ਮੁੰਬਈ। ਇੱਕ ਵਾਰ ਫਿਰ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਦਰਅਸਲ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਦਾਕਾਰਾ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਖਿਲਾਫ਼ ਅਡਲਟ ਫਿਲਮਾਂ ਦੇ ਨਿਰਮਾਣ ਅਤੇ ਪ੍ਰਸਾਰਣ ਸਬੰਧੀ ਦਰਜ ਕੀਤੇ ਗਏ ਮਨੀ ਲਾਂਡਰਿੰਗ ਮਾਮਲੇ ’ਚ ਵੱਡਾ ਐਕਸ਼ਨ ਲਿਆ ਹੈ। ਈਡੀ ਨੇ ਦੱਸਿਆ ਕਿ ਪੀਐੱਮਐੱਲਏ 2002 ਦੀਆਂ ਵਿਵਸਥਾਵਾਂ ਦੇ ਤਹਿਤ ਰਿਪੂ ਸੂਦਨ ਕੁੰਦਰਾ ਖਿਲਾਫ਼ ਰਾਜ ਕੁੰਦਰਾ ਦੀ 97.79 ਕਰੋੜ ਰੁਪਏ ਦੀ ਅਚੱਲ ਤੇ ਚੱਲ ਜਾਇਦਾਦਾਂ ਅਸਥਾਈ ਤੌਰ ’ਤੇ ਕੁਰਕ ਕੀਤੀਆਂ ਗਈਆਂ ਹਨ। (Raj Kundra)
ਖ਼ਬਰਾਂ ਮੁਤਾਬਿਕ ਈਡੀ ਨੇ ਰਾਜ ਕੁੰਦਰਾ ਦੀਆਂ ਜਿਹੜੀਆਂ ਦਾਇਦਾਦਾਂ ਨੂੰ ਅਟੈਚ ਕੀਤਾ ਹੈ ਉਸ ’ਚ ਉਨ੍ਹਾਂ ਦਾ ਜੁਹੂ ਬੰਗਲਾ ਵੀ ਸ਼ਾਮਲ ਹੈ। ਕਾਰੋਬਾਰੀ ਖਿਲਾਫ਼ ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਕਾਨੂੰਨ ਯਾਨੀ ਪੀਟੈੱਮਐੱਲਏ 2002 ਦੇ ਤਹਿਤ ਕੀਤੀ ਗਈ ਹੈ। ਦੱਸਣਯੋਗ ਹੈ ਕਿ ਈਡੀ ਨੇ ਬਿਟਕੁਆਇਨ ਪੋਂਜੀ ਘੁਟਾਲੇ ’ਚ ਰਾਜ ਕੁੰਦਰਾ ਖਿਲਾਫ਼ ਕਾਰਵਾਈ ਕੀਤੀ ਹੈ। ਜੋੜੀਆਂ ਗਈਆਂ ਜਾਇਦਾਂ ’ਚ ਪੁਣੇ ਸਥਿੱਤ ਬੰਗਲਾ ਅਤੇ ਇਕੁਇਟੀ ਸ਼ੇਅਰ ਵੀ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਈਡੀ ਨੇ ਮਹਾਂਰਾਸ਼ਟਰ ਪੁਲਿਸ ਅਤੇ ਦਿੱਲੀ ਪੁਲਿਸ ਦੁਆਰਾ ਵਨ ਵੈਰੀਏਬਲ ਟੈਕ ਪ੍ਰਾਈਵੇਟ ਲਿਮਟਡ ਦੇ ਦੋਸ਼ੀ ਮਰਹੂਮ ਅਮਿਤ ਭਾਰਦਵਾਜ, ਅਜੈ ਭਾਰਦਵਾਜ, ਵਿਵੇਦ ਭਾਰਦਵਾਜ, ਸਿੰਪੀ ਭਾਰਦਵਾਜ, ਮਹਿੰਦਰ ਭਾਰਦਵਾਜ ਅਤੇ ਹੋਰਾਂ ਖਿਲਾਫ਼ ਦਰਜ ਐੱਫ਼ਆਈਆਰ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਸੀ। (Raj Kundra)
Also Read : 10th Class Result: BSEB ਨੇ ਐਲਾਨਿਆ ਦਸਵੀਂ ਦਾ ਨਤੀਜਾ, ਧੀਆਂ ਦੀ ਸਰਦਾਰੀ