Congress: ਕਾਂਗਰਸ ਨੇ ਐਲਾਨੇ ਦੋ ਹੋਰ ਉਮੀਦਵਾਰ, ਦੋਵੇਂ ਹੀ ਬਾਹਰੀ

Sukhpal Khaira

ਹੁਸ਼ਿਆਰਪੁਰ ਤੋਂ ਯਾਮਿਨੀ ਗੋਮਰ ਤੇ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਨੂੰ ਮਿਲੀ ਟਿਕਟ

ਚੰਡੀਗੜ੍ਹ (ਅਸ਼ਵਨੀ ਚਾਵਲਾ)। Congress : ਕਾਂਗਰਸ ਪਾਰਟੀ ਵੱਲੋਂ ਸੋਮਵਾਰ ਨੂੰ ਪੰਜਾਬ ਦੀਆਂ ਦੋ ਸੀਟਾਂ ਤੇ ਉਮੀਦਵਾਰਾਂ ਐਲਾਨ ਦਿੱਤਾ ਹੈ। ਸੋਮਵਾਰ ਨੂੰ ਪੰਜਾਬ ਦੀ ਦੋ ਸੀਟਾਂ ਤੇ ਹੋਈ ਉਮੀਦਵਾਰਾਂ ਦੇ ਐਲਾਨ ’ਚ ਖਾਸ ਗੱਲ ਇਹ ਰਹੀ ਹੈ ਕਿ ਦੋਹੇ ਮਹਿਲਾ ਉਮੀਦਵਾਰ ਹੋਣ ਦੇ ਨਾਲ ਨਾਲ ਬਾਹਰੀ ਉਮੀਦਵਾਰ ਵੀ ਹਨ। ਜਿਸ ਕਾਰਨ ਦੋਵੇਂ ਸੀਟਾਂ ਤੇ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ ਹੈ। ਕਾਂਗਰਸ ਪਾਰਟੀ ਵੱਲੋਂ ਫਰੀਦਕੋਟ ਤੋਂ ਮੌਜੂਦਾ ਸੰਸਦ ਮੈਂਬਰ ਮੁਹੰਮਦ ਸਦੀਕ ਦੀ ਟਿਕਟ ਕੱਟਦੇ ਹੋਏ। (Congress)

Congress

ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਣ ਵਾਲੀ ਅਮਰਜੀਤ ਕੌਰ ਸਾਹੋ ਕੇ ਨੂੰ ਹੁਸ਼ਿਆਰਪੁਰ ਸੀਟ ਤੋਂ ਯਾਮਿਨੀ ਗੋਮਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਯਾਮੀਨੀ ਗੋਮਰ ਆਮ ਆਦਮੀ ਪਾਰਟੀ ਦੇ ਸਰਗਰਮ ਲੀਡਰ ਰਹਿਣ ਦੇ ਨਾਲ ਨਾਲ ਹੀ ਹੁਸ਼ਿਆਰਪੁਰ ਸੀਟ ਤੋਂ ਲੋਕ ਸਭਾ ਚੋਣ ਵੀਂ ਲੜ ਚੁੱਕੇ ਹਨ। ਉਨ੍ਹਾਂ ਨੇ 2 ਲੱਖ 13 ਹਜਾਰ ਵੋਟ ਵੀ ਹਾਸਲ ਕੀਤੇ ਸਨ ਜਿਸ ਤੋਂ ਬਾਅਦ ਕਿਸੇ ਕਾਰਨ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ’ਚ ਸ਼ਾਮਿਲ ਹੋ ਗਏ ਸਨ। (Congress)

ਕੇਦਰੀ ਮਾਡਰਨ ਜ਼ੇਲ੍ਹ ’ਚੋਂ ਤਲਾਸ਼ੀ ਦੌਰਾਨ 13 ਮੋਬਾਈਲ ਤੇ ਤਿੰਨ ਗ੍ਰਾਮ ਹੈਰੋਇਨ ਬਰਾਮਦ

ਇਨ੍ਹਾਂ ਦੋਵਾਂ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਹੀ ਦੋਵੇ ਲੋਕ ਸਭਾ ਸੀਟਾਂ ਤੇ ਪੁਰਾਣੇ ਕਾਂਗਰਸੀ ਲੀਡਰਾਂ ਵੱਲੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਕਈ ਲੀਡਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਿਖਿਆ ਹੈ ਕਿ ਕਾਂਗਰਸ ਪਾਰਟੀ ਅੱਜ-ਕੱਲ੍ਹ ਆਪਣੀ ਹੀ ਪਾਰਟੀ ਦੇ ਵਫਾਦਾਰ ਲੀਡਰਾਂ ਦੀ ਚੋਣ ਕਰਨ ਦੀ ਥਾਂ ’ਤੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ’ਚੋਂ ਆਏ ਬਾਹਰੀ ਉਮੀਦਵਾਰਾਂ ਤੇ ਜਿਆਦਾ ਵਿਸ਼ਵਾਸ ਕਰ ਰਹੀ ਹੈ। ਜਿਹੜਾ ਕਿ ਨਾ ਸਿਰਫ ਕਾਂਗਰਸ ਪਾਰਟੀ ਨੂੰ ਭਵਿੱਖ ’ਚ ਨੁਕਸਾਨ ਕਰੇਗਾ ਸਗੋਂ ਕਾਂਗਰਸ ਪਾਰਟੀ ’ਤੇ ਵੀ ਕੋਈ ਵਿਸ਼ਵਾਸ ਨਹੀਂ ਕਰੇਗਾ। (Congress)

ਮੁਹੰਮਦ ਸਦੀਕ ਨੂੰ ਵੱਡਾ ਝਟਕਾ | Congress

ਫਰੀਦਕੋਟ ਲੋਕ ਸਭਾ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਮੁਹੰਮਦ ਸਦੀਕ ਨੂੰ ਮੁੜ ਤੋਂ ਟਿਕਟ ਨਾ ਦੇ ਕੇ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਵੱਡਾ ਝਟਕਾ ਦਿੱਤਾ ਹੈ। ਹਾਲਾਂਕਿ ਸ਼ੁਰੂ ਤੋਂ ਹੀ ਇਹ ਲੱਗ ਰਿਹਾ ਸੀ ਕਿ ਕਾਂਗਰਸ ਪਾਰਟੀ ਸ਼ਾਇਦ ਉਨ੍ਹਾਂ ਦੀ ਟਿਕਟ ਕੱਟ ਸਕਦੀ ਹੈ ਪਰ ਜਿਸ ਤਰੀਕੇ ਨਾਲ ਉਹਨਾਂ ਦੀ ਟਿਕਟ ਕੱਟੀ ਗਈ ਹੈ ਉਸ ਨੂੰ ਲੈ ਕੇ ਹੈਰਾਨਗੀ ਜਾਹਰ ਵੀ ਕੀਤੀ ਜਾ ਰਹੀ ਹੈ ਕਿਉਂਕਿ ਕਾਂਗਰਸ ਨੇ ਆਪਣੇ ਮੌਜੂਦਾ ਸੰਸਦ ਮੈਂਬਰ ਦੀ ਟਿਕਟ ਕੱਟਦੇ ਹੋਏ ਉਕਤ ਲੋਕ ਸਭਾ ਸੀਟ ਤੋਂ ਕਿਸੇ ਵੱਡੇ ਲੀਡਰ ਨੂੰ ਟਿਕਟ ਨਾ ਦੇ ਕੇ ਇੱਕ ਬਾਹਰੀ ਲੀਡਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ। (Congress)