਂਦਾਂ ’ਚ ਛੇ ਚੌਕਿਆਂ ਤੇ ਤਿੰਨ ਛੱਕਿਆਂ ਦੀ ਮੱਦਦ ਨਾਲ 58 ਦੌੜਾਂ ਦੀਆਂ ਪਾਰੀਆਂ ਖੇਡੀਆਂ। ਕਲਾਸੇਨ ਨੇ ਆਪਣੀ ਪਾਰੀ ’ਚ ਤਿੰਨ ਚੌਕੇ ਤੇ ਤਿੰਨ ਛੱਕੇ ਜੜੇ। (SRH vs RR)

ਟਾਸ ਜਿੱਤਣ ਤੋਂ ਬਾਅਦ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ ਕਿਉਂਕਿ ਆਵੇਸ਼ ਖਾਨ ਨੇ ਅਭਿਸ਼ੇਕ ਸ਼ਰਮਾ ਨੂੰ ਆਊਟ ਕਰਕੇ ਹੈਦਰਾਬਾਦ ਨੂੰ ਪਹਿਲਾ ਝਟਕਾ ਦਿੱਤਾ ਸੀ। ਅਗਲੇ ਹੀ ਓਵਰ ’ਚ ਅਨਮੋਲਪ੍ਰੀਤ ਸਿੰਘ ਸੰਦੀਪ ਸ਼ਰਮਾ ਦਾ ਸ਼ਿਕਾਰ ਬਣ ਗਏ ਤੇ ਹੈਦਰਾਬਾਦ ’ਤੇ ਦਬਾਅ ਵੱਧ ਗਿਆ। ਹੈਦਰਾਬਾਦ ਦੀ ਬੱਲੇਬਾਜ਼ੀ ਪਾਵਰਪਲੇ ’ਚ ਥੋੜੀ ਹੌਲੀ ਰਹੀ। ਹੈਦਰਾਬਾਦ ਨੇ ਇਸ ਸੀਜ਼ਨ ’ਚ ਪਾਵਰਪਲੇ ’ਚ ਅਪਣਾ ਸਭ ਤੋਂ ਘੱਟ ਦੌੜਾਂ ਦਾ ਸਕੋਰ ਬਣਾਇਆ ਹੈ। ਪਾਵਰਪਲੇ ’ਚ ਹੈਦਰਾਬਾਦ ਦੀ ਟੀਮ ਸਿਰਫ 37 ਦੌੜਾਂ ਹੀ ਬਣਾ ਸਕੀ ਤੇ ਆਪਣੀਆਂ 2 ਵਿਕਟਾਂ ਗੁਆ ਦਿੱਤੀਆਂ ਸਨ। (SRH vs RR)

ਜਵਾਬ ‘ਚ ਰਾਜਸਥਾਨ ਦੀ ਪਾਰੀ ਡਗਮਗਾਈ

ਹੈਦਰਾਬਾਦ ਵੱਲੋਂ ਦਿੱਤੇ ਗਏ 202 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਰਾਜਸਥਾਨ ਦੀ ਪਾਰੀ ਪਹਿਲੇ ਹੀ ਓਵਰ ‘ਚ ਡਗਮਗਾ ਗਈ, ਪਹਿਲੇ ਹੀ ਓਵਰ ‘ਚ ਤੂਫਾਨੀ ਬੱਲੇਬਾਜ਼ ਜੋਸ ਬਟਲਰ ਤੇ ਕਪਤਾਨ ਸੰਜੂ ਸੈਮਸਨ ਨੂੰ ਭੁਵਨੇਸ਼ਵਰ ਕੁਮਾਰ ਨੇ ਪਵੇਲੀਅਨ ਦਾ ਰਾਹ ਦਿਖਾ ਦਿੱਤਾ, ਦੋਵੇਂ ਬੱਲੇਬਾਜ਼ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ, ਤੇ (0) ‘ਤੇ ਚੱਲਦੇ ਬਣੇ। ਹੁਣ ਰਾਸਸਥਾਨ ਨੇ 2.2 ਓਵਰਾਂ ਦੀ ਸਮਾਪਤੀ ਤੱਕ ਆਪਣੀ 2 ਵਿਕਟਾਂ ਗੁਆ ਕੇ 11 ਦੌੜਾਂ ਬਣਾ ਲਈਆਂ ਹਨ, ਇਸ ਸਮੇਂ ਜਾਇਸਵਾਲ (7) ਜਦਕਿ ਰਿਆਨ ਪਰਾਗ (4) ਦੌੜਾਂ ਬਣਾ ਕੇ ਕ੍ਰੀਜ ‘ਤੇ ਨਾਬਾਦ ਹਨ।