IPL 2024: ਤਬਾਹ ਹੁੰਦੇ-ਹੁੰਦੇ ਬਚਿਆ ਸੀ ਆਸ਼ੂਤੋਸ਼ ਦਾ ਕਰੀਅਰ, ਕੋਚ ਕਾਰਨ ਡਿਪਰੈਸ਼ਨ ਦਾ ਹੋਏ ਸਨ ਸ਼ਿਕਾਰ, ਹੁਣ IPL ’ਚ ਚਮਕੇ

Ashutosh Sharma

ਡਿਪਰੈਸ਼ਨ ਤੋਂ ਉਭਰਨ ਤੋਂ ਬਾਅਦ ਆਈਪੀਐੱਲ ’ਚ ਆਸ਼ੂਤੋਸ਼ ਦਾ ਰਿਕਾਰਡ ਪ੍ਰਦਰਸ਼ਨ | Ashutosh Sharma

  • ਇਸ ਸੀਜ਼ਨ ’ਚ 200 ਤੋਂ ਉੱਪਰ ਦੀ ਸਟ੍ਰਾਈਕ ਰੇਟ ਨਾਲ ਬਣਾਈਆਂ ਦੌੜਾਂ
  • ਟੀਮ ਦੇ ਦੂਜੇ ਚੋਟੀ ਦੇ ਸਕੋਰਰ

ਸਪੋਰਟਸ ਡੈਸਕ। ਪੰਜਾਬ ਕਿੰਗਜ ਇੰਡੀਅਨ ਪ੍ਰੀਮੀਅਰ ਲੀਗ ’ਚ ਭਾਵੇਂ ਹੀ ਲਗਾਤਾਰ ਮੈਚ ਹਾਰ ਰਹੀ ਹੋਵੇ ਪਰ ਟੀਮ ਦੇ ਨੌਜਵਾਨ ਬੱਲੇਬਾਜ ਆਸ਼ੂਤੋਸ਼ ਸ਼ਰਮਾ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਮੱਧ-ਪ੍ਰਦੇਸ਼ ਦੇ ਰਤਲਾਮ ਦੇ ਰਹਿਣ ਵਾਲੇ 25 ਸਾਲਾ ਆਸ਼ੂਤੋਸ਼ ਨੇ ਕਈ ਵਾਰ ਪੰਜਾਬ ਨੂੰ ਹਾਰ ਦੇ ਕੰਢੇ ਤੋਂ ਜਿੱਤ ਦੇ ਰਾਹ ’ਤੇ ਤੋਰਿਆ ਹੈ। ਫਿਲਹਾਲ ਆਸ਼ੂਤੋਸ਼ ਇਸ ਸੀਜਨ ’ਚ ਪੰਜਾਬ ਦੇ ਦੂਜੇ ਟਾਪ ਸਕੋਰਰ ਹਨ। ਉਨ੍ਹਾਂ ਤੋਂ ਅੱਗੇ ਸ਼ਸ਼ਾਂਕ ਸਿੰਘ ਹਨ। ਹਾਲਾਂਕਿ ਦੂਜੇ ਸਿਰੇ ’ਤੇ ਸਮਰਥਨ ਨਾ ਮਿਲਣ ਕਾਰਨ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪੜ੍ਹੋ ਆਸ਼ੂਤੋਸ਼ ਸ਼ਰਮਾ ਦੀ ਕਹਾਣੀ। (Ashutosh Sharma)

ਟੀ-20 ’ਚ ਸਭ ਤੋਂ ਤੇਜ ਅਰਧ ਸੈਂਕੜਾ ਜੜਨ ਵਾਲੇ ਆਸ਼ੂਤੋਸ਼ ਨੇ ਯੁਵੀ ਦਾ ਰਿਕਾਰਡ ਤੋੜਿਆ

ਆਸ਼ੂਤੋਸ਼ ਨੇ 2023 ’ਚ ਰੇਲਵੇ ਲਈ ਆਪਣਾ ਡੈਬਿਊ ਕੀਤਾ ਸੀ। ਪਿਛਲੇ ਸਾਲ ਅਰੁਣਾਚਲ ਖਿਲਾਫ ਆਸ਼ੂਤੋਸ਼ ਨੇ ਕਿਸੇ ਭਾਰਤੀ ਖਿਡਾਰੀ ਵੱਲੋਂ ਸਭ ਤੋਂ ਤੇਜ ਅਰਧ ਸੈਂਕੜੇ ਦਾ ਰਿਕਾਰਡ ਬਣਾਇਆ ਸੀ। ਉਸ ਨੇ ਯੁਵਰਾਜ ਦੇ 12 ਗੇਂਦਾਂ ਦੇ ਅਰਧ ਸੈਂਕੜੇ ਨੂੰ ਤੋੜਦੇ ਹੋਏ ਆਪਣਾ ਅਰਧ ਸੈਂਕੜਾ 11 ਗੇਂਦਾਂ ’ਚ ਪੂਰਾ ਕੀਤਾ। ਉਸ ਨੇ ਪਾਰੀ ’ਚ 12 ਗੇਂਦਾਂ ’ਤੇ 53 ਦੌੜਾਂ ਬਣਾਈਆਂ। (Ashutosh Sharma)

ਆਸ਼ੂਤੋਸ਼ ਨੇ ਮੁੰਬਈ ਖਿਲਾਫ ਕੀਤਾ ਜਬਰਦਸਤ ਪ੍ਰਦਰਸ਼ਨ | Ashutosh Sharma

ਆਸ਼ੂਤੋਸ਼ ਸ਼ਰਮਾ ਨੇ ਮੁੰਬਈ ਇੰਡੀਅਨਜ ਖਿਲਾਫ ਹਮਲਾਵਰ ਪ੍ਰਦਰਸ਼ਨ ਕੀਤਾ। ਉਨ੍ਹਾਂ ਸਿਰਫ 28 ਗੇਂਦਾਂ ’ਤੇ 61 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਦੌਰਾਨ ਉਸ ਨੇ 217.85 ਦੀ ਸਟ੍ਰਾਈਕ ਰੇਟ ਨਾਲ ਦੋ ਚੌਕੇ ਤੇ 7 ਛੱਕੇ ਲਾਏ। ਇਹ ਉਸ ਦੇ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਹੈ। ਹਾਲਾਂਕਿ ਆਪਣੀ ਤੂਫਾਨੀ ਪਾਰੀ ਦੇ ਬਾਵਜੂਦ ਉਹ ਆਪਣੀ ਟੀਮ ਨੂੰ ਜਿੱਤ ਵੱਲ ਨਹੀਂ ਲੈ ਜਾ ਸਕੇ। ਮੌਜੂਦਾ ਸੀਜਨ ’ਚ ਪੰਜਾਬ ਦੀ ਇਹ ਪੰਜਵੀਂ ਹਾਰ ਸੀ। (Ashutosh Sharma)

ਕ੍ਰਿਕੇਟ ਖੇਡਣ ਲਈ 8 ਸਾਲ ਦੀ ਉਮਰ ’ਚ ਇੰਦੌਰ ਸ਼ਿਫਟ ਹੋਏ | Ashutosh Sharma

ਆਸ਼ੂਤੋਸ਼ ਭਾਵੇਂ ਇਸ ਸਮੇਂ ਚੰਗੀ ਹਾਲਤ ਵਿੱਚ ਨਜਰ ਆ ਰਹੇ ਹਨ, ਪਰ ਆਸ਼ੂਤੋਸ਼ ਦਾ ਜਨਮ ਮੱਧ-ਪ੍ਰਦੇਸ਼ ਦੇ ਰਤਲਾਮ ਵਿੱਚ ਹੋਇਆ ਹੈ। ਆਪਣੀ ਕ੍ਰਿਕੇਟ ਪ੍ਰਤਿਭਾ ਨੂੰ ਨਿਖਾਰਨ ਲਈ ਆਸ਼ੂਤੋਸ਼ ਅੱਠ ਸਾਲ ਦੀ ਉਮਰ ਵਿੱਚ ਇੰਦੌਰ ਸ਼ਿਫਟ ਹੋ ਗਏ ਕਿਉਂਕਿ ਰਤਲਾਮ ਵਿੱਚ ਇੰਨੀਆਂ ਸਹੂਲਤਾਂ ਨਹੀਂ ਸਨ। ਆਸ਼ੂਤੋਸ਼ ਆਪਣੇ ਮਾਤਾ-ਪਿਤਾ ਤੋਂ ਦੂਰ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦੇ ਸਨ ਤੇ ਉਸ ਕੋਲ ਆਪਣਾ ਪੇਟ ਭਰਨ ਲਈ ਵੀ ਪੈਸੇ ਨਹੀਂ ਸਨ। ਇੱਕ ਵਾਰ ਖਾਣਾ ਖਾਣ ਲਈ ਉਸ ਨੇ ਅੰਪਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। (Ashutosh Sharma)

School Summer Vacation: ਬੱਚਿਆਂ ਨੂੰ ਬਣੀ ਮੌਜ਼, ਕੜਕਦੀ ਧੁੱਪ ਕਾਰਨ ਸਕੂਲਾਂ ’ਚ ਸਮੇਂ ਤੋਂ ਪਹਿਲਾਂ ਗਰਮੀਆਂ ਦੀਆਂ ਛੁ…

ਆਸ਼ੂਤੋਸ਼ ਅਨੁਸਾਰ, ਸਾਬਕਾ ਭਾਰਤੀ ਬੱਲੇਬਾਜ ਅਮੇ ਖੁਰਸੀਆ ਦੀ ਅਗਵਾਈ ਵਿੱਚ ਐਮਪੀਸੀਏ ਅਕੈਡਮੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਸਦੀ ਜਿੰਦਗੀ ਪੂਰੀ ਤਰ੍ਹਾਂ ਬਦਲ ਗਈ। ਆਸ਼ੂਤੋਸ਼ ਨੇ ਉਮਰ-ਸਮੂਹ ਟੂਰਨਾਮੈਂਟਾਂ ’ਚ ਮੱਧ-ਪ੍ਰਦੇਸ਼ ਲਈ ਖੇਡਣਾ ਸ਼ੁਰੂ ਕੀਤਾ ਅਤੇ 2018 ਵਿੱਚ ਸਈਅਦ ਮੁਸਤਾਕ ਅਲੀ ਟਰਾਫੀ ਲਈ ਆਪਣੀ ਸ਼ੁਰੂਆਤ ਕੀਤੀ। ਅਗਲੇ ਸੀਜਨ ਵਿੱਚ ਉਹ ਮੱਧ ਪ੍ਰਦੇਸ ਲਈ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ। ਆਸ਼ੂਤੋਸ਼ ਨੇ ਉਸ ਸੀਜਨ ’ਚ 233 ਦੌੜਾਂ ਬਣਾਈਆਂ ਜਿਸ ’ਚ ਤਿੰਨ ਅਰਧ ਸੈਂਕੜੇ ਸ਼ਾਮਲ ਸਨ।

ਟੀਮ ਤੋਂ ਹਟਾਏ ਜਾਣ ਤੋਂ ਬਾਅਦ ਡਿਪਰੈਸ਼ਨ ’ਚ ਚਲੇ ਗਏ ਸਨ ਆਸ਼ੂਤੋਸ਼ | Ashutosh Sharma

ਚੰਗੀ ਪਾਰੀ ਖੇਡਣ ਦੇ ਬਾਵਜੂਦ ਆਸ਼ੂਤੋਸ਼ ਨੂੰ ਮੱਧ ਪ੍ਰਦੇਸ ਦੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਉਸ ਨੂੰ ਇਸ ਦਾ ਕਾਰਨ ਵੀ ਨਹੀਂ ਦੱਸਿਆ ਗਿਆ। ਇਸ ਕਾਰਨ ਆਸ਼ੂਤੋਸ਼ ਬਹੁਤ ਨਿਰਾਸ਼ ਹੋ ਗਏ ਅਤੇ ਡਿਪ੍ਰੈਸਨ ’ਚ ਚਲੇ ਗਏ। ਆਸ਼ੂਤੋਸ਼ ਨੇ ਕਿਹਾ, ਪੇਸ਼ੇਵਰ ਕੋਚ ਮੇਰੇ ਕੋਲ ਆਏ ਅਤੇ ਮੈਨੂੰ ਆਪਣੀ ਪਸੰਦ-ਨਾਪਸੰਦ ਦੱਸੀ। ਉਸ ਨੇ ਮੈਨੂੰ ਪਸੰਦ ਨਹੀਂ ਕੀਤਾ ਅਤੇ ਮੈਨੂੰ ਟੀਮ ਤੋਂ ਬਾਹਰ ਕਰ ਦਿੱਤਾ। ਮੈਂ ਬਹੁਤ ਉਦਾਸ ਹੋ ਗਿਆ। ਉਸ ਸਮੇਂ ਕੋਵਿਡ ਵੀ ਚੱਲ ਰਿਹਾ ਸੀ ਇਸ ਲਈ ਸਿਰਫ 20 ਲੋਕ ਹੀ ਸਫਰ ਕਰ ਸਕਦੇ ਸਨ। (Ashutosh Sharma)

ਤੇ ਮੈਨੂੰ ਹੋਟਲ ਵਿੱਚ ਰਹਿਣਾ ਪਿਆ। ਮੈਂ ਦੋ ਮਹੀਨੇ ਹੋਟਲ ’ਚ ਰਿਹਾ ਅਤੇ ਇਸ ਦੌਰਾਨ ਮੈਦਾਨ ਵਿੱਚ ਵੀ ਨਹੀਂ ਖੇਡ ਸਕਿਆ। ਉਹ ਦੋ-ਤਿੰਨ ਸਾਲ ਮੇਰੇ ਲਈ ਬਹੁਤ ਔਖੇ ਸਨ। ਹਾਲਾਂਕਿ, ਬਾਅਦ ’ਚ ਉਨ੍ਹਾਂ ਰੇਲਵੇ ਲਈ ਖੇਡਣਾ ਸ਼ੁਰੂ ਕਰ ਦਿੱਤਾ। ਉਸ ਨੂੰ ਨੌਕਰੀ ਮਿਲ ਗਈ ਅਤੇ ਆਸ਼ੂਤੋਸ਼ ਨੇ 2023 ’ਚ ਸਈਅਦ ਮੁਸਤਾਕ ਅਲੀ ਟਰਾਫੀ ਵਿੱਚ ਰੇਲਵੇ ਲਈ ਆਪਣੀ ਸ਼ੁਰੂਆਤ ਕੀਤੀ। ਕੁਝ ਸਮੇਂ ਬਾਅਦ ਉਸ ਨੂੰ ਪੰਜਾਬ ਕਿੰਗਜ ਨੇ 20 ਲੱਖ ਰੁਪਏ ਦੀ ਬੇਸ ਕੀਮਤ ’ਤੇ ਖਰੀਦ ਲਿਆ। (Ashutosh Sharma)