ਪੰਜਾਬ ਪੁਲਿਸ ਦੇ ADGP ਨੇ ਲਈ VRS, ਲੋਕ ਸਭਾ ਚੋਣਾਂ ਲੜਨ ਦੀ ਚਰਚਾ

Gurinder Dhillon IPS
ਪੰਜਾਬ ਪੁਲਿਸ ਦੇ ADGP ਨੇ ਲਈ VRS, ਲੋਕ ਸਭਾ ਚੋਣਾਂ ਲੜਨ ਦੀ ਚਰਚਾ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ADGP ਗੁਰਿੰਦਰ ਸਿੰਘ ਢਿੱਲੋਂ (ਲਾਅ ਐਂਡ ਆਰਡਰ) ਨੇ ਸਵੈ-ਇੱਛੁਕ ਸੇਵਾਮੁਕਤੀ (VRS) ਲੈ ਲਈ ਹੈ। ਉਨਾਂ ਨੇ 30 ਸਾਲ ਦੀ ਸੇਵਾ ਤੋਂ ਬਾਅਦ ਵੀਆਰਐਸ ਲਿਆ ਹੈ। ਉਨਾਂ ਕੋਲ ਸੈਪਸ਼ਲ ਏਡੀਜੀਪੀ ਲਾਅ ਐਂਡ ਆਰਡਰ ਦਾ ਚਾਰਜ ਸੀ। ਗੁਰਿੰਦਰ ਸਿੰਘ ਢਿੱਲੋਂ 1997 ਬੈਚ ਦੇ ਆਈਪੀਐਸ ਅਧਿਕਾਰੀ ਹਨ। (Gurinder Dhillon IPS)

ਇਹ ਵੀ ਪੜ੍ਹੋ: ‘ਵੋਟ ਲੈਣ ਲਈ ਪਹਿਲਾਂ ਸਾਡੇ ਸੁਆਲਾਂ ਦੇ ਜਵਾਬ ਦਿਓ’

ਉਨ੍ਹਾਂ ਨੇ ਵੀਆਰਐਸ ਸਬੰਧੀ ਖੁਦ ਇਸ ਦੀ ਪੁਸ਼ਟੀ ਕੀਤੀ ਹੈ। ਆਈਪੀਐਸ ਅਧਿਕਾਰੀ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਵੀਆਰਐਸ ਲੈ ਕੇ ਉਹ ਪਿੰਜਰੇ ਤੋਂ ਮੁਕਤ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਦੇ ਲੋਕ ਸਭਾ ਚੋਣਾਂ ਲਡ਼ਨ ਦੀਆਂ ਚਰਚਾਵਾਂ ਹਨ।  (Gurinder Dhillon IPS)