ਸਰਕਾਰਾਂ ਦੀ ਅਣਦੇਖੀ ਦਾ ਸਾਕਾਰ ਸੇਰੇ ਪੰਜਾਬ ਦੀ ਇਤਿਹਾਸਕ ਬਾਰਾਂਦਰੀ
ਗੁਰਦਾਸਪੁਰ (ਰਾਜਨ ਮਾਨ)। ਦੀਨਾਨਗਰ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਇਤਿਹਾਸਕ ਬਾਰਾਂਦਰੀ ਦੀ ਸੰਭਾਲ ਨੂੰ ਲੈ ਕੇ ਵਿਰਾਸਤੀ ਮੰਚ ਬਟਾਲਾ ਦੇ ਚੇਅਰਮੈਨ ਤੇ ਉੱਘੇ ਵਕੀਲ ਐੱਚ.ਐੱਸ. ਮਾਂਗਟ ਵੱਲੋਂ ਅੱਜ ਪੰਜਾਬ ਸਰਕਾਰ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਵਿਰਾਸਤੀ ਮੰਚ ਦੇ ਚੇਅਰਮੈਨ ਤੇ ਉੱਘੇ ਵਕੀਲ ਸ. ਐੱਚ.ਐੱਸ. ਮਾਂਗਟ ਤੇ ਵਿਰਾਸਤੀ ਮੰਚ ਬਟਾਲਾ ਦੇ ਪ੍ਰਧਾਨ ਬਲਦੇਵ ਸਿੰਘ ਰੰਧਾਵਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੈ ਕਿ ਇਹ ਕਾਨੂੰਨੀ ਨੋਟਿਸ ਸੂਬੇ ਦੀ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ। (Historical Barandari)
Bribe : ਵਿਜੀਲੈਂਸ ਕਰਮਚਾਰੀਆਂ ਦੇ ਨਾਂਅ ’ਤੇ ਰਿਸ਼ਵਤ ਲੈਣ ਵਾਲੇ ਪੁਲਿਸ ਅੜਿੱਕੇ
ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਪਿ੍ਰੰਸੀਪਲ ਸਕੱਤਰ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ, ਡਿਪਟੀ ਕਮਿਸ਼ਨਰ ਗੁਰਦਾਸਪੁਰ ਤੇ ਤਹਿਸੀਲਦਾਰ ਦੀਨਾਨਗਰ ਨੂੰ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨੀ ਨੋਟਿਸਾਂ ਰਾਹੀਂ ਪੰਜਾਬ ਸਰਕਾਰ ਦੀ ਸੈਰ ਸਪਾਟਾ ਮੰਤਰੀ ਅਤੇ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਨੋਟਿਸ ਮਿਲਣ ਦੇ 15 ਦਿਨਾਂ ਦੇ ਅੰਦਰ ਇਤਿਹਾਸਕ ਬਾਰਾਂਦਰੀ ਦੀ ਸੰਭਾਲ ਲਈ ਠੋਸ ਕਦਮ ਚੁੱਕਣ ਨਹੀਂ ਤਾਂ ਵਿਰਾਸਤੀ ਮੰਚ ਨੂੰ ਅਦਾਲਤ ਵਿੱਚ ਕਾਨੂੰਨੀ ਚਾਰਾਜੋਈ ਕਰਨ ਲਈ ਮਜਬੂਰ ਹੋਣਾ ਪਵੇਗਾ। (Historical Barandari)
ਐਡਵੋਕੇਟ ਐੱਚ.ਐੱਸ. ਮਾਂਗਟ ਨੇ ਦੱਸਿਆ ਕਿ ਦੀਨਾਨਗਰ ਸਥਿਤ ਸੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰਾਂਦਰੀ ਇਤਿਹਾਸ ਵਿੱਚ ਵੱਡਾ ਸਥਾਨ ਰੱਖਦੀ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਸਮੇਂ ਗਰਮੀਆਂ ਦੇ ਮਹੀਨੇ ਇੱਥੇ ਬਤੀਤ ਕਰਦੇ ਸਨ ਅਤੇ ਆਪਣੇ ਦਰਬਾਰ ਵੀ ਏਥੇ ਹੀ ਲਾਉਂਦੇ ਸਨ। ਉਨ੍ਹਾਂ ਕਿਹਾ ਕਿ ਸੰਨ 1838 ਦੇ ਮਈ ਮਹੀਨੇ ਵਿੱਚ ਏਥੇ ਹੀ ਅਫਗਾਨਿਸਤਾਨ ਦੀ ਤਖਤਨਸੀਨੀ ਨੂੰ ਲੈ ਕੇ ਲਾਹੌਰ ਦਰਬਾਰ, ਅੰਗਰੇਜ ਹਕੂਮਤ ਅਤੇ ਅਫਗਾਨਿਸਤਾਨ ਦੇ ਗੱਦੀ ਤੋਂ ਲਾਹੇ ਬਾਦਸ਼ਾਹ ਸ਼ਾਹ ਸੁਜਾ ਦਰਮਿਆਨ ਤਿੰਨ ਦੇਸੀ ਸੰਧੀ ਹੋਈ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਦਰਬਾਰ ਤੇ ਫੈਸਲੇ ਦੀਨਾਨਗਰ ਦੀ ਇਸ ਬਾਰਾਂਦਰੀ ਵਿਖੇ ਹੋਏ ਸਨ। ਇਸੇ ਕਾਰਨ ਦੀਨਾਨਗਰ ਨੂੰ ਸਰਕਾਰ-ਏ-ਖਾਲਸਾ ਦੀ ਗਰਮੀਆਂ ਦੀ ਰਾਜਧਾਨੀ ਵੀ ਕਿਹਾ ਜਾਂਦਾ ਸੀ। (Historical Barandari)
ਐਡਵੋਕੇਟ ਐੱਚ.ਐੱਸ. ਮਾਂਗਟ ਨੇ ਕਿਹਾ ਕਿ ਦੀਨਾਨਗਰ ਦੀ ਇਸ ਬਾਰਾਂਦਰੀ ਦੀ ਇਤਿਹਾਸਕ ਮਹੱਤਤਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ 10 ਜੁਲਾਈ 2010 ਨੂੰ ਇਸ ਬਾਰਾਂਦਰੀ ਨੂੰ ਸੁਰੱਖਿਅਤ ਇਮਾਰਤ ਦਾ ਦਰਜਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿਰਫ ਇਸ ਨੂੰ ਸੁਰੱਖਿਅਤ ਇਮਾਰਤ ਦਾ ਦਰਜਾ ਦੇਣ ਤੋਂ ਇਲਾਵਾ ਇਸ ਦੀ ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਕਾਰਨ ਇਹ ਇਮਾਰਤ ਪੂਰੀ ਤਰ੍ਹਾਂ ਖੰਡਰ ਬਣ ਗਈ ਹੈ। ਬਾਰਾਂਦਰੀ ਦੀਆਂ ਛੱਤਾਂ ਲੋਕ ਲਾਹ ਕੇ ਲੈ ਗਏ ਹਨ ਅਤੇ ਹੁਣ ਸਿਰਫ਼ ਢਾਂਚਾ ਹੀ ਖੜ੍ਹਾ ਰਹਿ ਗਿਆ ਹੈ, ਜੋ ਕਿਸੇ ਵੀ ਸਮੇਂ ਢਹਿ ਸਕਦਾ ਹੈ। (Historical Barandari)
ਐਡਵੋਕੇਟ ਮਾਂਗਟ ਨੇ ਕਿਹਾ ਕਿ ਵਿਰਾਸਤੀ ਮੰਚ ਬਟਾਲਾ ਵੱਲੋਂ ਪੰਜਾਬ ਸਰਕਾਰ ਅਤੇ ਇਸਦੇ ਨੁਮਾਇੰਦਿਆਂ ਕੋਲ ਕਈ ਵਾਰ ਪਹੁੰਚ ਕਰਕੇ ਬਾਰਾਂਦਰੀ ਦੀ ਸੰਭਾਲ ਲਈ ਬੇਨਤੀਆਂ ਕੀਤੀਆਂ ਗਈਆਂ ਹਨ ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਆਖਰ ਮਜਬੂਰ ਹੋ ਕੇ ਉਨ੍ਹਾਂ ਨੂੰ ਅਦਾਲਤ ਦਾ ਸਹਾਰਾ ਲੈਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬਾਰਾਂਦਰੀ ਪੰਜਾਬੀਆਂ ਦੀ ਅਮੀਰ ਵਿਰਾਸਤ ਹੈ ਜਿਸ ਨੂੰ ਕਾਇਮ ਰੱਖਣਾ ਸਰਕਾਰ ਦੀ ਜਿੰਮੇਵਾਰੀ ਹੈ। (Historical Barandari)
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਹਿਜ ਸੁਰੱਖਿਅਤ ਇਮਾਰਤ ਦਾ ਦਰਜਾ ਦੇਣ ਨਾਲ ਇਮਾਰਤਾਂ ਨਹੀਂ ਬਚਦੀਆਂ ਸਗੋਂ ਉਨ੍ਹਾਂ ਦੀ ਮੁਰੰਮਤ ਤੇ ਸੰਭਾਲ ਵੀ ਕਰਨੀ ਪੈਂਦੀ ਹੈ। ਸ. ਮਾਂਗਟ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਹ ਕਾਨੂੰਨੀ ਨੋਟਿਸ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਜਰੂਰ ਹਰਕਤ ਵਿੱਚ ਆਵੇਗੀ ਅਤੇ ਇਸ ਇਤਿਹਾਸਕ ਬਾਰਾਂਦਰੀ ਦੀ ਸੰਭਾਲ ਲਈ ਤੁਰੰਤ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕਾਨੂੰਨੀ ਨੋਟਿਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਵਿਰਾਸਤੀ ਮੰਚ ਬਟਾਲਾ ਵੱਲੋਂ ਮਾਣਯੋਗ ਅਦਾਲਤ ਵਿੱਚ ਇਸ ਇਤਿਹਾਸਕ ਇਮਾਰਤ ਨੂੰ ਬਚਾਉਣ ਦੀ ਕਾਨੂੰਨੀ ਲੜਾਈ ਲੜੀ ਜਾਵੇਗੀ। (Historical Barandari)