ਲਖਨਊ। ਉੱਤਰ ਪ੍ਰਦੇਸ਼ ਸੈਕੰਡਰੀ ਸਿੱਖਿਆ ਪ੍ਰੀਸ਼ਦ ਨੇ ਕੱਲ੍ਹ ਭਾਵ (19 ਅਪਰੈਲ) ਨੂੰ ਕਿਹਾ ਕਿ ਯੂਪੀਐਮਐਸਪੀ ਮੈਟ੍ਰਿਕ ਤੇ ਇੰਟਰਮੀਡੀਏਟ 10ਵੀਂ ਤੇ 12ਵੀਂ ਬੋਰਡ ਪ੍ਰੀਖਿਆ 2024 ਦੇ ਨਤੀਜੇ ਅੱਜ ਭਾਵ ਸ਼ਨਿੱਚਰਵਾਰ, 20 ਅਪਰੈਲ ਨੂੰ ਐਲਾਨੇ ਜਾਣਗੇ। ਅੱਜ ਦੁਪਹਿਰ 2 ਵਜੇ ਇਸ ਦਾ ਐਲਾਨ ਹੋਣ ਦੀ ਸੰਭਾਵਨਾ ਹੈ। ਯੂਪੀ ਬੋਰਡ ਦੇ 10ਵੀਂ ਤੇ 12ਵੀਂ ਜਮਾਤ ਦੇ ਉਮੀਦਵਾਰ ਆਪਣੇ ਨਤੀਜੇ upresults.nic.in, upmsp.edu.in ਜਾਂ result.upmsp.edu.in ਦੀ ਅਧਿਕਾਰਤ ਵੈੱਬਸਾਈਟ ’ਤੇ ਦੇਖ ਸਕਣਗੇ। ਮਾਈਕ੍ਰੋਬਲਾਗਿੰਗ ਪਲੇਟਫਾਰਮ ’ਤੇ ਜਾਣਕਾਰੀ ਜਾਰੀ ਕਰਦੇ ਹੋਏ, ਸੈਕੰਡਰੀ ਸਿੱਖਿਆ ਬੋਰਡ (ਯੂਪੀ ਬੋਰਡ) ਦੇ ਸਕੱਤਰ ਦਿਬਯਕਾਂਤ ਸ਼ੁਕਲਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸੈਕੰਡਰੀ ਸਿੱਖਿਆ ਬੋਰਡ ਨੇ 30 ਮਾਰਚ, 2024 ਨੂੰ ਦੋਵਾਂ ਜਮਾਤਾਂ ਦੀਆਂ ਉੱਤਰ ਪੱਤਰੀਆਂ ਦੀ ਮੁਲਾਂਕਣ ਪ੍ਰਕਿਰਿਆ ਪੂਰੀ ਕਰ ਲਈ ਹੈ।
#upboard सूचनार्थ pic.twitter.com/wb8gXVsAs0
— Dibyakant Shukla (@DibyakantShukla) April 19, 2024
ਇਸ ਤਰ੍ਹਾਂ ਵੇਖੋ ਆਪਣਾ ਨਤੀਜਾ
- ਯੂਪੀ ਬੋਰਡ 10ਵੀਂ ਜਾਂ 12ਵੀਂ ਦੇ ਨਤੀਜੇ ਲਿੰਕ ਖੋਲ੍ਹੋ, ਜੋ ਵੀ ਲੋੜੀਂਦਾ ਹੋਵੇ।
- ਆਪਣੇ ਲੌਗਇਨ ਪ੍ਰਮਾਣ ਪੱਤਰ ਦਾਖਲ ਕਰੋ : ਰੋਲ ਨੰਬਰ/ਹਾਲ ਟਿਕਟ ਨੰਬਰ, ਜਨਮ ਮਿਤੀ ਤੇ ਜਮ੍ਹਾਂ ਕਰੋ।
- ਇੱਕ ਨਵੀਂ ਵਿੰਡੋ ਖੁੱਲੇਗੀ ਤੇ ਤੁਹਾਡਾ ਨਤੀਜਾ ਸਕ੍ਰੀਨ ’ਤੇ ਪ੍ਰਦਰਸ਼ਿਤ ਹੋਵੇਗਾ।
- ਹੁਣ ਆਪਣਾ ਨਤੀਜਾ ਇੱਥੇ ਦੇਖੋ।
- ਪੇਜ ਨੂੰ ਡਾਊਨਲੋਡ ਕਰੋ ਤੇ ਭਵਿੱਖ ਦੇ ਸੰਦਰਭ ਲਈ ਇੱਕ ਹਾਰਡਕਾਪੀ ਪਿ੍ਰੰਟ ਕਰੋ।
- ਵਿਦਿਆਰਥੀ ਐਸਐਮਐਸ ਸਹੂਲਤ ਤੇ ਡਿਜੀਲੌਕਰ ਦੀ ਵਰਤੋਂ ਕਰਕੇ ਬੋਰਡ ਦਾ ਨਤੀਜਾ ਵੀ ਦੇਖ ਸਕਦੇ ਹਨ।