ਸਾਬਕਾ ਸਰਪੰਚ ਮੰਗਤ ਸਿੰਘ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

Welfare Work
ਗੋਲੂਵਾਲਾ: ਸੱਚਖੰਡਵਾਸੀ ਮੰਗਤ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਦੀ ਹੋਈ ਸਾਧ-ਸੰਗਤ।

ਬਲਾਕ ਸ੍ਰੀ ਗੁਰੂਸਰ ਮੋਡੀਆ ਦੇ 16ਵੇਂ ਸਰੀਰਦਾਨੀ ਬਣੇ ਸਾਬਕਾ ਸਰਪੰਚ

(ਸੱਚ ਕਹੂੰ ਨਿਊਜ਼/ਸੁਰਿੰਦਰ ਗੁੰਬਰ) ਗੋਲੂਵਾਲਾ। ਸ੍ਰੀ ਗੁਰੂਸਰ ਮੋਡੀਆ ਦੇ ਸਾਬਕਾ ਸਰਪੰਚ ਮੰਗਤ ਸਿੰਘ ਇੰਸਾਂ ਬਲਾਕ ਸ੍ਰੀ ਗੁਰੂਸਰ ਮੋਡੀਆ ਦੇ 16ਵੇਂ ਤੇ ਸ੍ਰੀਗੁਰੂਸਰ ਮੋਡੀਆ ਪਿੰਡ ਦੇ 7ਵੇਂ ਸਰੀਰਦਾਨੀ ਬਣੇ ਸਰਪੰਚੀ ਦੇ ਕਾਰਜਕਾਲ ਦੌਰਾਨ ਉਹ ਸੂੂਬੇ ਭਰ ’ਚ ਆਪਣੇ ਵਿਕਾਸ ਕਾਰਜਾਂ ਦੀ ਅਮਿੱਟ ਛਾਪ ਛੱਡਣ ਤੋਂ ਬਾਅਦ ਮਰਨ ਉਪਰੰਤ ਵੀ ਮਾਨਵਤਾ ਭਲਾਈ ਕਾਰਜਾਂ ਦੀ ਮਿਸਾਲ ਬਣ ਗਏ। (Welfare Work)

ਪਰਿਵਾਰਕ ਮੈਂਬਰਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ ਚਲਾਏ ਜਾ ਰਹੇ 162 ਮਾਨਵਤਾ ਭਲਾਈ ਕਾਰਜਾਂ ਤਹਿਤ ਸੇਵਾ ਮੁਹਿੰਮ ਤਹਿਤ ਸਾਬਕਾ ਸਰਪੰਚ ਸੱਚਖੰਡਵਾਸੀ ਮੰਗਤ ਸਿੰਘ ਇੰਸਾਂ ਪੁੱਤਰ ਹਜ਼ੂਰਾ ਸਿੰਘ ਦਾ ਮੈਡੀਕਲ ਖੋਜਾਂ ਲਈ ਮ੍ਰਿਤਕ ਸਰੀਰ ਦਾਨ ਕੀਤਾ। ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਵੈਂਕਟੇਸ਼ਵਰਾਂ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਗਜਰੌਲਾ, ਜ਼ਿਲ੍ਹਾ ਅਮਰੋਹਾ (ਯੂਪੀ) ਨੂੰ ਦਾਨ ਕੀਤਾ ਗਿਆ। Welfare Work

ਸਰੀਰਦਾਨ ਕਰਦੇ ਸਮੇਂ ਅੰਤਿਮ ਵਿਦਾਈ ’ਤੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਸਬੰਧੀਆਂ ਸਮੇਤ ਡੇਰਾ ਸੱਚਾ ਸੌਦਾ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਵਿੰਗ ਦੇ ਸੇਵਾਦਾਰ ਸ਼ਾਮਲ ਸਨ ਅੰਤਿਮ ਯਾਤਰਾ ਦੌਰਾਨ ਸੇਵਾਦਾਰਾਂ ਨੇ ‘ਸਰਪੰਚ ਸਰੀਰਦਾਨੀ ਮੰਗਤ ਸਿੰਘ ਇੰਸਾਂ ਅਮਰ ਰਹੇ, ਸਰੀਰਦਾਨ ਮਹਾਂਦਾਨ, ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ, ਜਦੋਂ ਤੱਕ ਸੂਰਜ ਚੰਦ ਰਹੂਗਾ ਮੰਗਤ ਸਿੰਘ ਇੰਸਾਂ ਦਾ ਨਾਂਅ ਰਹੂਗਾ’ ਦੇ ਨਾਅਰਿਆਂ ਨੇ ਆਸਮਾਨ ਗੂੰਜਣ ਲਾ ਦਿੱਤਾ।

ਇਹ ਵੀ ਪੜ੍ਹੋ: ਬਹਾਦਰੀ ਨੂੰ ਸਲਾਮ: ਦੋ ਗੁੰਮ ਮੰਦਬੁੱਧੀ ਵਿਅਕਤੀਆਂ ਨੂੰ ਪਰਿਵਾਰ ਨਾਲ ਮਿਲਾਇਆ

ਇਸ ਤੋਂ ਬਾਅਦ ਅੰਤਿਮ ਵਿਦਾਈ ਦੌਰਾਨ ਸਰੀਰਦਾਨੀ ਮੰਗਤ ਇੰਸਾਂ ਦੀ ਅਰਥੀ ਨੂੰ ਪਵਿੱਤਰ ਨਾਅਰਾ ਲਾ ਕੇ ਬੇਨਤੀ ਸ਼ਬਦ ਬੋਲ ਕੇ ਬੇਟਾ-ਬੇਟੀ ਇੱਕ ਸਮਾਨ ਮੁਹਿੰਮ ਤਹਿਤ ਉਨ੍ਹਾਂ ਦੀ ਪੁੱਤਰੀ ਕੁਲਦੀਪ ਕੌਰ, ਪੋਤੀ ਗਗਨਦੀਪ ਕੌਰ, ਜੱਸਪ੍ਰੀਤ ਕੌਰ, ਜੋਤੀ ਇੰਸਾਂ, ਭਤੀਜੀ ਵੀਰਪਾਲ ਕੌਰ, ਕਰਮਜੀਤ ਕੌਰ ਇੰਸਾਂ, ਛਿੰਦਰ ਕੌਰ, ਪਰਮਜੀਤ ਕੌਰੀ, ਪੁੱਤਰ ਸੁਖਦੇਵ ਸਿੰਘ, ਹਰਦੇਵ ਸਿੰਘ, ਬਲਦੇਵ ਸਿੰਘ, ਭਾਈ ਲੀਲਾ ਸਿੰਘ, ਭਤੀਜੇ ਜਸਵੀਰ ਸਿੰਘ, ਜਵਾਈ ਜਸਵਿੰਦਰ ਸਿੰਘ ਨੇ ਅਰਥੀ ਨੂੰ ਮੋਢਾ ਦਿੱਤਾ।

ਇਸ ਮੌਕੇ ਸਰਪੰਚ ਗੁਰਖੇਤ ਸਿੰਘ, ਰਾਜਸਥਾਨ 85 ਮੈਂਬਰ ਕਮੇਟੀ ਦੇ ਮੈਂਬਰ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਵਿੰਗ ਦੇ ਮੈਂਬਰ ਵੱਡੀ ਗਿਣਤੀ ’ਚ ਰਿਸ਼ਤੇਦਾਰ, ਪਿੰਡ ਵਾਸੀ ਤੇ ਸਾਧ-ਸੰਗਤ ਮੌਜ਼ੂਦ ਸੀ। ਸਰੀਰਦਾਨੀ ਮੰਗਤ ਸਿੰਘ ਇੰਸਾਂ ਦੇ ਨਮਿੱਤ ਨਾਮ ਚਰਚਾ 23 ਅਪਰੈਲ ਮੰਗਲਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਸ੍ਰੀ ਗੁਰੂਸਰ ਮੋਡੀਆ ਹੋਵੇਗੀ। Welfare Work

Welfare Work
ਗੋਲੂਵਾਲਾ: ਸੱਚਖੰਡਵਾਸੀ ਮੰਗਤ ਸਿੰਘ ਇੰਸਾਂ ਦੀ ਧੀ, ਪੋਤਰੀਆਂ ਅਤੇ ਪਰਿਵਾਰਕ ਮੈਂਬਰ ਮ੍ਰਿਤਕ ਸਰੀਰ ਨੂੰ ਮੋਢਾ ਦਿੰਦੇ ਹੋਏ।

ਵਿਕਾਸ ਕਾਰਜਾਂ ਦੀ ਵਹਾਈ ਗੰਗਾ

ਸਾਬਕਾ ਸਰਪੰਚ ਰਹਿ ਚੁੱਕੇ ਮੰਗਤ ਸਿੰਘ ਸਿੰਘ ਇੰਸਾਂ ਨੇ ਸੰਨ 1995 ਤੋਂ ਸੰਨ 2000 ਤੱਕ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਵਿੱਚ ਪਿੰਡ ਪੰਚਾਇਤ ਸ੍ਰੀ ਗੁਰੂਸਰ ਮੋਡੀਆ ਦੇ ਵਿਕਾਸ ਕਾਰਜਾਂ ਦੀ ਝੜੀ ਲਾ ਦਿੱਤੀ। 1995 ਤੋਂ ਪਹਿਲਾਂ ਗ੍ਰਾਮ ਪੰਚਾਇਤ ਢਾਬਾਂ ਝਲਾਰ ਅਤੇ ਸ੍ਰੀ ਗੁਰੂਸਰ ਮੋਡੀਆ ਇੱਕੋ ਪੰਚਾਇਤ ਸੀ। 1995 ਵਿੱਚ ਸ੍ਰੀ ਗੁਰੂਸਰ ਮੋਡੀਆ ਦੀ ਵੱਖਰੀ ਪੰਚਾਇਤ ਬਣੀ ਅਤੇ ਮੰਗਤ ਸਿੰਘ ਇੰਸਾਂ ਨੂੰ ਇਸ ਦਾ ਪਹਿਲਾ ਸਰਪੰਚ ਬਣਨ ਦਾ ਸੁਭਾਗ ਪ੍ਰਾਪਤ ਹੋਇਆ।

ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਕਈ ਪੱਕੇ ਸ਼ੈੱਡਾਂ ਦਾ ਨਿਰਮਾਣ ਕਰਵਾਇਆ। ਪੰਚਾਇਤ ਵੱਲੋਂ ਕਈ ਖੜਵੰਜਾ ਸੜਕਾਂ ਬਣਵਾਈਆਂ ਗਈਆਂ। ਇਸ ਦੇ ਨਾਲ ਹੀ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਈ ਧਰਮਸ਼ਾਲਾਵਾਂ ਵੀ ਬਣਵਾਈਆਂ ਗਈਆਂ। ਉਨ੍ਹਾਂ ਸਮੂਹ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਪਿੰਡ ਵਿੱਚ ਵਿਕਾਸ ਕਾਰਜਾਂ ਦੀ ਝੜੀ ਲਾ ਦਿੱਤੀ। ਪਿੰਡ ਵਾਸੀ ਮੰਗਤ ਸਿੰਘ ਇੰਸਾਂ ਨੂੰ ਹਮੇਸ਼ਾ ਯਾਦ ਰੱਖਣਗੇ।