ਭਾਰਤੀ ਕ੍ਰਿਕਟ ਦੇ ਕੋਚ ਅਹੁਦੇ ਤੋਂ ਅਨਿਲ ਕੁੰਬਲੇ ਵਿਦਾ ਹੋ ਗਏ ਹਨ ਉਂਜ ਤਾਂ ਉਨ੍ਹਾਂ ਦਾ ਕਾਰਜਕਾਲ 20 ਜੂਨ ਨੂੰ ਖਤਮ ਹੋ ਗਿਆ ਸੀ, ਪਰੰਤੂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਫ਼ਿਰ ਵੀ ਉਨ੍ਹਾਂ ਨੂੰ ਨਵੇਂ ਕੋਚ ਦੇ ਆਉਣ ਤੱਕ ਵੈਸਟਇੰਡੀਜ ਦੇ ਦੌਰੇ ‘ਤੇ ਜਾ ਰਹੀ ਕ੍ਰਿਕਟ ਟੀਮ ਦੇ ਨਾਲ ਭੇਜ ਰਿਹਾ ਸੀ ਇਸ ਨਾਲ ਇੱਕ ਤਰ੍ਹਾਂ ਬੀਸੀਸੀਆਈ ਅਨਿਲ ਕੁੰਬਲੇ ਨੂੰ ਸਨਮਾਨਜਨਕ ਵਿਦਾਈ ਦੇਣਾ ਚਾਹੁੰਦਾ ਸੀ, ਜੋ ਕਿ ਕੁੰਬਲੇ ਦੇ ਵਿਹਾਰ ਕਾਰਨ ਸੰਭਵ ਨਹੀਂ ਹੋ ਸਕਿਆ ਕ੍ਰਿਕਟ ‘ਚ ਰੂਚੀ ਰੱਖਣ ਵਾਲਿਆਂ ਦਾ ਇਹ ਮੰਨਣਾ ਵੀ ਹੁਣ ਜਾਇਜ਼ ਲਗਦਾ ਹੈ ਕਿ ਬੀਸੀਸੀਆਈ ਅੰਦਰ ਇੱਕ ਧੜਾ ਅਜਿਹਾ ਵੀ ਸੀ, ਜੋ ਕੁੰਬਲੇ ਨੂੰ ਬਹੁਤ ਛੇਤੀ ਕੋਚ ਦੇ ਅਹੁਦੇ ਤੋਂ ਲਾਂਭੇ ਹੋਇਆ ਦੇਖਣਾ ਚਾਹੁੰਦਾ ਸੀ ਆਖਰ ਕਿਉਂ ਭਾਰਤੀ ਕ੍ਰਿਕਟ ਬੋਰਡ ਪਹਿਲਾਂ ਬੜੇ ਸਨਮਾਨ ਨਾਲ ਸਾਬਕਾ ਖਿਡਾਰੀਆਂ ਨੂੰ ਕੋਚ ਦੇ ਅਹੁਦੇ ‘ਤੇ ਲਿਆਉਂਦਾ ਹੈ ਫੇਰ ਛੇਤੀ ਹੀ ਉਨ੍ਹਾਂ ਤੋਂ ਪਿੱਛਾ ਛੁਡਾਉਣ ਦੇ ਬਹਾਨੇ ਲੱਭਣ ਲੱਗਦਾ ਹੈ?
ਕਪਿਲ ਦੇਵ, ਮਦਨ ਲਾਲ, ਸੰਦੀਪ ਪਾਟਿਲ, ਅਜੀਤ ਵਾਡੇਕਰ, ਵਿਸ਼ਨ ਸਿੰਘ ਬੇਦੀ ਇਹ ਕਈ ਅਜਿਹੇ ਕੋਚ ਰਹੇ ਹਨ ਜਿਨ੍ਹਾਂ ਦੀ ਵਿਦਾਈ ਵੀ ਕੋਈ ਜ਼ਿਆਦਾ ਸਨਮਾਨਜਨਕ ਨਹੀਂ ਰਹੀ ਜੇਕਰ ਤਾਜ਼ਾ ਹਾਲਾਤਾਂ ‘ਚ ਕੁੰਬਲੇ ਦੀ ਗੱਲ ਕਰੀਏ, ਤਾਂ ਇਨ੍ਹਾਂ ਦੀ ਕੋਚਿੰਗ ‘ਚ ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਟੀਮ ਇੰਡੀਆ ਨੇ ਕੁੰੰਬਲੇ ਦੀ ਕੋਚਿੰਗ ‘ਚ 17 ਟੈਸਟ ਮੈਚ ਖੇਡੇ ਤੇ 12 ਜਿੱਤੇ ਹਨ ਤੇ ਤਕਰੀਬਨ 4 ਮੈਚ ਡਰਾਅ ਕਰਵਾਏ ਹਨ ਇਸੇ ਤਰ੍ਹਾਂ ਹੀ ਇੱਕ ਰੋਜ਼ਾ ਮੈਚਾਂ ‘ਚ ਵੀ ਟੀਮ ਇੰਡੀਆ ਨੇ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਕੋਈ ਵੀ ਲੜੀ ਨਹੀਂ ਹਾਰੀ ਟੀ-20 ਮੈਚਾਂ ‘ਚ ਵੀ ਟੀਮ ਇੰਡੀਆ ਨੇ ਪੰਜ ਮੈਚ ਖੇਡੇ, ਦੋ ਜਿੱਤੇ, ਦੋ ਹਾਰੇ ਅਤੇ ਇੱਕ ਬੇ ਨਤੀਜਾ ਰਿਹਾ ਜੇਕਰ ਚੈਂਪੀਅਨ ਟ੍ਰਾਫ਼ੀ ਦੇ ਪਿਛਲੇ ਦਿਨੀਂ ਹੋਏ ਫਾਈਨਲ ਮੈਚ ਦੀ ਹਾਰ ਨੂੰ ਭੁਲਾ ਦਿੱਤਾ ਜਾਵੇ, ਤਾਂ ਅਨਿਲ ਕੁੰਬਲੇ ਦੀ ਕੋਚਿੰਗ ‘ਚ ਦਮ ਰਿਹਾ ਹੈ
ਟੀਮ ਇੰਡੀਆ ਦੀ ਜੇਕਰ ਗੱਲ ਕਰੀਏ ਤਾਂ ਅਨਿਲ ਕੁੰਬਲੇ ਦਾ ਉਨ੍ਹਾਂ ਨਾਲ ਮੈਦਾਨ ‘ਚ ‘ਹੈੱਡ ਮਾਸਟਰ’ ਦੀ ਭੂਮਿਕਾ ‘ਚ ਰਹਿਣਾ ਕਿਤੇ ਨਾ ਕਿਤੇ ਉਨ੍ਹਾਂ ਦੀ ਰੁੱਖੀ ਵਿਦਾਈ ਦਾ ਕਾਰਨ ਬਣਿਆ ਹੈ ਭਾਰਤੀ ਕ੍ਰਿਕਟ ‘ਚ ਟੀਮ ਚੁਣਨ ਤੇ ਮੈਦਾਨ ‘ਚ ਟੀਮ ਪ੍ਰਬੰਧਨ ‘ਚ ਕਪਤਾਨ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ ਹੁਣ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੁਨੀਆ ਦੇ ਬਿਹਤਰੀਨ ਖਿਡਾਰੀ ਹਨ ਜੋ ਕਿ ਪਹਿਲਾਂ ਦੇ ਕਿਸੇ ਵੀ ਕਪਤਾਨ ਤੋਂ ਕ੍ਰਿਕਟ ‘ਚ ਘੱਟ ਨਹੀਂ ਹਨ ਇੱਥੇ ਉਹ ਵੀ ਅਨਿਲ ਕੁੰਬਲੇ ਵਾਰੇ ਬੀਸੀਸੀਆਈ ਨੂੰ ਮੈਸੇਜ ਕਰਦੇ ਹਨ ਕਿ ਕੁੰਬਲੇ ‘ਓਵਰ ਬਿਅਰਿੰਗ’ ਹਨ ਟੀਮ ਇੰਡੀਆ ‘ਚ ਕਪਤਾਨ ਤੇ ਕੋਚ ਦਾ ਵਿਵਾਦ ਅਕਸਰ ਬਣਦਾ ਹੀ ਆਇਆ ਹੈ ਪਰੰਤੂ ਕਈ ਵਾਰ ਇਹ ਬਹੁਤ ਚਰਚਾ ‘ਚ ਵੀ ਰਿਹਾ ਹੈ ਗ੍ਰੇਗ ਚੈਪਲ ਤੇ ਸੌਰਵ ਗਾਂਗੁਲੀ ਦਾ ਵਿਵਾਦ ਭਾਰਤੀ ਕ੍ਰਿਕਟ ਇਤਿਹਾਸ ਦੀ ਇੱਕ ਅਹਿਮ ਘਟਣਾ ਬਣ ਚੁੱਕਾ ਹੈ ਅਜੇ ਕੁੰਬਲੇ ਤੇ ਕੋਹਲੀ ਦੇ ਉਹ ਹਾਲਾਤ ਨਹੀਂ ਬਣੇ ਸਨ ਫ਼ਿਰ ਵੀ ਅਨਿਲ ਕੁੰਬਲੇ ਦੀ ਕ੍ਰਿਕਟ ਤੋਂ ਵਿਦਾਈ ਟੀਮ ਇੰਡੀਆ ਦੇ ਕੋਚ ਦੀ ਕਈ ਪੁਰਾਣੀਆਂ ਵਿਦਾਈਆਂ ਦਾ ਦੁਹਰਾਅ ਜ਼ਰੂਰ ਬਣ ਗਈ ਹੈ ਇੱਥੇ ਅਜਿਹਾ ਲੱਗ ਰਿਹਾ ਹੈ ਕਿ ਭਾਈ, ਬਹੁਤ ਹੋਇਆ, ਤੁਸੀਂ ਜਾਓ, ਤਾਕਿ ਅਸੀਂ ਸਾਹ ਲੈ ਸਕੀਏ