ਸ਼ਾਂਤੀ ਦੇ ਤਮਾਮ ਉਪਾਵਾਂ ਵਿਚਕਾਰ ਦੁਨੀਆ ਭਰ ’ਚ ਫੌਜੀ ਖਰਚ, ਸ਼ਸਤਰੀਕਰਨ ਅਤੇ ਮਾਰੂ ਹਥਿਆਰਾਂ ਦੀ ਹੋੜ ਕਿਸੇ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ ਸ਼ਸਤਰੀਕਰਨ ਦੇ ਭਿਆਨਕ ਨਤੀਜਿਆਂ ਨਾਲ ਸਮੁੱਚਾ ਸੰਸਾਰ ਸਹਿਮਿਆ ਹੋਇਐ, ਹਰ ਪਲ ਪਰਮਾਣੂ ਹਥਿਆਰਾਂ ਦੀ ਵਰਤੋਂ ਸਬੰਧੀ ਦੁਨੀਆ ਡਰ ਦੇ ਸਾਏ ’ਚ ਜੀ ਰਹੀ ਹੈ ਇਸ ਲਈ ਅੱਜ ਹਥਿਆਰਬੰਦੀ ਤੇ ਸ਼ਾਂਤੀ ਦੀ ਅਵਾਜ਼ ਚਾਰੇ ਪਾਸੇ ਉੱਠ ਰਹੀ ਹੈ ਸ਼ਕਤੀ ਸੰਤੁਲਨ ਲਈ ਹਥਿਆਰ-ਨਿਰਮਾਣ ਤੇ ਹਥਿਆਰ ਸੰਗ੍ਰਹਿ ਦੀ ਗੱਲ ਨਾਲ ਤਾਂ ਕਿਸੇ ਵੀ ਹਾਲਤ ’ਚ ਸਹਿਮਤ ਨਹੀਂ ਹੋਇਆ ਜਾ ਸਕਦਾ ਕਿਉਂਕਿ ਇਸ ਨਾਲ ਖ਼ਰਚਾ ਤਾਂ ਵਧਦਾ ਹੀ ਹੈ, ਨਾਲ ਗਲਤ ਹੱਥੋਂ ਦੁਰਵਰਤੋਂ ਦੀਆਂ ਬਹੁਤ ਸੰਭਾਵਨਾਵਾਂ ਰਹਿੰਦੀਆਂ ਹਨ ਤਾਜ਼ਾ ਘਟਨਾਕ੍ਰਮ ਨੂੰ ਦੇਖੀਏ ਤਾਂ ਇੱਕ ਪਾਸੇ ਰੂਸ ਤੇ ਯੂਕਰੇਨ ਆਹਮੋ-ਸਾਹਮਣੇ ਹਨ। (Deadly Weapon)
ਉੱਥੇ ਦੂਜੇ ਪਾਸੇ ਇਜ਼ਰਾਇਲ ਤੇ ਇਰਾਨ ਵਿਚਕਾਰ ਤਲਖ਼ੀ ਵੀ ਸਿਖ਼ਰ ’ਤੇ ਹੈ ਚੀਨ ਅਤੇ ਤਾਇਵਾਨ ਵਿਚਕਾਰ ਰੁਕ-ਰੁਕ ਕੇ ਜੰਗ ਦੇ ਬੱਦਲ ਮੰਡਰਾ ਰਹੇ ਹਨ ਅਜਿਹੇ ਮਾਹੌਲ ’ਚ ਇਹ ਸਵਾਲ ਵੀ ਉੱਠਣਾ ਸੁਭਾਵਿਕ ਹੈ ਕਿ ਕੀ ਸੱਚਮੁੱਚ ਦੁਨੀਆ ਤੀਜੀ ਸੰਸਾਰ ਜੰਗ ਵੱਲ ਵਧਦਿਆਂ ਖਤਰਨਾਕ ਹਥਿਆਰਾਂ ਦੀ ਵਰਤੋਂ ਦੀ ਪ੍ਰਯੋਗਸ਼ਾਲਾ ਬਣ ਰਹੀ ਹੈ? ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੀ ਹਥਿਆਰਾਂ ’ਤੇ ਆਈ ਤਾਜ਼ਾ ਰਿਪੋਰਟ ਅਜਿਹੇ ਹੀ ਸਵਾਲ ਖੜੇ ਕਰ ਰਹੀ ਹੈ ਇਸ ਦਾ ਸੰਤੋਖਜਨਕ ਜਵਾਬ ਸ਼ਾਇਦ ਹੀ ਮਿਲੇ ਕਿਉਂਕਿ ਦੁਨੀਆ ਸਿੱਧੀ-ਸਿੱਧੀ ਦੋ ਖੇਮਿਆਂ ’ਚ ਵੰਡੀ ਗਈ ਹੈ ਸਟਾਕਹੋਮ ਦੀ ਰਿਪੋਰਟ ਦੇ ਅੰਕੜੇ ਹੈਰਾਨ ਕਰਨ ਵਾਲੇ ਹੀ ਨਹੀਂ। (Deadly Weapon)
ਡਰਾਉਣ ਵਾਲੇ ਵੀ ਹਨ ਸ਼ਾਂਤੀ ਦੇ ਤਮਾਮ ਉਪਾਵਾਂ ਵਿਚਕਾਰ ਦੁਨੀਆ ਭਰ ’ਚ ਫੌਜੀ ਖਰਚ ਦਾ ਵਧਣਾ ਅਤੇ ਨਵੇਂ-ਨਵੇਂ ਹਥਿਆਰਾਂ ਦਾ ਬਜ਼ਾਰ ਗਰਮ ਹੋਣਾ, ਚਿੰਤਾਜਨਕ ਹੈ ਰਿਪੋਰਟ ’ਚ ਖਾਸ ਗੱਲ ਇਹ ਹੈ ਕਿ ਦੁਨੀਆ ’ਚ ਸਭ ਤੋਂ ਜ਼ਿਆਦਾ ਫੌਜੀ ਖਰਚ ਕਰਨ ਵਾਲੇ ਦੇਸ਼ਾਂ ’ਚ ਭਾਰਤ ਚੌਥੇ ਨੰਬਰ ’ਤੇ ਬਰਕਰਾਰ ਹੈ ਸ਼ਾਂਤੀ ਅਤੇ ਅਹਿੰਸਾ ਦੀ ਜ਼ਮੀਨ ’ਤੇ ਹਥਿਆਰਾਂ ਦੀ ਭਰਮਾਰ ਉਸ ਦੀ ਕਹਿਣੀ ਅਤੇ ਕਰਨੀ ਦੇ ਫਰਕ ਨੂੰ ਉਜਾਗਰ ਕਰ ਰਹੀ ਹੈ ਇਹ ਸਵਾਲ ਸੁਭਾਵਿਕ ਹੈ ਕਿ ਜਦੋਂ ਹਰੇਕ ਦੇਸ਼ ਸ਼ਾਂਤੀ ਬਣਾਈ ਰੱਖਣ ਦੀ ਵਕਾਲਤ ਕਰਦਾ ਹੈ ਫਿਰ ਹਥਿਆਰਾਂ ਦੀ ਹੋੜ ਲਗਾਤਾਰ ਕਿਉਂ ਵਧ ਰਹੀ ਹੈ? ਭਾਰਤ ਦੁਨੀਆ ਦਾ ਸਭ ਤੋਂ ਵੱਡਾ ਹਥਿਆਰ ਦਰਾਮਦਕਾਰ ਦੇਸ਼ ਬਣ ਗਿਆ ਹੈ। (Deadly Weapon)
Moose wala Murder Case : ਗੋਲਡੀ ਬਰਾੜ ਦੀ ਅਮਰੀਕਾ ’ਚ ਮੌਤ ਦਾ ਦਾਅਵਾ!
ਸਟਾਕਹੋਮ ਵੱਲੋਂ ਜਾਰੀ ਰਿਪੋਰਟ ’ਚ ਇਸ ਦਾ ਖੁਲਾਸਾ ਹੋਇਆ ਹੈ ਭਾਰਤ ਨੇ ਬੀਤੇ ਪੰਜ ਸਾਲਾਂ ’ਚ ਦੁਨੀਆ ’ਚ ਸਭ ਤੋਂ ਜ਼ਿਆਦਾ ਹਥਿਆਰ ਖਰੀਦੇ ਹਨ ਇਸ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਯੂਰਪ ਦਾ ਹਥਿਆਰ ਦਰਾਮਦ 2014-18 ਦੀ ਤੁਲਨਾ ’ਚ 2019-23 ’ਚ ਲਗਭਗ ਦੁੱਗਣਾ ਵਧਿਆ ਹੈ, ਜਿਸ ਦੇ ਪਿੱਛੇ ਰੂਸ-ਯੂਕਰੇਨ ਜੰਗ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਉੱਥੇ, ਇਸ ਤੋਂ ਇਲਾਵਾ ਪਿਛਲੇ ਪੰਜ ਸਾਲਾਂ ’ਚ ਸਭ ਤੋਂ ਜ਼ਿਆਦਾ ਹਥਿਆਰ ਏਸ਼ੀਆਈ ਦੇਸ਼ਾਂ ਨੇ ਖਰੀਦੇ ਹਨ ਇਸ ਲਿਸਟ ’ਚ ਰੂਸ-ਯੂਕਰੇਨ ਜੰਗ ਨੇ ਦੇਸ਼ ਦੀ ਰੱਖਿਆ ਬਰਾਮਦ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ ਇਸੇ ਕਾਰਨ ਪਹਿਲੀ ਵਾਰ ਰੂਸ ਹਥਿਆਰ ਬਰਾਮਦ ’ਚ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਤਾਂ ਉੱਥੇ, ਅਮਰੀਕਾ ਪਹਿਲੇ ਅਤੇ ਫਰਾਂਸ ਦੂਜੇ ਨੰਬਰ ’ਤੇ ਹੈ ਪਿਛਲੇ 25 ਸਾਲਾਂ ’ਚ ਪਹਿਲੀ ਵਾਰ। (Deadly Weapon)
ਸੰਯੁਕਤ ਰਾਜ ਅਮਰੀਕਾ ਏਸ਼ੀਆ ਅਤੇ ਓਸ਼ੀਨੀਆ ਦਾ ਸਭ ਤੋਂ ਵੱਡਾ ਹਥਿਆਰ ਸਪਲਾਈਕਰਤਾ ਰਿਹਾ ਅਮਰੀਕਾ ਦੀ ਹਥਿਆਰਾਂ ਦੀ ਹੋੜ ਅਤੇ ਤਕਨੀਕੀਕਰਨ ਦੀ ਦੌੜ ਪੂਰੀ ਮਨੁੱਖੀ ਜਾਤੀ ਨੂੰ ਅਜਿਹੇ ਕੋਨੇ ’ਚ ਧੱਕ ਰਹੀ ਹੈ, ਜਿੱਥੋਂ ਮੁੜਨਾ ਮੁਸ਼ਕਿਲ ਹੋ ਗਿਆ ਹੈ ਹੁਣ ਤਾਂ ਦੁਨੀਆ ਦੇ ਨਾਲ-ਨਾਲ ਅਮਰੀਕਾ ਖੁਦ ਹੀ ਇਨ੍ਹਾਂ ਹਥਿਆਰਾਂ ਅਤੇ ਹਿੰਸਕ ਮਾਨਸਿਕਤਾ ਦਾ ਸ਼ਿਕਾਰ ਹੈ ਇੱਕ ਪਾਸੇ ਅਮਰੀਕਾ ਤੇ ਉਸ ਦੇ ਸਹਿਯੋਗੀ ਨਾਟੋ ਦੇਸ਼ ਹਨ ਤਾਂ ਦੂਜੇ ਪਾਸੇ ਰੂਸ-ਚੀਨ ਦਾ ਗਠਜੋੜ ਹੈ। ਨਿਰਲੇਪ ਰਹਿਣ ਵਾਲੇ ਦੇਸ਼ ਵੀ ਕਦੇ-ਕਦਾਈਂ ਅਸਿੱਧੇ ਰੂਪ ’ਚ ਕਿਸੇ ਨਾ ਕਿਸੇ ਖੇਮੇ ਵੱਲੋਂ ਝੁਕਾਅ ਦਿਖਾਉਂਦੇ ਰਹੇ ਹਨ। (Deadly Weapon)
ਅਜਿਹੇ ’ਚ ਆਖਰੀ ਉਮੀਦ ਸੰਯੁਕਤ ਰਾਸ਼ਟਰ ਹੀ ਰਹਿ ਜਾਂਦਾ ਹੈ ਜਦੋਂਕਿ ਸੰਯੁਕਤ ਰਾਸ਼ਟਰ ਦੀਆਂ ਸ਼ਕਤੀਆਂ ਤੇ ਮਕਸਦ ਕੋਰੇ ਦਿਖਾਵੇ ਦੇ ਹਨ, ਸਮੁੱਚੀ ਦੁਨੀਆ ਇਸ ਤੋਂ ਵਾਕਿਫ ਹੈ ਉਹ ਅਜਿਹੇ ਕਿਸੇ ਵੀ ਸੰਕਟ ’ਚ ਸ਼ਾਂਤੀ ਪ੍ਰਸਤਾਵ ਪਾਸ ਕਰਕੇ ਆਪਣੀ ਜਿੰਮੇਵਾਰੀ ਨਿਭਾ ਕੇ ਪੱਲਾ ਝਾੜ ਲੈਂਦਾ ਹੈ ਉਸ ਦੇ ਸਖਤ ਤੋਂ ਸਖਤ ਫੈਸਲੇ ਵੀ ਆਖਰ ’ਚ ਮਹਾਂਸ਼ਕਤੀਆਂ ਦੇ ਵੀਟੋ ਦੇ ਸਾਹਮਣੇ ਹਥਿਆਰ ਸੁੱਟ ਦਿੰਦੇ ਹਨ ਦੂਜੀ ਸੰਸਾਰ ਜੰਗ ਤੋਂ ਬਾਅਦ ਹੋਂਦ ’ਚ ਆਇਆ ਸੰਯੁਕਤ ਰਾਸ਼ਟਰ ਕਹਿਣ ਨੂੰ ਤਾਂ ਦੁਨੀਆ ਦੇ ਦੇਸ਼ਾਂ ਦਾ ਸਭ ਤੋਂ ਵੱਡਾ ਮੰਚ ਹੈ ਪਰ ਜੰਗਾਂ ਨੂੰ ਰੋਕਣ ’ਚ ਉਸ ਦੀ ਭੂਮਿਕਾ ਨਾਂਹ ਬਰਾਬਰ ਹੈ ਅਜਿਹੇ ’ਚ ਦੁਨੀਆ ’ਚ ਵਧਦੇ ਹਥਿਆਰਾਂ ਦੀ ਹੋੜ ਅਤੇ ਜੰਗ ਦੀਆਂ ਸੰਭਾਵਨਾਵਾਂ ਨੂੰ ਆਖਰ ਕੌਣ, ਕਿਵੇਂ, ਕਿਸ ਨੂੰ ਰੋਕੇ? ਜਾਹਿਰ ਹੈ, ਅਜਿਹੇ ਹਲਾਤਾਂ ’ਚ ਤਾਂ ਹਥਿਆਰਾਂ ਦੀ ਹੋੜ ਵਧੇਗੀ ਹੀ। (Deadly Weapon)
ਅਮਰੀਕਾ ਇੱਕ ਪਾਸੇ ਜੰਗ ਵੱਲ ਵਧ ਰਹੇ ਦੇਸ਼ਾਂ ਨੂੰ ਸ਼ਾਂਤੀ ਦੀ ਅਪੀਲ ਕਰਨ ’ਚ ਸਭ ਤੋਂ ਅੱਗੇ ਰਹਿੰਦਾ ਹੈ ਪਰ ਦੂਜੇ ਪਾਸੇ ਅਮਰੀਕੀ ਹਥਿਆਰ ਕੰਪਨੀਆਂ ਤਮਾਮ ਦੇਸ਼ਾਂ ਨੂੰ ਖਰਬਾਂ ਰੁਪਏ ਦੇ ਹਥਿਆਰ ਵੇਚ ਰਹੀਆਂ ਹਨ। ਇਨ੍ਹਾਂ ਕੰਪਨੀਆਂ ਲਈ ਤਾਂ ਜੰਗ ਦਾ ਸਮਾਂ ਹੀ ਸੁਨਹਿਰਾ ਸਮਾਂ ਹੁੰਦਾ ਹੈ। ਅਜਿਹੇ ਦੌਰ ’ਚ ਜਦੋਂ ਜ਼ਿਆਦਾਤਰ ਦੇਸ਼ ਸਿੱਖਿਆ, ਰੁਜ਼ਗਾਰ ਅਤੇ ਸਿਹਤ ਦੇ ਮੋਰਚਿਆਂ ’ਤੇ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ, ਹਥਿਆਰਾਂ ਦੀ ਇਸ ਹੋੜ ਨੂੰ ਰੋਕਿਆ ਜਾਣਾ ਚਾਹੀਦਾ ਹੈ ਮਨੁੱਖ ਦੇ ਭੈਅਭੀਤ ਮਨ ਨੂੰ ਜੰਗ ਅਤੇ ਹਥਿਆਰਾਂ ਦੀ ਭਿਆਨਕਤਾ ਤੋਂ ਮੁਕਤੀ ਦਿਵਾਉਣਾ ਜ਼ਰੂਰੀ ਹੈ। ਜੰਗ ਕਰ ਰਹੇ ਦੇਸ਼ਾਂ ’ਚ ਸ਼ਾਂਤੀ ਸਥਾਪਿਤ ਕਰਕੇ, ਉਨ੍ਹਾਂ ਨੂੰ ਭੈਅ-ਮੁਕਤ ਕਰਕੇ। (Deadly Weapon)
ਜੰਗ ਰੋਕ ਕਰਕੇ ਵਿਸ਼ਵ ਨੂੰ ਭੈਅ-ਮੁਕਤ ਕਰਨਾ ਚਾਹੀਦਾ ਹੈ ਨਿਸ਼ਚਿਤ ਹੀ ਇਹ ਕਿਸੇ ਇੱਕ ਦੇਸ਼ ਜਾਂ ਦੂਜੇ ਦੇਸ਼ ਦੀ ਜਿੱਤ ਨਹੀਂ ਸਗੋਂ ਸਮੁੱਚੀ ਮਨੁੱਖ ਜਾਤੀ ਦੀ ਜਿੱਤ ਹੋਵੇਗੀ ਯਥਾਰਥ ਇਹ ਹੈ। ਕਿ ਹਨ੍ਹੇਰਾ ਚਾਨਣ ਵੱਲ ਤੁਰਦਾ ਹੈ, ਪਰ ਅੰਨ੍ਹਾਪਣ ਮੌਤ-ਤਬਾਹੀ ਵੱਲ ਪਰ ਰੂਸ ਨੇ ਆਪਣੀ ਸ਼ਕਤੀ ਅਤੇ ਸਮਰੱਥਾ ਦਾ ਅਹਿਸਾਸ ਇੱਕ ਗਲਤ ਸਮੇਂ ’ਤੇ ਗਲਤ ਮਕਸਦ ਲਈ ਕਰਵਾਇਆ ਹੈ ਇਸ ਜੰਗ ਨਾਲ ਹੋਣ ਵਾਲੀ ਤਬਾਹੀ ਰੂਸ-ਯੂਕਰੇਨ ਦੀ ਨਹੀਂ, ਸਗੋਂ ਸਮੁੱਚੀ ਦੁਨੀਆ ਦੀ ਤਬਾਹੀ ਹੋਵੇਗੀ, ਕਿਉਂਕਿ ਰੂਸ ਪਰਮਾਣੂ ਧਮਾਕੇ ਕਰਨ ਲਈ ਮਜ਼ਬੂਰ ਹੋਵੇਗਾ।
ਜੋ ਦੁਨੀਆ ਦੀ ਵੱਡੀ ਚਿੰਤਾ ਦਾ ਸਬੱਬ ਹੈ ਵੱਡੇ ਸ਼ਕਤੀਸ਼ਾਲੀ ਰਾਸ਼ਟਰਾਂ ਨੂੰ ਇਸ ਜੰਗ ਨੂੰ ਰੋਕਣ ਦੇ ਯਤਨ ਕਰਨੇ ਚਾਹੀਦੇ ਹਨ। ਪਰ ਸਵਾਲ ਹੈ ਕਿ ਜੋ ਦੇਸ਼ ਹਥਿਆਰਾਂ ਦੇ ਨਿਰਮਾਤਾ ਹਨ ਉਹ ਕਿਉਂ ਚਾਹੁਣਗੇ ਕਿ ਜੰਗ ਰੁਕੇ ਜਦੋਂ ਤੱਕ ਸ਼ਕਤੀਸ਼ਾਲੀ ਰਾਸ਼ਟਰਾਂ ਦੀ ਹਥਿਆਰਾਂ ਦੇ ਨਿਰਮਾਣ ਅਤੇ ਬਰਾਮਦ ਦੀ ਭੁੱਖ ਸ਼ਾਂਤ ਨਹੀਂ ਹੁੰਦੀ ਉਦੋਂ ਤੱਕ ਜੰਗ ਦੀਆਂ ਸੰਭਾਵਨਾਵਾਂ ਮੈਦਾਨਾਂ ’ਚ, ਸਮੁੰਦਰਾਂ ’ਚ, ਅਕਾਸ਼ ’ਚ ਤੈਰਦੀਆਂ ਰਹਿਣਗੀਆਂ, ਇਸ ਲਈ ਲੋੜ ਇਸ ਗੱਲ ਦੀ ਹੈ ਕਿ ਜੰਗ ਹੁਣ ਸੰਸਾਰ ’ਚ ਨਹੀਂ, ਹਥਿਆਰਾਂ ਦੀ ਸਮਾਪਤੀ ਕਰਨ ’ਚ ਲੱਗੇ। (Deadly Weapon)