ਮੁਲਜ਼ਮਾਂ ਦੇ ਜ਼ੇਲ੍ਹ ’ਚ ਬੰਦ ਵੱਖ-ਵੱਖ ਗੈਗਸਟਰਾਂ ਨਾਲ ਸਬੰਧ | Patiala News
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਨੇ ਅਸਲੇ ਦੀ ਨੋਕ ’ਤੇ ਲੁੱਟਾ-ਖੋਹਾਂ ਕਰਨ ਵਾਲੇ ਗੈਗ ਨਾਲ ਸਬੰਧਿਤ ਪੰਜ ਪੇਸ਼ੇਵਰ ਮੁਲਜਮਾਂ ਨੂੰ ਕਾਬੂ ਕਰਕੇ ਇਨ੍ਹਾਂ ਕੋਲੋ ਦੋ ਨਜਾਇਜ ਅਸਲੇ, ਪੰਜ ਜਿੰਦਾ ਕਾਰਤੂਸ, ਮਾਰੂ ਹਥਿਆਰ ਤੇ ਚੋਰੀ ਦੇ ਵਾਹਨ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਐਸਪੀਡੀ ਯੁਗੇਸ਼ ਸ਼ਰਮਾ ਨੇ ਦੱਸਿਆ ਕਿ ਕਾਬੂ ਕੀਤੇ ਇਨ੍ਹਾਂ ਮੁਲਜਮਾਂ ’ਚ ਸਨੀ ਮਸੀਹ ਉੱਰਫ ਲੋਗਾ ਵਾਸੀ ਧਿਆਨਪੁਰ ਜ਼ਿਲ੍ਹਾ ਗੁਰਦਾਸਪੁਰ। (Patiala News)
ਇਹ ਵੀ ਪੜ੍ਹੋ : RBI ਦਾ ਵੱਡਾ ਐਲਾਨ, ਹੁਣ ਨਹੀਂ ATM ਕਾਰਡ ਰੱਖਣ ਦੀ ਜ਼ਰੂਰਤ, ਇਸ ਤਰ੍ਹਾਂ ਖਾਤਿਆਂ ’ਚ ਜਮ੍ਹਾ ਹੋਣਗੇ ਪੈਸੇ
ਸ਼ਿਵ ਕੁਮਾਰ ਉੱਰਫ ਕਾਲੂ ਵਾਸੀ ਪਿੰਡ ਕਮਾਦਪੁਰ ਹਾਲ ਆਬਾਦ ਬਾਡਾ ਬਸਤੀ ਬਨੂੰੜ, ਨਿਸ਼ਾਨ ਸਿੰਘ ਉੱਰਫ ਸਾਹਨਾ ਵਾਸੀ ਪਿੰਡ ਖੁਦੇਬਾਂਗਰ ਜ਼ਿਲ੍ਹਾ ਗੁਰਦਾਸਪੁਰ, ਦਰਸ਼ਨ ਕੁਮਾਰ ਵਾਸੀ ਸੈਦਖੇੜੀ ਰਾਜਪੁਰਾ ਜ਼ਿਲ੍ਹਾ ਪਟਿਆਲਾ, ਗੋਰਵ ਰਾਜਪੂਤ ਵਾਸੀ ਹਾਲ ਆਬਾਦ ਬਾਡਾ ਬਸਤੀ ਬਨੂੰੜ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਵੱਲੋਂ ਇਤਲਾਹ ਮਿਲਣ ’ਤੇ ਜੈਸਪੁਰ ਸਕੂਲ ਤੇ ਰਹਿਣ ਬਸੇਰੇ ਨੇੜੇ ਅੰਡਰਬ੍ਰਿਜ ਆਈਸੀਐਲ ਰੋਡ ਰਾਜਪੁਰਾ ਤੋਂ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫੜੇ ਗਏ ਪੰਜੇ ਮੁਲਜਮਾਂ ਦੇ ਜ਼ੇਲ੍ਹ ’ਚ ਬੰਦ ਵੱਖ-ਵੱਖ ਗੈਗਸਟਰਾਂ ਨਾਲ ਸਬੰਧ ਹਨ ਤੇ ਇਨ੍ਹਾਂ ਨੂੰ ਜ਼ੇਲ੍ਹ ’ਚੋਂ ਹੀ ਚਲਾਇਆ ਜਾਂਦਾ ਹੈ। (Patiala News)