ਹੁੱਲੜਬਾਜਾਂ ਨੂੰ ਗਿਫ਼ਤਾਰ ਕਰਨ ਸਮੇਂ ਸਿਪਾਹੀ ਗੁਰਪ੍ਰੀਤ ਸਿੰਘ ਦੀ ਟੁੱਟ ਗਈ ਸੀ ਲੱਤ | Patiala Police
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਵੱਲੋਂ ਇਰਾਦਾ ਕਤਲ ਦੇ ਮਾਮਲੇ ਵਿੱਚ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਲੁਟੇਰਾ ਗਿਰੋਹ ਦੇ 4 ਜਣਿਆ ਨੂੰ ਗਿਫ਼ਤਾਰ ਕੀਤਾ ਗਿਆ ਹੈ। ਇਰਾਦਾ ਕਤਲ ਮਾਮਲੇ ਵਿੱਚ 22 ਮਾਰਚ ਨੂੰ ਪਿੰਡ ਰਸੂਲਪੁਰ ਸੈਦਾ ਨੇੜੇ ਪ੍ਰਾਇਮਰੀ ਸਕੂਲ ਪਾਸ 40-50 ਲੜਕਿਆਂ ਵੱਲੋਂ ਹੁੱਲੜਬਾਜੀ ਕੀਤੀ ਗਈ ਸੀ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਸਮੇਂ ਸਿਪਾਹੀ ਗੁਰਪ੍ਰੀਤ ਸਿੰਘ ਦੀ ਸੱਜੀ ਲੱਤ ਟੁੱਟ ਗਈ ਸੀ ਅਤੇ ਉਹ ਜਖ਼ਮੀ ਹੋ ਗਿਆ ਸੀ। (Patiala Police)
ਲੁਟੇਰਾ ਗਿਰੋਹ ਦੇ 4 ਮੁਲਜ਼ਮ ਵੀ ਮਾਰੂ ਹਥਿਆਰਾਂ ਸਮੇਤ ਗ੍ਰਿਫ਼ਤਾਰ | Patiala Police
ਪਟਿਆਲਾ ਦੇ ਐਸਪੀ ਸਿਟੀ ਸਰਫਰਾਜ ਆਲਮ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅੱਜ ਪੁਲਿਸ ਵੱਲੋਂ 6 ਮੁਲਜ਼ਮਾਂ ਜਿਨ੍ਹਾਂ ਵਿੱਚ ਰਾਜਵਿੰਦਰ ਸਿੰਘ ਉਰਫ਼ ਰਾਜਾ ਬੋਕਸਰ , ਹਰਪ੍ਰੀਤ ਸਿੰਘ ਉਰਫ਼ ਸਨੀ, ਸਾਜਨ ਉਰਫ਼ ਕੈਬੀ, ਜੋਨੀ ਸਿੰਘ, ਸੂਰਜ, ਗੋਰਵ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਪਾਸੋਂ ਮਾਰੂ ਹਥਿਆਰ ਵੀ ਬ੍ਰਾਮਦ ਹੋਏ ਹਨ। ਇਸ ਕੇਸ ਵਿੱਚ 8 ਮੁਲਜ਼ਮ ਪੁਲਿਸ ਵੱਲੋਂ ਪਹਿਲਾ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।
ਇਸ ਤੋਂ ਇਲਾਵਾ ਲੁਟੇਰਾ ਗਿਰੋਹ ਮਾਮਲੇ ਵਿੱਚ ਐਸਐਸਪੀ ਨੇ ਦਾਅਵਾ ਕੀਤਾ ਕਿ ਇਹ ਡਕੈਤੀ ਮਾਰਨ ਦੀ ਯੋਜਨਾ ਬਣਾ ਰਹੇ ਸਨ ਅਤੇ ਪੁਲਿਸ ਵੱਲੋਂ ਹਰਪ੍ਰੀਤ ਸਿੰਘ ਉਰਫ਼ ਮੱਖਣ, ਸੰਦੀਪ ਸਿੰਘ ਉਰਫ਼ ਸਨੀ, ਸੋਨੂ ਅਤੇ ਪਾਰਕ ਕੁਮਾਰ ਨੂੰ 2 ਪਿਸਟਲ 32 ਬੋਰ, 9 ਰੌਦ, 2 ਕ੍ਰਿਪਾਨਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਹਰਪ੍ਰੀਤ ਸਿੰਘ ਵਿਰੁੱਧ ਪਹਿਲਾ ਵੀ 5 ਅਤੇ ਸੰਦੀਪ ਖਿਲਾਫ਼ 7 ਮਾਮਲੇ ਦਰਜ਼ ਹਨ।
Also Read : ਬਾਲੀਵੁੱਡ ਨਿਰਦੇਸ਼ਕ ਅਲੀ ਅੱਬਾਸ ਨੂੰ ਲੋਕਾਂ ਨੂੰ ਕਿਉਂ ਕਰਨੀ ਪਈ ਅਪੀਲ, ਜਾਣੋ…