ਬਚਪਨ ਬਚਾਉਣ ਲਈ ਬਣੇ ਨੀਤੀ

Childhood

ਆਨਲਾਈਨ ਗੇਮਿੰਗ ਬੱਚਿਆਂ ਲਈ ਵੱਡਾ ਖਤਰਾ ਬਣ ਰਹੀਆਂ ਹਨ। ਇਹਨਾਂ ਗੇਮਾਂ ਨੇ ਬੱਚਿਆਂ ਦੀ ਮਾਨਸਿਕਤਾ ਨੂੰ ਹੀ ਵਿਗਾੜ ਦਿੱਤਾ ਹੈ ਜਿਸ ਕਾਰਨ ਬੱਚੇ ਸੰਗੀਨ ਅਪਰਾਧਾਂ ਨੂੰ ਅੰਜਾਮ ਦੇਣ ਤੋਂ ਸੰਕੋਚ ਨਹੀਂ ਕਰਦੇ। ਬੱਚਿਆਂ ਅੰਦਰ ਗੁੱਸਾ, ਈਰਖਾ ਤੇ ਚਿੜਾਚਿੜਾਪਣ ਜਿਹੀਆਂ ਸਮੱਸਿਆਵਾਂ ਵੇਖੀਆਂ ਜਾ ਰਹੀਆਂ ਹਨ। ਇਹਨਾਂ ਕਾਲਪਨਿਕ ਗੇਮਾਂ ’ਚ ਬਹੁਤ ਸਾਰੇ ਬੱਚਿਆਂ ਨੇ ਆਪਣੇ ਮਾਪਿਆਂ ਦੇ 50-50 ਲੱਖ ਰੁਪਏ ਤੱਕ ਵੀ ਬੈਂਕ ਖਾਤੇ ’ਚੋਂ ਸਾਫ ਕਰ ਦਿੱਤੇ। ਮਨੋਰੰਜਨ ਦੇ ਨਾਂਅ ’ਤੇ ਸ਼ੁਰੂ ਹੋਈਆਂ ਗੇਮਾਂ ਖੇਡਾਂ ਨਹੀਂ ਹੋ ਸਕਦੀਆਂ। (Childhood)

ਖੇਡਾਂ ਤੇ ਪ੍ਰਚੱਲਿਤ ਆਨਲਾਈਨ ਗੇਮਾਂ ਦਾ ਆਪਸ ’ਚ ਕੋਈ ਤਾਲਮੇਲ ਨਹੀਂ। ਅਸਲ ’ਚ ਖੇਡਾਂ ਪਿਆਰ, ਭਾਈਚਾਰਾ, ਸਹਿਣਸ਼ੀਲਤਾ, ਹਿੰਮਤ ਵਰਗੇ ਗੁਣ ਪੈਦਾ ਕਰਦੀਆਂ ਹਨ। ਦੂਜੇ ਪਾਸੇ ਖੇਡਾਂ ’ਤੇ ਕੋਈ ਟੈਕਸ ਨਹੀਂ ਖੇਡਾਂ ਮੁਫ਼ਤ ਹੁੰਦੀਆਂ ਪਰ ਗੇਮਾਂ ’ਤੇ ਸਰਕਾਰਾਂ ਨੂੰ ਟੈਕਸ ਦੇਣਾ ਪੈਂਦਾ ਹੈ। ਇਹ ਗੱਲ ਵੀ ਯਾਦ ਰੱਖਣੀ ਪਵੇਗੀ ਕਿ ਮਾੜੇ ਪ੍ਰਭਾਵਾਂ ਵਾਲੀਆਂ ਗੇਮਾਂ ਤੋਂ ਸਰਕਾਰਾਂ ਨੂੰ ਭਾਵੇਂ ਕਿੰਨੀ ਵੀ ਕਮਾਈ ਕਿਉਂ ਨਾ ਹੋਵੇ ਪਰ ਬਚਪਨ ਲਈ ਖਤਰਾ ਬਣੀਆਂ ਗੇਮਾਂ ਦੇਸ਼ ਦੇ ਹਿੱਤ ’ਚ ਨਹੀਂ ਹਨ। ਹਾਲ ਦੀ ਘੜੀ ਗੇਮਾਂ ਸਮਾਜ ਨੂੰ ਨੁਕਸਾਨ ਹੀ ਪਹੁੰਚਾ ਰਹੀਆਂ ਹਨ। (Childhood)

Also Read : ਸਿਵਲ ਸਰਜਨ ਨੇ ਸੀਐੱਮਓ ਤੇ ਈਐੱਮਓ ’ਤੇ ਕਾਰਵਾਈ ਲਈ ਵਿਭਾਗ ਨੂੰ ਲਿਖਿਆ

ਕੇਂਦਰ ਸਰਕਾਰ ਨੇ ਗੇਮਾਂ ਦੇ ਬੁਰੇ ਪ੍ਰਭਾਵ ਰੋਕਣ ਲਈ ਦਿਸ਼ਾ ਨਿਰਦੇਸ਼ ਬਣਾਉਣ ਦੀ ਗੱਲ ਆਖੀ ਸੀ ਪਰ ਹੁਣ ਲੋਕ ਸਭਾ ਚੋਣਾਂ ਕਾਰਨ ਇਹ ਮਸਲਾ ਨਵੀਂ ਸਰਕਾਰ ਬਣਨ ਤੱਕ ਲਟਕ ਗਿਆ ਹੈ। ਜੇਕਰ ਆਨਲਾਈਨ ਗੇਮਾਂ ਨੂੰ ਨਿਯਮਾਂ ਹੇਠ ਲਿਆ ਕੇ ਇਸ ਨੂੰ ਬੱਚਿਆਂ ਦੀ ਬਿਹਤਰੀ ਤੇ ਸਮਾਜਿਕ ਵਿਕਾਸ ਲਈ ਵਰਤਿਆ ਜਾਵੇ ਤਾਂ ਇਹ ਵਧੀਆ ਕਦਮ ਹੋਵੇਗਾ। ਚੰਗਾ ਹੋਵੇ ਜੇ ਨਵੀਂ ਸਰਕਾਰ ਆਨਲਾਈਨ ਤਕਨੀਕ ਦੀ ਸੁਚੱਜੀ ਵਰਤੋਂ ਕਰਕੇ ਬੱਚਿਆਂ ’ਚ ਚੰਗੇ ਗੁਣ ਪੈਦਾ ਕਰਨ ਵਾਲੀਆਂ ਗੇਮਾਂ ਤਿਆਰ ਕਰੇ।