ਮੋਹਾਲੀ ’ਚ ਹਰਿਆਣਾ ਪੁਲਿਸ ਦੇ ਮੁਲਾਜ਼ਮ ਦੀ ਮਿਲੀ ਲਾਸ਼

Dhuri News

ਮੁਲਾਜ਼ਮ ਦੇ ਮੂੰਹ ’ਤੇ ਕੀਤੇ ਗਏ ਹਨ ਕਾਫੀ ਵਾਰ | Murder

ਮੋਹਾਲੀ (ਸੱਚ ਕਹੂੰ ਨਿਊਜ਼/ਐੱਮਕੇ ਸ਼ਾਇਨਾ)। ਚੰਡੀਗੜ੍ਹ-ਮੋਹਾਲੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਚੰਡੀਗੜ੍ਹ ’ਚ ਬਿਲਕੁਲ ਦਾਖਲ ਹੁੰਦੇ ਹੀ ਇੱਕ ਪੁਲਿਸ ਦੇ ਮੁਲਾਜ਼ਮ ਦੀ ਲਾਸ਼ ਬਰਾਮਦ ਹੋਈ ਹੈ। ਇਹ ਪੁਲਿਸ ਮੁਲਾਜ਼ਮ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਮ੍ਰਿਤਕ ਮੁਲਾਜ਼ਮ ਦੇ ਮੂੰਹ ’ਤੇ ਕਾਫੀ ਵਾਰ ਕੀਤੇ ਗਏ ਹਨ। ਪੁਲਿਸ ਮੁਲਾਜ਼ਮ ਦੀ ਲਾਸ਼ ਮਿਲਣ ਕਰਕੇ ਪੂਰੇ ਇਲਾਕੇ ’ਚ ਸਨਸਨੀ ਦਾ ਮਾਹੌਲ ਹੈ। ਇਹ ਲਾਸ਼ ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਮਿਲੀ ਹੈ। ਮ੍ਰਿਤਕ ਪੁਲਿਸ ਮੁਲਾਜ਼ਮ ਦੀ ਪਛਾਣ ਅਜੀਤ ਵਜੋਂ ਹੋਈ ਹੈ। (Murder)

ਇਹ ਵੀ ਪੜ੍ਹੋ : Weather Update: ਪੰਜਾਬ ਸਮੇਤ ਕਈ ਸੂਬਿਆਂ ’ਚ ਮੀਂਹ ਦਾ ਅਲਰਟ, ਛਾ ਗਏ ਕਾਲੇ ਬੱਦਲ

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਹਰਿਆਣਾ ਪੁਲਿਸ ’ਚ ਕਾਂਸਟੇਬਲ ਸੀ। ਜਾਣਕਾਰੀ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਤੇ ਪੁਲਿਸ ਨੇ ਲਾਸ਼ ਆਪਣੇ ਕਬਜੇ ’ਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ’ਚ ਭੇਜ ਦਿੱਤਾ ਹੈ ਤੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮ੍ਰਿਤਕ ਕਿੱਥੋਂ ਦਾ ਸੀ ਤੇ ਕਿੱਥੇ ਉਸ ਦੀ ਡਿਊਟੀ ਸੀ ਤੇ ਉਹ ਇੱਥੇ ਕਿਵੇਂ ਪਹੁੰਚਿਆ, ਇਸ ਸਭ ਦੀ ਪੁਲਿਸ ਵੱਲੋਂ ਜਾਂਚ ਜਾਰੀ ਹੈ। ਹੁਣ ਪੁਲਿਸ ਨਾਲ ਹੀ ਮੋਹਾਲੀ ਵੱਲ ਲੱਗਦੇ ਮੈਕਸ ਹਸਪਤਾਲ ਵੱਲ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। (Murder)