ਟੀ20 ਵਿਸ਼ਵ ਕੱਪ ਲਈ ਅਸਟਰੇਲੀਆ ਟੀਮ ਦਾ ਐਲਾਨ | T20 World Cup
- ਸਟੀਵ ਸਮਿਥ ਹੋਏ ਬਾਹਰ
- ਮਿਸ਼ੇਲ ਮਾਰਸ਼ ਨੂੰ ਦਿੱਤੀ ਗਈ ਹੈ ਕਪਤਾਨੀ
ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ ਸ਼ੁਰੂ ਹੋਣ ’ਚ ਹੁਣ ਸਿਰਫ ਹੁਣ ਇੱਕ ਮਹੀਨਾ ਹੀ ਬਾਕੀ ਹੈ। ਹੁਣ ਤੱਕ ਕਾਫੀ ਟੀਮਾਂ ਵਿਸ਼ਵ ਕੱਪ ਲਈ ਐਲਾਨ ਹੋ ਗਿਆ ਹੈ। ਸਭ ਤੋਂ ਪਹਿਲਾਂ ਟੀ20 ਵਿਸ਼ਵ ਕੱਪ ਲਈ ਨਿਊਜੀਲੈਂਡ ਦੀ ਟੀਮ ਦਾ ਐਲਾਨ ਹੋਇਆ ਸੀ। ਦੱਸ ਦੇਈਏ ਕਿ ਨਿਊਜੀਲੈਂਡ ਨੇ ਬੱਚਿਆਂ ਤੋਂ ਟੀ20 ਵਿਸ਼ਵ ਕੱਪ ਖਿਡਾਰੀਆਂ ਦੀ ਚੋਣ ਕਰਵਾਈ ਹੈ। ਹੁਣ ਤੱਕ 5 ਦੇਸ਼ਾਂ ਦੀਆਂ ਟੀ20 ਵਿਸ਼ਵ ਕੱਪ ਟੀਮਾਂ ਦਾ ਐਲਾਨ ਹੋਇਆ ਹੈ। ਜੋ ਕਿ ਇਸ ਤਰ੍ਹਾਂ ਹਨ : ਭਾਰਤ, ਨਿਊਜੀਲੈਂਡ, ਦੱਖਣੀ ਅਫਰੀਕਾ, ਇੰਗਲੈਂਡ ਤੇ ਅਸਟਰੇਲੀਆ। (T20 World Cup)
ਹੁਣ ਅੱਜ ਅਸਟਰੇਲੀਆ ਦੀ ਟੀ20 ਵਿਸ਼ਵ ਕੱਪ ਲਈ ਟੀਮ ਦਾ ਐਲਾਨ ਵੀ ਹੋ ਗਿਆ ਹੈ। ਟੀ20 ਵਿਸ਼ਵ ਕੱਪ ਅਮਰੀਕਾ ਤੇ ਵੈਸਟਇੰਡੀਜ਼ ਦੋ ਦੇਸ਼ਾਂ ’ਚ ਖੇਡਿਆ ਜਾਣਾ ਹੈ। ਇਸ ਲਈ ਅਸਟਰੇਲੀਆਈ 15 ਮੈਂਬਰੀ ਟੀਮ ਦਾ ਐਲਾਨ ਵੀ ਹੋ ਗਿਆ ਹੈ। ਟੀਮ ਦੀ ਕਪਤਾਨੀ ਮਿਚੇਲ ਮਾਰਸ਼ ਕਰਨਗੇ। ਅਸਟਰੇਲੀਆਈ ਮਿਚੇਲ ਮਾਰਸ਼ ਨੇ ਪਿਛਲੇ 12 ਮਹੀਨਿਆਂ ਦੌਰਾਨ ਅਸਟਰੇਲੀਆਈ ਟੀ20 ਟੀਮ ਦੀ ਅਗਵਾਈ ਕੀਤੀ ਹੈ। ਜਦਕਿ ਸਟਾਰ ਬੱਲੇਬਾਜ਼ ਅਤੇ ਸਾਬਕਾ ਕਪਤਾਨ ਸਟੀਵ ਸਮਿਥ ਨੂੰ ਟੀ20 ਵਿਸ਼ਵ ਕੱਪ ਟੀਮ ’ਚ ਜਗ੍ਹਾ ਨਹੀਂ ਮਿਲੀ ਹੈ। (T20 World Cup)
ਟੀ20 ਵਿਸ਼ਵ ਕੱਪ 2024 ਲਈ ਅਸਟਰੇਲੀਆਈ ਟੀਮ | T20 World Cup
ਮਿਚੇਲ ਮਾਰਸ਼ (ਕਪਤਾਨ), ਐਸ਼ਟਨ ਐਂਗਰ, ਪੈਟ ਕੰਮਿਸ, ਟਿਮ ਡੇਵਿਡ, ਨਾਥਨ ਐਲਿਸ, ਕੈਮਰਨ ਗ੍ਰੀਨ, ਜੋਸ਼ ਹੈਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ਼ (ਵਿਕਟਕੀਪਰ), ਗਲੇਨ ਮੈਕਸਵੈੱਲ, ਮਿਸ਼ੇਲ ਸਟਾਰਕ, ਮਾਰਕਸ ਸਟੋਇਨਿਸ, ਮੈਥਊ ਵੇਡ (ਵਿਕਟਕੀਪਰ), ਡੇਵਿਡ ਵਾਰਨਰ, ਐਡਮ ਜੰਪਾ। (T20 World Cup)
ਅਸਟਰੇਲੀਆ ਨੇ ਇੱਕ ਵਾਰ ਜਿੱਤਿਆ ਹੈ ਟੀ-20 ਵਿਸ਼ਵ ਕੱਪ | T20 World Cup
ਟੀਮ ਇੰਡੀਆ ਨੇ 2007 ’ਚ ਪਹਿਲੀ ਵਾਰ ਇਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਸੀ। ਭਾਰਤ ਤੋਂ ਇਲਾਵਾ ਪਾਕਿਸਤਾਨ, ਅਸਟਰੇਲੀਆ ਅਤੇ ਸ੍ਰੀਲੰਕਾ ਨੇ ਵੀ 1-1 ਵਾਰ ਖਿਤਾਬ ਜਿੱਤਿਆ ਹੈ। ਵੈਸਟਇੰਡੀਜ (2012 ਤੇ 2016) ਅਤੇ ਇੰਗਲੈਂਡ (2010 ਤੇ 2022) ਨੇ 2-2 ਵਾਰ ਟੀ-20 ਵਿਸ਼ਵ ਕੱਪ ਟਰਾਫੀ ’ਤੇ ਕਬਜਾ ਕੀਤਾ ਹੈ। ਟੂਰਨਾਮੈਂਟ ਹੁਣ ਤੱਕ 8 ਵਾਰ ਖੇਡਿਆ ਜਾ ਚੁੱਕਾ ਹੈ, ਟੂਰਨਾਮੈਂਟ ਦਾ 9ਵਾਂ ਐਡੀਸ਼ਨ ਅਮਰੀਕਾ ਤੇ ਵੈਸਟਇੰਡੀਜ ’ਚ ਖੇਡਿਆ ਜਾਵੇਗਾ। (T20 World Cup)
ਟੀ20 ਵਿਸ਼ਵ ਕੱਪ 2024 ਲਈ ਦੱਖਣੀ ਅਫਰੀਕਾ ਟੀਮ ਦਾ ਵੀ ਐਲਾਨ | T20 World Cup
- ਐਡਨ ਮਾਰਕ੍ਰਮ ਨੂੰ ਦਿੱਤੀ ਗਈ ਹੈ ਕਪਤਾਨੀ
ਵੈਸਟਇੰਡੀਜ਼ ਅਤੇ ਅਮਰੀਕਾ ’ਚ 1 ਜੂਨ ਤੋਂ ਸ਼ੁਰੂ ਹੋ ਰਹੇ ਟੀ20 ਵਿਸ਼ਵ ਕੱਪ ਲਈ ਦੱਖਣੀ ਅਫਰੀਕਾ ਦੀ ਟੀਮ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਦੱਖਣੀ ਅਫਰੀਕਾ ਬੋਰਡ ਨੇ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਐਡਨ ਮਾਰਕ੍ਰਮ ਟੀਮ ਦੀ ਕਪਤਾਨੀ ਕਰਨਗੇ। ਜਦਕਿ ਟੈਮਬਾ ਬਾਵੂਮਾ ਨੂੰ ਟੀਮ ’ਚ ਜਗ੍ਹਾ ਨਹੀਂ ਮਿਲੀ ਹੈ। ਦੂਜੇ ਪਾਸੇ 31 ਸਾਲਾਂ ਤੇਜ ਗੇਂਦਬਾਜ ਓਟਨੀਲ ਬਾਰਟਮੈਨ ਪਹਿਲੀ ਵਾਰ ਦੱਖਣੀ ਅਫਰੀਕਾ ਦੀ ਟੀਮ ਨਾਲ ਜੁੜੇ ਹਨ। ਉਨ੍ਹਾਂ ਨੇ ਆਪਣਾ ਡੈਬਿਊ ਨਹੀਂ ਕੀਤਾ ਹੈ। ਨੰਦਰੇ ਬਰਗਰ ਤੇ ਲੁੰਗੀ ਨਗੀਡੀ ਨੂੰ ਰਿਜਰਵ ’ਚ ਰੱਖਿਆ ਗਿਆ ਹੈ। ਦੱਖਣੀ ਅਫਰੀਕਾ ਲਈ ਟੈਸਟ ਅਤੇ ਵਨਡੇ ’ਚ ਡੈਬਿਊ ਕਰਨ ਵਾਲੇ ਵਿਕਟਕੀਪਰ ਰਿਆਨ ਰਿਕੇਲਟਨ ਨੂੰ ਵੀ ਪਹਿਲੀ ਵਾਰ ਟੀ-20 ਟੀਮ ’ਚ ਸ਼ਾਮਲ ਕੀਤਾ ਗਿਆ ਹੈ। (T20 World Cup)
ਟੀ20 ਵਿਸ਼ਵ ਕੱਪ ਲਈ ਦੱਖਣੀ ਅਫਰੀਕਾ ਦੀ ਟੀਮ | T20 World Cup
ਏਡੇਨ ਮਾਰਕਰਮ (ਕਪਤਾਨ), ਓਟਨੀਲ ਬਾਰਟਮੈਨ, ਗੇਰਾਲਡ ਕੋਏਟਜੀ, ਕੁਇੰਟਨ ਡੀ ਕਾਕ, ਬਿਜੋਰਨ ਫੋਰਟਿਊਨ, ਰੀਜਾ ਹੈਂਡਰਿਕਸ, ਮਾਰਕੋ ਜੈਨਸਨ, ਹੇਨਰਿਕ ਕਲਾਸਨ, ਕੇਸ਼ਵ ਮਹਾਰਾਜ, ਡੇਵਿਡ ਮਿਲਰ, ਐਨਰਿਕ ਨੌਰਟਿਆ, ਕਾਗਿਸੋ ਰਬਾਡਾ, ਰਿਆਨ ਰਿਕੇਲਟਨ, ਟ੍ਰਿਬ੍ਰੇਜ ਸਟਮਬਸੀ, ਟ੍ਰਿਬਰੇਜ ਸਟਮਬਸੀ। (T20 World Cup)
ਰਿਜਰਵ ਖਿਡਾਰੀ : ਨੰਦਰੇ ਬਰਜਰ ਅਤੇ ਲੁੰਗੀ ਐਨਗੀਡੀ।
ਦੱਖਣੀ ਅਫਰੀਕਾ ਅਜੇ ਤੱਕ ਇੱਕ ਵਾਰ ਵੀ ਨਹੀਂ ਜਿੱਤਿਆ ਹੈ ਟੀ20 ਵਿਸ਼ਵ ਕੱਪ
ਦੱਖਣੀ ਅਫਰੀਕਾ ਦੀ ਟੀਮ ਹੁਣ ਤੱਕ ਵਿਸ਼ਵ ਕੱਪ ਨਹੀਂ ਜਿੱਤ ਸਕੀ ਹੈ। ਟੀਮ ਇੰਡੀਆ ਨੇ 2007 ’ਚ ਪਹਿਲੀ ਵਾਰ ਇਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਸੀ। ਭਾਰਤ ਤੋਂ ਇਲਾਵਾ ਪਾਕਿਸਤਾਨ, ਅਸਟਰੇਲੀਆ ਅਤੇ ਸ੍ਰੀਲੰਕਾ ਨੇ ਵੀ 1-1 ਵਾਰ ਖਿਤਾਬ ਆਪਣੇ ਨਾਂਅ ਕੀਤਾ ਹੈ।ਵੈਸਟਇੰਡੀਜ (2012 ਤੇ 2016) ਅਤੇ ਇੰਗਲੈਂਡ (2010 ਤੇ 2022) ਨੇ 2-2 ਵਾਰ ਟੀ-20 ਵਿਸ਼ਵ ਕੱਪ ਟਰਾਫੀ ’ਤੇ ਕਬਜਾ ਕੀਤਾ ਹੈ। ਟੂਰਨਾਮੈਂਟ ਹੁਣ ਤੱਕ 8 ਵਾਰ ਖੇਡਿਆ ਜਾ ਚੁੱਕਾ ਹੈ, ਟੂਰਨਾਮੈਂਟ ਦਾ 9ਵਾਂ ਐਡੀਸ਼ਨ ਅਮਰੀਕਾ ਤੇ ਵੈਸਟਇੰਡੀਜ ’ਚ ਖੇਡਿਆ ਜਾਵੇਗਾ।
ਟੀ20 ਵਿਸ਼ਵ ਕੱਪ ਲਈ ਇੰਗਲੈਂਡ ਦੀ ਟੀਮ ਦਾ ਵੀ ਐਲਾਨ | T20 World Cup
- ਜੋਸ ਬਟਲਰ ਕਰਨਗੇ ਕਪਤਾਨੀ
- ਜੋਫਾ ਆਰਚਰ ਵੀ ਹੋਈ ਵਾਪਸੀ
ਵੈਸਟਇੰਡੀਜ਼ ਤੇ ਅਮਰੀਕਾ ’ਚ 1 ਜੂਨ ਤੋਂ ਸ਼ੁਰੂ ਹੋਣ ਵਾਲੇ ਟੀ20 ਵਿਸ਼ਵ ਕੱਪ ਲਈ ਇੰਗਲੈਂਡ ਦੀ ਟੀਮ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਹੁਣ ਤੱਕ ਕੁਲ 5 ਟੀਮਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਇੰਗਲੈਂਡ ਕ੍ਰਿਕੇਟ ਬੋਰਡ ਨੇ ਇੰਗਲੈਂਡ ਦੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇੰਗਲੈਂਡ ਦੀ ਟੀ20 ਵਿਸ਼ਵ ਕੱਪ ’ਚ ਜੋਸ ਬਟਲਰ ਨੂੰ ਕਪਤਾਨ ਬਣਾਇਆ ਗਿਆ ਹੈ। ਜਦਕਿ ਤੇਜ਼ ਗੇਂਦਬਾਜ਼ ਜੋਫਾ ਆਰਚਰ ਵੀ ਟੀਮ ’ਚ ਵਾਪਸੀ ਹੋਈ ਹੈ। ਆਰਚਰ ਸੱਟ ਵੀ ਵਜ੍ਹਾ ਨਾਲ ਕਾਫੀ ਸਮੇਂ ਤੋਂ ਇੰਗਲੈਂਡ ਦੀ ਟੀਮ ’ਚੋਂ ਬਾਹਰ ਚੱਲ ਰਹੇ ਸਨ।
ਟੀ20 ਵਿਸ਼ਵ ਕੱਪ ਲਈ ਇੰਗਲੈਂਡ ਦੀ ਟੀਮ : ਜੋਸ ਬਟਲਰ (ਕਪਤਾਨ), ਮੋਈਨ ਅਲੀ, ਜੋਫਰਾ ਆਰਚਰ, ਜੌਨੀ ਬੇਅਰਸਟੋ, ਹੈਰੀ ਬਰੂਕ, ਸੈਮ ਕੁਰਾਨ, ਬੇਨ ਡਕੇਟ, ਟੌਮ ਹਾਰਟਲੇ, ਵਿਲ ਜੈਕ, ਕ੍ਰਿਸ ਜੌਰਡਨ, ਲਿਆਮ ਲਿਵਿੰਗਸਟੋਨ, ਆਦਿਲ ਰਾਸ਼ਿਦ, ਫਿਲ ਸਾਲਟ, ਰੀਸ ਟੋਪਲੀ, ਮਾਰਕ ਵੁੱਡ। (T20 World Cup)
ਟੀ20 ਵਿਸ਼ਵ ਕੱਪ 2024 ਲਈ ਨਿਊਜੀਲੈਂਡ ਦੀ ਟੀਮ ਦਾ ਐਲਾਨ | T20 World Cup
- ਵਿਲਿਯਮਸਨ ਨੂੰ ਦਿੱਤੀ ਗਈ ਹੈ ਕਪਤਾਨੀ | T20 World Cup
- ਰਚਿਨ ਰਵਿੰਦਰ ਵੀ ਹੋਈ ਹੈ ਚੋਣ
ਵੈਸਟਇੰਡੀਜ਼ ਤੇ ਅਮਰੀਕਾ ’ਚ ਖੇਡੇ ਜਾਣ ਵਾਲੇ ਟੀ20 ਵਿਸ਼ਵ ਕੱਪ ਲਈ ਨਿਊਜੀਲੈਂਡ ਦੀ ਟੀਮ ਦਾ ਵੀ ਐਲਾਨ ਹੋ ਗਿਆ ਹੈ। ਨਿਊਜੀਲੈਂਡ ਕ੍ਰਿਕੇਟ ਬੋਰਡ ਨੇ ਟੀਮ ਦਾ ਐਲਾਨ ਦੋ ਬੱਚਿਆਂ ਤੋਂ ਕਰਵਾਇਆ ਹੈ। ਜਿਸ ਵਿੱਚ ਇੱਕ ਲੜਕਾ ਹੈ ਅਤੇ ਇੱਕ ਲੜਕੀ। ਲੜਕੀ ਦਾ ਨਾਂਅ ਮਟਿਲਡਾ ਹੈ ਅਤੇ ਲੜਕੇ ਦਾ ਨਾਂਅ ਏਂਗਸ ਹੈ। ਜਿਸ ਦਾ ਨਿਊਜੀਲੈਂਡ ਕ੍ਰਿਕੇਟ ਬੋਰਡ ਨੇ ਇੱਕ ਵੀਡੀਓ ਵੀ ਪੋਸਟ ਕੀਤਾ ਹੈ। ਇਸ ਤੋਂ ਪਹਿਲਾਂ ਆਈਸੀਸੀ ਕ੍ਰਿਕੇਟ ਵਿਸ਼ਵ ਕੱਪ 2023 ਦਾ ਐਲਾਨ ਵੀ ਨਿਊਜੀਲੈਂਡ ਵੱਲੋਂ ਇੱਕ ਵਖਰੇ ਅੰਦਾਜ ’ਚ ਹੋਇਆ ਸੀ।
Holiday: ਜਲਦੀ ਨਿਬੇੜ ਲਓ ਆਪਣੇ ਜ਼ਰੂਰੀ ਕੰਮ, ਬੈਂਕ ਰਹਿਣਗੇ ਬੰਦ
ਉਸ ਸਮੇਂ ਖਿਡਾਰੀਆਂ ਦੇ ਪਰਿਵਾਰ ਵਾਲਿਆਂ ਤੋਂ ਟੀਮ ਦਾ ਐਲਾਨ ਕਰਵਾਇਆ ਗਿਆ ਸੀ। ਸਟਾਰ ਬੱਲੇਬਾਜ਼ ਵਿਲਿਯਮਸਨ ਨੂੰ ਟੀਮ ਦੀ ਕਪਤਾਨੀ ਦਿੱਤੀ ਗਈ ਹੈ। ਜਦਕਿ ਆਈਸੀਸੀ ਵਿਸ਼ਵ ਕੱਪ 2023 ’ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਰਚਿਨ ਰਵਿੰਦਰ ਨੂੰ ਵੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਰਚਿਨ ਰਵਿੰਦਰ ਅਤੇ ਮੈਟ ਹੈਨਰੀ ਪਹਿਲੀ ਵਾਰ ਟੀ20 ਵਿਸ਼ਵ ਕੱਪ ਖੇਡਣਗੇ। ਦੱਸ ਦੇਈਏ ਕਿ ਇਸ ਵਾਰ ਟੀ20 ਵਿਸ਼ਵ ਕੱਪ ’ਚ ਕੁਲ 20 ਟੀਮਾਂ ਹਿੱਸਾ ਲੈ ਰਹੀਆਂ ਹਨ। (T20 World Cup)
ਆਈਸੀਸੀ ਟੀ20 ਵਿਸ਼ਵ ਕੱਪ ਲਈ ਨਿਊਜੀਲੈਂਡ ਦੀ ਟੀਮ | T20 World Cup
ਕੇਨ ਵਿਲੀਅਮਸਨ (ਕਪਤਾਨ), ਫਿਨ ਐਲਨ, ਟ੍ਰੇਂਟ ਬੋਲਟ, ਮਾਈਕਲ ਬ੍ਰੇਸਵੈੱਲ, ਮਾਰਕ ਚੈਪਮੈਨ, ਡੇਵੋਨ ਕੋਨਵੇ, ਲਾਕੀ ਵਰਗੂਸਨ, ਮੈਟ ਹੈਨਰੀ, ਡੇਰਿਲ ਮਿਸ਼ੇਲ, ਜਿੰਮੀ ਨੀਸ਼ਮ, ਗਲੇਨ ਫਿਲਿਪਸ, ਰਚਿਨ ਰਵਿੰਦਰਾ, ਮਿਸ਼ੇਲ ਸੈਂਟਨਰ, ਈਸ਼ ਸੋਢੀ ਤੇ ਟਿਮ ਸਾਊਥੀ।
ਰਿਜਰਵ ਖਿਡਾਰੀ : ਬੈਨ ਸੀਅਰਸ
ਨਿਊਜੀਲੈਂਡ ਹੁਣ ਤੱਕ ਇੱਕ ਵੀ ਵਿਸ਼ਵ ਕੱਪ ਨਹੀਂ ਜਿੱਤ ਸਕਿਆ ਹੈ | T20 World Cup
ਨਿਊਜੀਲੈਂਡ ਦੀ ਟੀਮ ਹੁਣ ਤੱਕ ਇੱਕ ਵੀ ਵਿਸ਼ਵ ਕੱਪ ਨਹੀਂ ਜਿੱਤ ਸਕੀ ਹੈ। 2022 ’ਚ ਇੰਗਲੈਂਡ ਨੇ ਫਾਈਨਲ ’ਚ ਪਾਕਿਸਤਾਨ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਫਿਰ ਭਾਰਤ ਨੂੰ ਸੈਮੀਫਾਈਨਲ ’ਚ ਇੰਗਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਇੰਡੀਆ ਨੇ 2007 ’ਚ ਪਹਿਲੀ ਵਾਰ ਇਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਟੀਮ ਇੱਕ ਵਾਰ ਵੀ ਟਰਾਫੀ ਨਹੀਂ ਜਿੱਤ ਸਕੀ। ਭਾਰਤ ਤੋਂ ਇਲਾਵਾ ਪਾਕਿਸਤਾਨ, ਅਸਟਰੇਲੀਆ ਤੇ ਸ੍ਰੀਲੰਕਾ ਨੇ ਵੀ 1-1 ਵਾਰ ਖਿਤਾਬ ਜਿੱਤਿਆ ਹੈ। ਜਦੋਂ ਕਿ ਵੈਸਟਇੰਡੀਜ (2012 ਤੇ 2016) ਤੇ ਇੰਗਲੈਂਡ (2010 ਤੇ 2022) ਨੇ 2-2 ਵਾਰ ਟੀ-20 ਵਿਸ਼ਵ ਕੱਪ ਟਰਾਫੀ ’ਤੇ ਕਬਜਾ ਕੀਤਾ ਹੈ। ਟੂਰਨਾਮੈਂਟ ਹੁਣ ਤੱਕ 8 ਵਾਰ ਖੇਡਿਆ ਜਾ ਚੁੱਕਾ ਹੈ, ਟੂਰਨਾਮੈਂਟ ਦਾ 9ਵਾਂ ਐਡੀਸ਼ਨ ਅਮਰੀਕਾ ਤੇ ਵੈਸਟਇੰਡੀਜ ’ਚ ਖੇਡਿਆ ਜਾਵੇਗਾ। (T20 World Cup)