CSK vs SRH : IPL ’ਚ ਅੱਜ ਹੈਦਰਾਬਾਦ ਦਾ ਸਾਹਮਣਾ ਚੇਨਈ ਨਾਲ

CSK vs SRH

ਚੇਨਈ ਖਿਲਾਫ ਹੈਦਰਾਬਾਦ ਨੇ 74 ਫੀਸਦੀ ਮੈਚ ਗੁਆਏ | CSK vs SRH

  • ਸਿਰਫ 2 ’ਚ ਹੀ ਜਿੱਤ ਮਿਲੀ | CSK vs SRH

ਹੈਦਰਾਬਾਦ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2024 ਦਾ 18ਵਾਂ ਮੈਚ ਅੱਜ ਸਨਰਾਈਜਰਜ ਹੈਦਰਾਬਾਦ ਤੇ ਚੇਨਈ ਸੁਪਰ ਕਿੰਗਜ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਹੈਦਰਾਬਾਦ ਦੇ ਘਰੇਲੂ ਮੈਦਾਨ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ’ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ। ਦੋਵਾਂ ਟੀਮਾਂ ਦਾ ਇਸ ਸੈਸ਼ਨ ਦਾ ਇਹ ਚੌਥਾ ਮੈਚ ਹੋਵੇਗਾ। ਹੈਦਰਾਬਾਦ ਨੂੰ ਦੋ ਮੈਚਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਸਿਰਫ ਇੱਕ ’ਚ ਜਿੱਤ ਹਾਸਲ ਹੋਈ ਹੈ। ਚੇਨਈ ਨੇ ਜਿੱਥੇ ਦੋ ਮੈਚ ਜਿੱਤੇ ਸਨ, ਉਥੇ ਆਖਰੀ ਮੈਚ ’ਚ ਦਿੱਲੀ ਤੋਂ ਹਾਰ ਗਈ ਸੀ। (CSK vs SRH)

ਮੁਸਤਫਿਜੁਰ ਦਾ ਖੇਡਣਾ ਮੁਸ਼ਕਲ | CSK vs SRH

ਚੇਨਈ ਸੁਪਰ ਕਿੰਗਜ ’ਚ ਬੰਗਲਾਦੇਸ਼ ਮੁਸਤਫਿਜੁਰ ਰਹਿਮਾਨ ਦਾ ਅੱਜ ਦੇ ਮੈਚ ’ਚ ਖੇਡਣਾ ਤੈਅ ਨਹੀਂ ਹੈ। ਰਹਿਮਾਨ ਆਪਣੇ ਅਮਰੀਕੀ ਵੀਜਾ ਨਾਲ ਸਬੰਧਤ ਕੰਮ ਲਈ ਦੇਸ਼ ਪਰਤੇ ਹੋਏ ਹਨ। ਫਿਲਹਾਲ ਰਹਿਮਾਨ ਕੁੱਲ 7 ਵਿਕਟਾਂ ਨਾਲ ਪਰਪਲ ਕੈਪ ਧਾਰਕ ਹੈ।

ਫਰੀਦਕੋਟ ਭਿਆਨਕ ਸਡ਼ਕੇ ਹਾਦਸੇ ’ਚ ਪੰਜ ਦੀ ਮੌਤ, ਅੱਠ ਗੰਭੀਰ ਜ਼ਖਮੀ

ਹੈਡ ਟੂ ਹੈਡ ਚੇਨਈ ਅੱਗੇ | CSK vs SRH

ਚੇਨਈ ਹੈਡ ਟੂ ਹੈਡ ਹੈਦਰਾਬਾਦ ਤੋਂ ਅੱਗੇ ਹੈ। ਹੈਦਰਾਬਾਦ ਤੇ ਚੇਨਈ ਵਿਚਕਾਰ ਆਈਪੀਐਲ ’ਚ ਹੁਣ ਤੱਕ 19 ਮੈਚ ਖੇਡੇ ਗਏ ਹਨ। 5 ਹੈਦਰਾਬਾਦ ’ਚ ਤੇ 14 ਚੇਨਈ ’ਚ ਜਿੱਤੇ ਹਨ। ਭਾਵ ਚੇਨਈ ਨੇ ਹੈਦਰਾਬਾਦ ਖਿਲਾਫ 74 ਫੀਸਦੀ ਮੈਚ ਆਪਣੇ ਨਾਂਅ ਕੀਤੇ ਹਨ। ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ’ਚ ਦੋਵਾਂ ਟੀਮਾਂ ਦੇ ਰਿਕਾਰਡ ਬਰਾਬਰ ਹਨ। ਇੱਥੇ ਹੈਦਰਾਬਾਦ ਅਤੇ ਚੇਨਈ ਵਿਚਕਾਰ ਹੁਣ ਤੱਕ ਕੁੱਲ 4 ਮੈਚ ਖੇਡੇ ਗਏ ਹਨ। ਹੈਦਰਾਬਾਦ ਨੇ 2 ਤੇ ਚੇਨਈ ਨੇ ਵੀ ਇੰਨੇ ਹੀ ਮੈਚ ਆਪਣੇ ਨਾਂਅ ਕੀਤੇ ਹਨ। (CSK vs SRH)

ਪਿੱਚ ਸਬੰਧੀ ਰਿਪੋਰਟ | CSK vs SRH

ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਆਪਣੀ ਫਲੈਟ ਵਿਕਟ ਲਈ ਜਾਣਿਆ ਜਾਂਦਾ ਹੈ। ਇੱਥੋਂ ਦੀ ਪਿੱਚ ਬੱਲੇਬਾਜੀ ਲਈ ਅਨੁਕੂਲ ਮੰਨੀ ਜਾਂਦੀ ਹੈ। ਗੇਂਦਬਾਜਾਂ ਨੂੰ ਵੀ ਇੱਥੇ ਮਦਦ ਮਿਲਦੀ ਹੈ। ਇਸ ਮੈਦਾਨ ’ਤੇ ਹਾਈ ਸਕੋਰਿੰਗ ਮੈਚ ਦੇਖਣ ਨੂੰ ਮਿਲਦੇ ਹਨ। ਇਸ ਸਟੇਡੀਅਮ ’ਚ ਹੁਣ ਤੱਕ 72 ਆਈਪੀਐਲ ਮੈਚ ਖੇਡੇ ਗਏ ਹਨ, ਜਿਨ੍ਹਾਂ ’ਚੋਂ 32 ਮੈਚ ਪਹਿਲੀ ਪਾਰੀ ’ਚ ਬੱਲੇਬਾਜੀ ਕਰਨ ਵਾਲੀ ਟੀਮ ਨੇ ਜਿੱਤੇ ਹਨ ਤੇ 40 ਮੈਚ ਬਾਅਦ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ। (CSK vs SRH)

ਮੌਸਮ ਸਬੰਧੀ ਜਾਣਕਾਰੀ | CSK vs SRH

4 ਅਪਰੈਲ ਨੂੰ ਹੈਦਰਾਬਾਦ ’ਚ ਮੌਸਮ ਕਾਫੀ ਗਰਮ ਰਹੇਗਾ। ਮੈਚ ਵਾਲੇ ਦਿਨ ਇੱਥੇ ਤਾਪਮਾਨ 41 ਤੋਂ 28 ਡਿਗਰੀ ਰਹਿਣ ਦੀ ਸੰਭਾਵਨਾ ਹੈ। ਇਸ ਦਿਨ ਮੀਂਹ ਪੈਣ ਦੀ ਸੰਭਾਵਨਾ ਤਾਂ ਬਿਲਕੁਲ ਵੀ ਨਹੀਂ ਹੈ। (CSK vs SRH)

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | CSK vs SRH

ਸਨਰਾਈਜਰਜ ਹੈਦਰਾਬਾਦ : ਪੈਟ ਕਮਿੰਸ (ਕਪਤਾਨ), ਟ੍ਰੈਵਿਸ ਹੈੱਡ, ਮਯੰਕ ਅਗਰਵਾਲ, ਅਭਿਸ਼ੇਕ ਸਰਮਾ, ਏਡਨ ਮਾਰਕਰਮ, ਹੇਨਰਿਕ ਕਲਾਸੇਨ, ਅਬਦੁਲ ਸਮਦ, ਸ਼ਾਹਬਾਜ ਅਹਿਮਦ, ਜੈਦੇਵ ਉਨਾਦਕਟ, ਭੁਵਨੇਸ਼ਵਰ ਕੁਮਾਰ ਤੇ ਮਯੰਕ ਮਾਰਕੰਡੇ।

ਪ੍ਰਭਾਵੀ ਖਿਡਾਰੀ : ਉਮਰਾਨ ਮਲਿਕ।

ਚੇਨਈ ਸੁਪਰ ਕਿੰਗਜ : ਰੁਤੁਰਾਜ ਗਾਇਕਵਾੜ (ਕਪਤਾਨ), ਰਚਿਨ ਰਵਿੰਦਰਾ, ਅਜਿੰਕਿਆ ਰਹਾਣੇ, ਡੇਰਿਲ ਮਿਸ਼ੇਲ, ਰਵਿੰਦਰ ਜਡੇਜਾ, ਸਮੀਰ ਰਿਜਵੀ, MS ਧੋਨੀ (ਵਿਕਟਕੀਪਰ), ਦੀਪਕ ਚਾਹਰ, ਤੁਸ਼ਾਰ ਦੇਸ਼ਪਾਂਡੇ, ਮਤੀਸਾ ਪਥੀਰਾਨਾ ਤੇ ਮਹਿਸ ਟਿਕਸਨ। (CSK vs SRH)

ਇਮਪੈਕਟ ਪਲੇਅਰ : ਸ਼ਿਵਮ ਦੂਬੇ।