Welfare Work: ਸਾਧ-ਸੰਗਤ ਨੇ ਗੂੰਗੀ-ਬੋਲੀ ਵਿਧਵਾ ਨੂੰ ਬਣਾ ਕੇ ਦਿੱਤਾ ਪੱਕਾ ਆਸ਼ਿਆਨਾ

Welfare Work
ਮਾਣੂੰਕੇ : ਮਕਾਨ ਬਣਾਉਣ ਵਿੱਚ ਤਨ-ਮਨ ਦੀ ਸੇਵਾ ਕਰਨ ਪੁੱਜੀ ਸਾਧ-ਸੰਗਤ

ਹੰਝੂ ਭਰੀਆਂ ਅੱਖਾਂ ਨਾਲ ਕੀਤਾ ਸਾਧ-ਸੰਗਤ ਦਾ ਧੰਨਵਾਦ | Welfare Work

ਮਾਣੂੰਕੇ (ਜਸਵੰਤ ਰਾਏ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ-ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਬਲਾਕ ਮਾਣੂਕੇ ਦੀ ਸਾਧ-ਸੰਗਤ ਵੱਲੋਂ ‘ਆਸ਼ਿਆਨਾ’ ਮੁਹਿੰਮ ਤਹਿਤ ਪਿੰਡ ਝੋਰੜਾਂ ਵਿਖੇ ਇੱਕ ਅਤੀ ਲੋੜਵੰਦ ਪਰਿਵਾਰ ਨੂੰ ਪੱਕਾ ਮਕਾਨ ਬਣਾ ਕੇ ਦਿੱਤਾ ਗਿਆ। (Welfare Work)

ਜਾਣਕਾਰੀ ਦਿੰਦੇ ਹੋਏ 85 ਮੈਂਬਰ ਰਾਜਿੰਦਰਪਾਲ ਇੰਸਾਂ, ਬਲਾਕ ਪ੍ਰੇਮੀ ਸੇਵਕ ਬਲਵੀਰ ਸਿੰਘ ਇੰਸਾਂ ਸਮੇਤ ਹੋਰ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਇੱਕ ਅਤੀ ਲੋੜਵੰਦ ਵਿਧਵਾ ਭੈਣ ਚਰਨਜੀਤ ਕੌਰ ਨੂੰ ਉਸ ਦੇ ਘਰ ਦੀਆਂ ਛੱਤਾਂ ਪੱਕੀਆਂ ਕਰਕੇ ਮਕਾਨ ਬਣਾ ਕੇ ਦਿੱਤਾ ਗਿਆ ਹੈ। ਜ਼ਿੰਮੇਵਾਰਾਂ ਨੇ ਦੱਸਿਆ ਕਿ ਇਹ ਗੂੰਗੀ-ਬੋਲੀ ਵਿਧਵਾ ਭੈਣ ਕਈ ਸਾਲਾਂ ਤੋਂ ਥੋੜ੍ਹੀ ਜਿਹੀ ਥਾਂ ਵਿੱਚ ਟੁੱਟੀਆਂ ਹੋਈਆਂ ਛੱਤਾਂ ਥੱਲੇ ਆਪਣੇ ਦੋ ਬੱਚਿਆਂ ਨਾਲ ਗਰਮੀ-ਸਰਦੀ ਦੇ ਦਿਨ ਕੱਟ ਰਹੀ ਸੀ। (Welfare Work)

Welfare Work

ਇਹ ਭੈਣ ਲੋਕਾਂ ਦੇ ਘਰਾਂ ’ਚ ਮਿਹਨਤ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੇ ਦੋ ਬੱਚਿਆਂ ਦਾ ਪੇਟ ਬੜੀ ਹੀ ਮੁਸ਼ਕਲ ਨਾਲ ਪਾਲ ਰਹੀ ਸੀ। ਉਕਤ ਪਰਿਵਾਰ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਘਰ ਬਣਾਉਣ ਲਈ ਬੇਨਤੀ ਕੀਤੀ, ਜਿਸ ’ਤੇ ਬਲਾਕ ਦੀ ਸਾਧ-ਸੰਗਤ ਨੇ ਸਲਾਹ ਕਰਕੇ ਤੇ ਉਕਤ ਭੈਣ ਦੀ ਮਾਲੀ ਹਾਲਤ ਨੂੰ ਦੇਖਦੇ ਹੋਏ ਪਰਿਵਾਰ ਦੇ ਘਰ ਦੀਆਂ ਛੱਤਾਂ ਬਦਲ ਕੇ ਪੱਕਾ ਘਰ ਬਣਾ ਦਿੱਤਾ। ਉਨ੍ਹਾਂ ਦੱਸਿਆ ਕਿ ਮਕਾਨ ਬਣਾਉਣ ਦਾ ਕੰਮ ਸੈਂਕੜਿਆਂ ਦੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਵੱਲੋਂ ਸਵੇਰੇ ਪਵਿੱਤਰ ਨਾਅਰਾ ਲਾ ਕੇ ਸ਼ੁਰੂ ਕੀਤਾ ਅਤੇ ਸ਼ਾਮ ਨੂੰ ਰੰਗ-ਰੋਗਣ ਸਮੇਤ ਤਿਆਰ ਕਰਕੇ ਮਕਾਨ ਉਸ ਪਰਿਵਾਰ ਨੂੰ ਸੌਂਪ ਦਿੱਤਾ ਗਿਆ।

ਕਮੇਟੀ ਮੈਂਬਰਾਂ ਨੇ ਦੱਸਿਆ ਕਿ ਇਸ ਘਰ ਦੀਆਂ ਛੱਤਾਂ ਬਦਲੀ ਕਰਨ ਸਮੇਤ ਹੋਰ ਸਾਮਾਨ ’ਤੇ ਤਕਰੀਬਨ ਪੱਚੀ ਹਜ਼ਾਰ ਰੁਪਏ ਦਾ ਖਰਚਾ ਹੋਇਆ ਹੈ, ਜੋ ਕਿ ਹਰਫੂਲ ਇੰਸਾਂ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਵੱਲੋਂ ਪਰਮਾਰਥ ਕੀਤਾ ਗਿਆ ਹੈ। ਮਕਾਨ ਬਣਾਉਣ ਦੀ ਸੇਵਾ ’ਚ ਮਿਸਤਰੀ ਰਾਮ ਸਿੰਘ ਤੇ ਬੂਟਾ ਸਿੰਘ ਹਠੂਰ, ਗੁਰਦੀਪ ਸਿੰਘ ਬੁਰਜ ਕਲਾਰਾਂ, ਭੋਲਾ ਸਿੰਘ ਡੱਲਾ, ਸੁੱਖਵੀਰ ਸਿੰਘ ਦੇਹੜਕਾ, ਬਿੱਟੂ ਸਿੰਘ ਅਖਾੜਾ, ਰਾਜਿੰਦਰ ਸਿੰਘ ਕਾਉਂਕੇ ਕਲੋਨੀ, ਪੇਂਟਰ ਸੁਖਵਿੰਦਰ ਸਿੰਘ ਕਾਉਂਕੇ ਕਲਾਂ, ਲੱਕੜੀ ਵਾਲਾ ਮਿਸਤਰੀ ਜੱਸੀ ਇੰਸਾਂ ਕਾਉਂਕੇ ਕਲਾ, ਸੁਰਿੰਦਰਪਾਲ ਇੰਸਾਂ, ਪ੍ਰੀਤਮ ਇੰਸਾਂ, ਕਪੂਰ ਇੰਸਾਂ, ਹਰਨੇਕ ਇੰਸਾਂ, ਅਮਰਜੀਤ ਸਿੰਘ, ਜਗਦੇਵ ਸਿੰਘ, ਬਲਜਿੰਦਰ ਸਿੰਘ, ਜਸਵੀਰ ਕੌਰ, ਹਰਪ੍ਰੀਤ ਕੌਰ, ਜ਼ਿੰਮੇਵਾਰ ਭੈਣ ਗੁਰਦੀਪ ਇੰਸਾਂ ਸਮੇਤ ਸਮੂਹ ਭੈਣਾਂ ਸਮੇਤ ਵੱਡੀ ਗਿਣਤੀ ’ਚ ਸੇਵਾਦਾਰਾਂ ਨੇ ਸ਼ਿਰਕਤ ਕਰਦੇ ਹੋਏ ਤਨ-ਮਨ ਨਾਲ ਸੇਵਾ ਕੀਤੀ।

ਅਸੀਂ ਹੁਣ ਪੱਕੀ ਛੱਤ ਦੇ ਥੱਲੇ ਆਰਾਮ ਨਾਲ ਗੁਜ਼ਾਰਾ ਕਰਾਂਗੇ

ਮਾਣੂੰਕੇ : ਜਾਣਕਾਰੀ ਦਿੰਦਾ ਹੋਇਆ ਪਰਿਵਾਰ। ਤਸਵੀਰ : ਜਸਵੰਤ ਰਾਏ

ਇਸ ਮੌਕੇ ਗੂੰਗੀ-ਬੋਲੀ ਵਿਧਵਾ ਭੈਣ ਚਰਨਜੀਤ ਕੌਰ ਇੰਸਾਂ ਨੇ ਇਸ਼ਾਰਿਆਂ ਨਾਲ ਅਤੇ ਉਸ ਦੇ ਬੱਚਿਆਂ ਨੇ ਬੋਲਦਿਆਂ ਹੰਝੂ ਭਰੀਆਂ ਅੱਖਾਂ ਨਾਲ ਦੱਸਿਆ ਕਿ ਮੀਂਹ-ਹਨੇ੍ਹਰੀ ਵਿੱਚ ਇਨ੍ਹਾਂ ਡਰਾਵਨੀਆਂ ਛੱਤਾਂ ਥੱਲੇ ਇੰਨਾ ਡਰ ਲੱਗਦਾ ਸੀ ਕਿ ਸਾਰੀ ਰਾਤ ਇੱਕ ਪਾਸੇ ਬੈਠ ਕੇ ਕੱਟਣੀ ਪੈਂਦੀ ਸੀ ਕਿ ਪਤਾ ਨ੍ਹੀਂ ਕਿਹੜੇ ਵੇਲੇ ਇੱਹ ਟੁੱਟੀ ਛੱਤ ਉਨ੍ਹਾਂ ਉੱਤੇ ਆ ਡਿੱਗੇ, ਪਰ ਹੁਣ ਉਨ੍ਹਾਂ ਦਾ ਇਹ ਡਰ ਖਤਮ ਹੋ ਗਿਆ ਹੈ, ਕਿਉਂਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਫਰਿਸ਼ਤਾ ਬਣਕੇ ਆਏ ਤੇ ਸਾਡਾ ਆਸ਼ਿਆਨਾ ਬਣਾ ਕੇ ਸਾਡਾ ਡਰ ਹੀ ਖਤਮ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਅਸੀਂ ਹੁਣ ਟੁੱਟੀਆਂ ਤੇ ਡਰਾਵਨੀ ਛੱਤਾਂ ਥੱਲੇ ਨਹੀਂ, ਸਗੋਂ ਪੱਕੀ ਛੱਤ ਥੱਲੇ ਆਰਾਮ ਨਾਲ ਗੁਜ਼ਾਰਾ ਕਰਾਂਗੇ। ਪਰਿਵਾਰ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਉਨ੍ਹਾਂ ਦੇ ਸ਼ਰਧਾਲੂਆਂ ਦਾ ਲੱਖ-ਲੱਖ ਧੰਨਵਾਦ ਕੀਤਾ।

Also Read : ਜ਼ਰੂਰਤਮੰਦ ਬਜ਼ੁਰਗ ਨੂੰ ਮਕਾਨ ਬਣਾ ਕੇ ਦਿੱਤਾ