ਹਰਕੀਰਤ ਦੀ ਨਾਨੀ ਨੇ ਡੇਰਾ ਸ਼ਰਧਾਲੂਆਂ ਦਾ ਕੀਤਾ ਧੰਨਵਾਦ (Welfare Work)
(ਚਰਨਜੀਤ ਸਿੰਘ) ਬਾਲਿਆਂਵਾਲੀ। ਬਲਾਕ ਬਾਲਿਆਂਵਾਲੀ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਗੁੰਮ ਹੋਏ ਇੱਕ ਬੱਚੇ ਨੂੰ ਉਸ ਦੇ ਪਰਿਵਾਰ ਨਾਲ ਮਿਲਾ ਕੇ ਇਨਸਾਨੀਅਤ ਦਾ ਫਰਜ਼ ਅਦਾ ਕੀਤਾ ਹੈ। Welfare Work
ਬਲਾਕ ਬਾਲਿਆਂਵਾਲੀ ਦੇ ਪਿੰਡ ਪਿੱਥੋਂ ਵਿਖੇ ਬੀਤੇ ਕੱਲ੍ਹ ਇੱਕ ਬੱਚਾ ਲਾਵਾਰਿਸ ਹਾਲਤ ’ਚ ਘੁੰਮ ਰਿਹਾ ਸੀ ਜਿਸ ਨੂੰ ਜ਼ਿੰਮੇਵਾਰਾਂ ਵੱਲੋਂ ਉਸ ਦੇ ਪਰਿਵਾਰ ਨਾਲ ਮਿਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਪਿੱਥੋ ਦੇ ਪ੍ਰੇਮੀ ਸੇਵਕ ਅੰਗਰੇਜ ਸਿੰਘ ਇੰਸਾਂ ਦੱਸਿਆ ਕਿ ਕੱਲ੍ਹ ਸ਼ਾਮ ਤਕਰੀਬਨ 5 ਵਜੇ ਇੱਕ ਬੱਚਾ ਲਾਵਾਰਿਸ ਹਾਲਤ ’ਚ ਪਿੱਥੋ ਦੇ ਪੈਟਰੋਲ ਪੰਪ ਕੋਲ ਘੁੰਮ ਰਿਹਾ ਸੀ ਅਤੇ ਰੋ ਰਿਹਾ ਸੀ। ਉਹਨਾਂ ਦੱਸਿਆ ਕਿ ਉਹ ਆਪਣਾ ਕੰਮ ਨਿਬੇੜ ਕੇ ਘਰ ਜਾ ਰਹੇ ਸਨ ਕਿ ਰਸਤੇ ’ਚ ਉਹਨਾਂ ਦੀ ਨਿਗ੍ਹਾ ਇਸ ਬੱਚੇ ’ਤੇ ਪਈ।
ਗੁੰਮ ਹੋਏ ਬੱਚੇ ਨੇ ਆਪਣਾ ਨਾਮ ਹਰਕੀਰਤ ਸਿੰਘ (15) ਪੁੱਤਰ ਜਗਸੀਰ ਸਿੰਘ ਪਿੰਡ ਦੋਦੜਾ (ਮਾਨਸਾ) ਦੱਸਿਆ ਜੋ ਘਰੋਂ ਖੇਡਣ ਦਾ ਕਹਿ ਕੇ ਨਿਕਲਿਆ ਸੀ ਅਤੇ ਰਾਮਪੁਰਾ ਪਹੁੰਚ ਗਿਆ। ਉਹਨਾਂ ਕਿਹਾ ਕਿ ਉਹ ਬੱਚੇ ਹਰਕੀਰਤ ਸਿੰਘ ਨੂੰ ਪੁਲਿਸ ਥਾਣਾ ਰਾਮਪੁਰਾ ਵਿਖੇ ਲੈ ਗਿਆ ਅਤੇ ਬੱਚੇ ਦੀ ਫੋਟੋ ਅਤੇ ਬੱਚੇ ਬਾਰੇ ਸਾਰੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਦਿੱਤੀ। ਸੋਸ਼ਲ ਮੀਡੀਆ ’ਤੇ ਫੋਟੋ ਦੇਖ ਕੇ ਬੱਚੇ ਦੇ ਪਿਤਾ ਨੇ ਪ੍ਰੇਮੀ ਸੇਵਕ ਅੰਗਰੇਜ ਸਿੰਘ ਇੰਸਾਂ ਨਾਲ ਸੰਪਰਕ ਕੀਤਾ। ਗੁੰਮ ਹੋਏ ਬੱਚੇ ਦੀ ਨਾਨੀ ਹਰਦੀਪ ਕੌਰ ਬੱਚੇ ਨੂੰ ਲੈਣ ਲਈ ਰਾਮਪੁਰਾ ਥਾਣਾ ਵਿਖੇ ਪਹੁੰਚ ਗਈ। ਉਸ ਨੇ ਦੱਸਿਆ ਕਿ ਹਰਕੀਰਤ ਦੀ ਮਾਤਾ ਦੀ ਕੁੱਝ ਦਿਨ ਪਹਿਲਾਂ ਮੌਤ ਹੋ ਗਈ ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ।
ਇਹ ਵੀ ਪੜ੍ਹੋ: Barnawa: ਰੂਹਾਨੀਅਤ ਦੇ ਰੰਗ ’ਚ ਰੰਗੀ ਉੱਤਰ-ਪ੍ਰਦੇਸ਼ ਸਣੇ ਉਤਰਾਖੰਡ ਦੀ ਸਾਧ-ਸੰਗਤ
ਹਰਕੀਰਤ ਦੀ ਨਾਨੀ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ, ਡੇਰਾ ਸ਼ਰਧਾਲੂਆਂ ਅਤੇ ਪੁਲਿਸ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਏਐੱਸਆਈ ਪ੍ਰਸ਼ੋਤਮ ਕੁਮਾਰ ਅਤੇ ਏਐੱਸਆਈ ਰੰਧਾਵਾ ਥਾਣਾ ਸਿਟੀ ਰਾਮਪੁਰਾ ਨੇ ਆਪਣੀ ਬਣਦੀ ਕਾਗਜੀ ਕਾਰਵਾਈ ਪੂਰੀ ਕਰਕੇ ਬੱਚੇ ਨੂੰ ਉਸ ਦੇ ਪਰਿਵਾਰ ਦੇ ਸਪੁਰਦ ਕਰ ਦਿੱਤਾ। ਇਸ ਮੌਕੇ ਮਾ. ਜਸਵੀਰ ਸਿੰਘ ਕੋਟੜਾ ਕੌੜਾ, ਮਨਪ੍ਰੀਤ ਸਿੰਘ ਇੰਸਾਂ, ਬਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਇੰਸਾਂ ਹਾਜ਼ਰ ਸਨ।