ਖੇਤੀ ਸੈਕਟਰ ਤੋਂ ਇਸ ਵਾਰ ਚੰਗੀ ਖਬਰ ਹੈ। ਕਣਕ ਦਾ ਚੰਗਾ ਝਾੜ ਜਿੱਥੇ ਸਰਕਾਰ ਤੇ ਕਿਸਾਨਾਂ ਦੋਵਾਂ ਲਈ ਫਾਇਦੇਮੰਦ ਹੈ, ਉੱਥੇ ਪ੍ਰਾਈਵੇਟ ਵਪਾਰੀਆਂ ਵੱਲੋਂ ਤੈਅ ਸਰਕਾਰੀ ਰੇਟ ਤੋਂ 75 ਰੁਪਏ ਵੱਧ ਤੱਕ ਕਣਕ ਦੀ ਖਰੀਦ ਕਰਨਾ ਵੀ ਕਿਸਾਨਾਂ ਲਈ ਰਾਹਤ ਵਾਲੀ ਖਬਰ ਹੈ। ਆਮ ਤੌਰ ’ਤੇ ਛੋਟੇ ਕਿਸਾਨ ਹਾੜ੍ਹੀ ਦੀ ਫਸਲ ਨੂੰ ਹੀ ਕਮਾਈ ਦਾ ਵੱਡਾ ਸਾਧਨ ਮੰਨਦੇ ਹਨ ਕਿਉਂਕਿ ਕਣਕ ਦੀ ਹੀ ਘਰੇਲੂ ਖਪਤ ਵੀ ਹੁੰਦੀ ਹੈ ਇਸ ਲਈ ਸਾਰੀ ਦੀ ਸਾਰੀ ਫਸਲ ਦੀ ਨਗਦੀ ਨਾ ਮਿਲਣ ਕਰਕੇ ਕਿਸਾਨਾਂ ਨੂੰ ਸਾਉਣੀ ਦੀ ਫਸਲ ’ਤੇ ਟੇਕ ਰੱਖਣੀ ਪੈਂਦੀ ਸੀ। (Farming)
ਇਸ ਦੇ ਨਾਲ ਹੀ ਇਸ ਵਾਰ ਮੌਨਸੂਨ ਦੇ ਔਸਤ ਤੋਂ ਵੱਧ ਸਰਗਰਮ ਰਹਿਣ ਦੀ ਪੇਸ਼ੀਨਗੋਈ ਵੀ ਚੰਗੀ ਖਬਰ ਹੈ। ਜੇਕਰ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਮਾਨਸੂਨ ਚੰਗਾ ਰਹਿੰਦਾ ਹੈ ਤਾਂ ਇਹ ਸਾਉਣੀ ਦੀ ਖੇਤੀ ਲਈ ਫਾਇਦੇਮੰਦ ਰਹੇਗਾ ਜਿਸ ਨਾਲ ਜਿੱਥੇ ਕਿਸਾਨਾਂ ’ਤੇੇ ਖੇਤੀ ਦੇ ਲਾਗਤ ਖਰਚਿਆਂ ਦਾ ਬੋਝ ਘਟੇਗਾ, ਉੱਥੇ ਧਰਤੀ ਹੇਠਲੇ ਪਾਣੀ ਦੇ ਸੰਕਟ ਨੂੰ ਵੀ ਠੱਲ੍ਹ ਪਵੇਗੀ ਤੇ ਸਰਕਾਰ ਨੂੰ ਵੀ ਬਿਜਲੀ ਖਰੀਦ ਦੇ ਬੋਝ ਤੋਂ ਰਾਹਤ ਮਿਲੇਗੀ। ਸਰਕਾਰਾਂ ਜੇਕਰ ਫਸਲਾਂ ਦੇ ਲਾਗਤ ਖਰਚਿਆਂ ਨੂੰ ਘਟਾਉਣ ਲਈ ਮੱਦਦ ਕਰਦੀਆਂ ਹਨ ਤਾਂ ਕਿਸਾਨਾਂ ਦਾ ਖੇਤੀ ਵੱਲ ਰੁਝਾਨ ਵਧੇਗਾ। ਦੇਸ਼ ਦੇ 60 ਫੀਸਦੀ ਲੋਕਾਂ ਦੀ ਖੇਤੀ ’ਚ ਦਿਲਚਸਪੀ ’ਚ ਵਾਧਾ ਹੋਣਾ ਭਾਰਤੀ ਅਰਥਵਿਵਸਥਾ ਨੂੰ ਹੁਲਾਰਾ ਦੇ ਸਕਦਾ ਹੈ।
Also Read : Kisan Andolan: ਰੇਲ ’ਚ ਸਫਰ ਕਰਨ ਵਾਲੇ ਯਾਤਰੀਆਂ ਲਈ ਜ਼ਰੂਰੀ ਖਬਰ, ਇਹ ਟਰੇਨਾਂ ਰੱਦ