ਲੁਧਿਆਣਾ। ਪੰਜਾਬ ’ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਚਾਹਲ ਨੇ ਪਿਲੇ ਦਿਨੀਂ ਕਮਿਸ਼ਨਰੇਟ ਅਧੀਨ ਆਉਂਦੇ ਸਾਰੇ ਥਾਣਿਆਂ ਦੇ ਐੱਸਐੱਚਓਜ਼ ਅਤੇ ਚੌਂਕੀ ਇੰਚਾਰਜ਼ਾਂ ਨੂੰ ਤਾੜਨਾ ਕੀਤੀ ਸੀ ਕਿ ਆਪਣੇ ਏਰੀਏ ਦੇ ਸਾਰੇ ਅਸਲਾ ਧਾਰਕਾਂ ਨੂੰ ਅਸਲਾ ਜਮ੍ਹਾ ਕਰਵਾਉਣ ਦੇ ਹੁਕਮ ਦਿੱਤੇ ਸਨ। (Ludhiana News)
ਚੋਣਾਂ ਭਾਵੇਂ 1 ਜੂਨ ਨੂੰ ਹੋਣੀਆਂ ਹਨ ਪਰ ਚੋਣ ਜਾਬਤਾ ਲਾਗੂ ਹੋਣ ਕਾਰਨ ਅਸਲਾ ਧਾਰਕਾਂ ਨੂੰ ਜਲਦੀ ਅਸਲਾ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਸੀ। ਉੱਧਰ ਪੁਲਿਸ ਕਮਿਸ਼ਨਰ ਸਾਹਿਬ ਨੇ ਸਾਫ਼-ਸਾਫ਼ ਕਿਹਾ ਕਿ ਜੇਕਰ ਕਿਸੇ ਵੀ ਏਰੀਆ ’ਚ ਕੋਈ ਅਸਲੇ ਨੂੰ ਲੈ ਕੇ ਘਟਨਾ ਵਾਪਰਦੀ ਹੈ ਤਾਂ ਉਸ ਦਾ ਸਿੱਧਾ ਏਜੀਆ ਇੰਚਾਰਜ਼ ਨੂੰ ਖਮਿਆਜਾ ਭੁਗਤਣਾ ਪਵੇਗਾ। (Ludhiana News)
Also Read : ਤੇਜ਼ੀ ਨਾਲ ਸੁਧਰ ਰਹੀ ਬੈਂਕਾਂ ਦੀ ਹਾਲਤ
ਹੁਣ ਇਹ ਤਾੜਨਾ ਦਾ ਅਸਰ ਲਗਭਗ ਦਿਸਣ ਲੱਗ ਗਿਆ ਹੈ, ਜਿਸ ਦੇ ਮੱਦੇਨਜ਼ਰ ਥਾਣਾ ਸਾਹਨੇਵਾਲ ਅਤੇ ਥਾਣਾ ਕੂੰਮਕਲਾਂ ਏਰੀਆ ’ਚ ਅਸਲਾ ਲਗਭਗ ਜਮ੍ਹਾ ਹੋ ਗਿਆ ਹੈ। ਇਸ ਸਬੰਧੀ ਥਾਣਾ ਕੂੰਮ ਕਲਾਂ ਅਤੇ ਥਾਣਾ ਸਾਹਨੇਵਾਲ ਦੇ ਐੱਸਐੱਚਓਜ਼ ਇੰਸ. ਗੁਰਪ੍ਰਤਾਪ ਸਿੰਘ ਅਤੇ ਇੰਸ. ਗੁਲਜਿੰਦਰਪਾਲ ਸਿੰਘ ਨੇ ਕਿਹਾ ਕਿ ਜਿਹੜੇ ਅਸਲਾ ਧਾਰਕਾਂ ਨੇ ਅਸਲਾ ਜਮ੍ਹਾ ਨਹੀਂ ਕਰਵਾਇਆ, ਉਨ੍ਹਾਂ ਖਿਲਾਫ਼ ਲਾਇਸੈਂਸ ਕੈਂਸਲ ਕਰਨ ਦੀਆਂ ਰਿਪੋਰਟਾਂ ਬਾ ਕੇ ਕਾਰਵਾਈ ਕੀਤੀ ਜਾ ਰਹੀ ਹੈ।