ਪਟਿਆਲਾ ਲੋਕ ਸਭਾ ਹਲਕੇ ਤੋਂ ਬਣਾਇਆ ਜਾ ਸਕਦਾ ਕਾਂਗਰਸ ਵੱਲੋਂ ਉਮੀਦਵਾਰ | Dr. Dharamvir Gandhi
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਡਾਕਟਰ ਗਾਂਧੀ ਨੂੰ ਪਟਿਆਲਾ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ। ਕਾਂਗਰਸ ਦੇ ਕੇਂਦਰੀ ਆਗੂਆਂ ਨੇ ਉਨ੍ਹਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਕਾਂਗਰਸ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ, ਵਿਧਾਨ ਸਭਾ ਵਿਚ ਵਿਰੋਧੀ ਦਲ ਆਗੂ ਪ੍ਰਤਾਪ ਸਿਘ ਬਾਜਵਾ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ। (Dr. Dharamvir Gandhi)
Also Read : ਲੋਕ ਸਭਾ ਚੋਣਾਂ: ਪਰਨੀਤ ਕੌਰ ਛੇਵੀਂ ਵਾਰ ਚੋਣ ਮੈਦਾਨ ’ਚ
ਡਾ. ਧਰਮਵੀਰ ਗਾਂਧੀ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੇ ਸਨ। ਉਨਾਂ ਵੱਲੋਂ ਪਰਨੀਤ ਕੌਰ ਨੂੰ ਵੱਡੇ ਅੰਤਰ ਨਾਲ ਹਰਾਇਆ ਸੀ। ਸਾਲ 2019 ਵਿੱਚ ਡਾ. ਧਰਮਵੀਰ ਗਾਂਧੀ ਚੋਣਾਂ ਹਾਰ ਰਹੇ ਸਨ। ਇਸ ਵਾਰ ਪਰਨੀਤ ਕੌਰ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ, ਜਿਸ ਨੂੰ ਭਾਜਪਾ ਨੇ ਪਟਿਆਲਾ ਤੋਂ ਉਮੀਦਵਾਰ ਬਣਾਇਆ ਹੈ। ਆਮ ਆਦਮੀ ਪਾਰਟੀ ਵੱਲੋਂ ਡਾਕਟਰ ਬਲਵੀਰ ਸਿੰਘ ਅਤੇ ਭਾਜਪਾ ਵੱਲੋਂ ਪਰਨੀਤ ਕੌਰ ਚੋਣ ਮੈਦਾਨ ਵਿੱਚ ਹਨ।
ਲੇਖਾ-ਜੋਖਾ
2019 ਵਿੱਚ
ਧਰਮਵੀਰ ਗਾਂਧੀ -1,61,645
ਪਰਨੀਤ ਕੌਰ – 5,32,027
ਰੱਖੜਾ – 3,69, 309
2014 ਵਿੱਚ
ਧਰਮਵੀਰ ਗਾਂਧੀ -3,65,671
ਪਰਨੀਤ ਕੌਰ – 3,44,729
ਦੀਪ ਢਿਲੋਂ – 3,40,109