ਡੀਸੀ ਨੇ ਸਲਾਹੀਆਂ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ਦੀ ਸਿੱਖਿਆ ਤੇ ਖੇਡ ਸਹੂਲਤਾਂ

Sirsa News
ਸਰਸਾ : ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੇ ਬੱਚਿਆਂ ਨੂੰ ਸਨਮਾਨਿਤ ਕਰਦੇ ਡੀਸੀ ਤੇ ਹੋਰ।

ਸੌ ਫੀਸਦੀ ਵੋਟਿੰਗ ਦੇ ਟੀਚੇ ’ਚ ਨੌਜਵਾਨ ਨਿਭਾਅ ਸਕਦੇ ਹਨ ਅਹਿਮ ਭੂਮਿਕਾ : ਆਰਕੇ ਸਿੰਘ | Sirsa News

ਸਰਸਾ (ਸੱਚ ਕਹੂੰ ਨਿਊਜ਼)। ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਆਰ. ਕੇ. ਸਿੰਘ ਬੁੱਧਵਾਰ ਨੂੰ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ’ਚ ਪਹੁੰਚੇ ਤੇ ਇੱਥੇ ਉਪਲੱਬਧ ਸਿੱਖਿਆ, ਖੇਡ ਸਹੂਲਤਾਂ ਤੇ ਹੋਰ ਪ੍ਰਬੰਧਾਂ ਨੂੰ ਦੇਖ ਬਹੁਤ ਖੁਸ਼ ਨਜ਼ਰ ਆਏ ਡੀਸੀ ਨੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ’ਚ ਦਿੱਤੀ ਜਾ ਰਹੀ ਬਿਹਤਰੀਨ ਸਿੱਖਿਆ ਤੇ ਖੇਡ ਸਹੂਲਤਾਂ ਦੀ ਖੁੱਲ੍ਹ ਕੇ ਪ੍ਰਸੰਸਾ ਕੀਤਾ ਉੱਧਰ ਇਸ ਦੌਰਾਨ ਡੀਸੀ ਨੇ ਡੇਰਾ ਸੱਚਾ ਸੌਦਾ ਦੀ ਪ੍ਰਬੰਧਨ ਕਮੇਟੀ ਮੈਂਬਰਾਂ ਨੂੰ ਲੋਕ ਸਭਾ ਚੋਣਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਏ ਗਏ ਯੋਜਨਾਬੱਧ ਵੋਟਰ ਸਿੱਖਿਆ ਤੇ ਚੁਣਾਵੀ ਹਿੱਸੇਦਾਰੀ ਪ੍ਰੋਗਰਾਮ (ਸਵੀਪ) ’ਚ ਆਪਣਾ ਯੋਗਦਾਨ ਦੇਣ ਦੀ ਅਪੀਲ ਕੀਤੀ। (Sirsa News)

ਕਾਂਗਰਸ ਵੱਲੋਂ ਉਮੀਦਵਾਰਾਂ ਦੀ ਅੱਠਵੀਂ ਸੂਚੀ ਕੀਤੀ ਜਾਰੀ

ਇਸ ਦੇ ਨਾਲ ਹੀ ਕਿਹਾ ਕਿ ਵਿੱਦਿਅਕ ਸੰਸਥਾਨਾਂ ’ਚ ਸੈਲਫ਼ੀ ਪੁਆਇੰਟ ਬਣਾਏ ਜਾਣ ਤੇ ਵਿਦਿਆਰਥੀਆਂ ਨੂੰ ਵੀ ਵੋਟਿੰਗ ਦਾ ਮਹੱਤਵ ਦੱਸੋ ਤਾਂ ਕਿ ਉਹ ਆਪਣੇ ਮਾਪਿਆਂ ਤੇ ਗੁਆਂਢੀਆਂ ਨੂੰ ਵੀ ਵੋਟਿੰਗ ਲਈ ਪ੍ਰੇਰਿਤ ਕਰ ਸਕਣ। ਉਨ੍ਹਾਂ ਕਿਹਾ ਕਿ ਹਰ ਵੋਟਰ ਦਾ ਇਹ ਫਰਜ਼ ਹੈ ਕਿ ਉਹ ਆਪਣੀ ਵੋਟ ਅਧਿਕਾਰ ਦਾ ਇਸਤੇਮਾਲ ਜ਼ਰੂਰ ਕਰੇ ਉਨ੍ਹਾਂ ਕਿਹਾ ਕਿ ਸੰਵਿਧਾਨ ’ਚ ਦੇਸ਼ ਦੇ ਹਰ ਯੋਗ ਨਾਗਰਿਕ ਨੂੰ ਵੋਟ ਦਾ ਅਧਿਕਾਰ ਦਿੱਤਾ ਹੋਇਆ ਹੈ, ਜਿਸ ਦਾ ਇਸਤੇਮਾਲ ਕਰਕੇ ਉਹ ਦੇਸ਼ ਦੀ ਲੋਕਤੰਤਰਿਕ ਮਜ਼ਬੂਤੀ ’ਚ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਹੈ ਇਸ ਦਿਸ਼ਾ ’ਚ ਨੌਜਵਾਨ ਵੋਟਰ ਅਹਿਮ ਭੂਮਿਕਾ ਨਿਭਾਅ ਸਕਦਾ ਹੈ, ਕਿਉਂਕਿ ਨੌਜਵਾਨ ਊਰਜਾਵਾਨ ਹੁੰਦਾ ਹੈ ਤੇ ਦੂਜਿਆਂ ਨੂੰ ਵੀ ਪ੍ਰੇਰਿਤ ਕਰਨ ਦੀ ਸਮਰੱਥਾ ਵੀ ਉਸ ’ਚ ਹੁੰਦੀ ਹੈ। (Sirsa News)

ਸਵੀਮਿੰਗ ਪੂਲ ਬਾਰੇ ਜਾਣਕਾਰੀ ਲੈਂਦੇ ਡੀਸੀ।
ਸੇਂਟ ਐੱਮਐੱਸਜੀ ਗਲੌਰੀਅਸ ਇੰਟਰਨੈਸ਼ਨਲ ਸਕੂਲ ਦਾ ਨਿਰੀਖਣ ਕਰਦੇ ਡੀਸੀ।
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੇ ਡਾਂਸ ਰੂਮ ’ਚ ਅਧਿਆਪਕਾਂ ਨਾਲ ਗੱਲ ਕਰਦੇ ਡੀਸੀ।

ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ‘ਅਬਕੀ ਬਾਰ ਸੌ ਫੀਸਦੀ ਮਤਦਾਨ’ ਦਾ ਟੀਚਾ ਰੱਖਿਆ ਹੈ। ਸ਼ਾਹ ਸਤਿਨਾਮ ਜੀ ਵਿੱਦਿਅਕ ਸੰਸਥਾਨਾਂ ’ਚ ਪਹੁੰਚਣ ’ਤੇ ਡੀਸੀ ਦਾ ਡੇਰਾ ਸੱਚਾ ਸੌਦਾ ਦੇ ਚੇਅਰਮੈਨ ਡਾ. ਪੀ. ਆਰ. ਨੈਨ ਸਮੇਤ ਹੋਰ ਪਤਵੰਤਿਆਂ ਨੇ ਬੁੱਕੇ ਦੇ ਕੇ ਸਵਾਗਤ ਕੀਤਾ ਇਸ ਮੌਕੇ ਡੇਰਾ ਸੱਚਾ ਸੌਦਾ ਦੇ ਵਾਈਸ ਚੇਅਰਮੈਨ ਅਭਿਜੀਤ ਭਗਤ, ਵਾਈਸ ਚੇਅਰਮੈਨ ਚਰਨਜੀਤ ਸਿੰਘ ਇੰਸਾਂ, ਪੁਸ਼ਪਾ ਇੰਸਾਂ, ਸ਼ਾਹ ਸਤਿਨਾਮ ਜੀ ਵਿੱਦਿਅਕ ਸੰਸਥਾਨ ਦੇ ਇੰਚਾਰਜ ਰਿਟਾਇਰਡ ਕਰਨਲ ਨਰਿੰਦਰ ਪਾਲ ਸਿੰਘ ਤੂਰ, ਅਜਮੇਰ ਸਿੰਘ ਇੰਸਾਂ, ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ, ਕਾਲਜ ਪ੍ਰਿੰਸੀਪਲ ਡਾ. ਗੀਤਾ ਮੋਂਗਾ ਇੰਸਾਂ, ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ (ਜੂਨੀਅਰ ਵਿੰਗ) ਦੀ ਪ੍ਰਿੰਸੀਪਲ ਸੰਦੀਪ ਅਗਰਵਾਲ। (Sirsa News)

ਦੋ ‘ਆਪ’ ਆਗੂਆਂ ਦੇ ਭਾਜਪਾ ‘ਚ ਸ਼ਾਮਲ ਹੋਣ ’ਤੇ ਮੁੱਖ ਮੰਤਰੀ ਮਾਨ ਨੇ ਕੀਤਾ ਟਵੀਟ

ਸੀਨੀਅਰ ਵਿੰਗ ਦੇ ਡਾਇਰੈਕਟਰ ਪ੍ਰਿੰਸੀਪਲ ਅਜੈ ਧਮੀਜਾ ਇੰਸਾਂ, ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਪ੍ਰਸ਼ਾਸਕ ਡਾ. ਹਰਦੀਪ ਸਿੰਘ ਇੰਸਾਂ ਮੌਜ਼ੂਦ ਰਹੇ ਜ਼ਿਲ੍ਹਾ ਚੋਣ ਅਧਿਕਾਰੀ ਤੇ ਡੀਸੀ ਆਰ. ਕੇ. ਸਿੰਘ ਸਭ ਤੋਂ ਪਹਿਲਾਂ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਪਹੁੰਚੇ ਤੇ ਉਨ੍ਹਾਂ ਨੇ ਇੱਥੇ ਲੜਕੀਆਂ ਨੂੰ ਦਿੱਤੀਆਂ ਜਾ ਰਹੀਆਂ। ਸਾਰੀਆਂ ਸਹੂਲਤਾਂ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਬਾਅਦ ’ਚ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਪਹੁੰਚੇ ਤੇ ਉੱਥੋਂ ਦੇ ਪ੍ਰਬੰਧਾਂ ਦੀ ਪੂਰੀ ਜਾਣਕਾਰੀ ਹਾਸਲ ਕੀਤੀ ਇਸ ਤੋਂ ਬਾਅਦ ਡੀਸੀ ਐੱਮਐੱਸਜੀ ਭਾਰਤੀ ਖੇਲ ਗਾਂਵ ’ਚ ਪਹੁੰਚੇ ਤੇ ਇੱਥੇ ਸਵੀਮਿੰਗ ਪੂਲ ਸਮੇਤ ਕੌਮਾਂਤਰੀ ਪੱਧਰ ’ਤੇ ਸਾਰੇ ਖੇਡ ਸਟੇਡੀਅਮਾਂ ਦਾ ਨਿਰੀਖਣ ਕੀਤਾ ਤੇ ਡੇਰਾ ਸੱਚਾ ਸੌਦਾ ਵੱਲੋਂ ਖੇਡਾਂ ਨੂੰ ਹੱਲਾਸ਼ੇਰੀ ਦੇਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਪ੍ਰਸੰਸਾ ਕੀਤੀ। (Sirsa News)

ਹਾਈਕੋਰਟ ਤੋਂ ਆਈ ਕੇਜਰੀਵਾਲ ’ਤੇ ਵੱਡੀ ਅਪਡੇਟ

ਬਾਅਦ ’ਚ ਡੀਸੀ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਸੀਨੀਅਰ ਤੇ ਜੂਨੀਅਰ ਵਿੰਗ ’ਚ ਪਹੁੰਚੇ ਤੇ ਇੱਥੇ ਬੱਚਿਆਂ ਲਈ ਬਣਾਈ ਗਈ ਕੰਪਿਊਟਰ ਲੈਬ ਸਮੇਤ ਹੋਰ ਪ੍ਰਯੋਗਸ਼ਾਲਾਵਾਂ ਦਾ ਵਿਸ਼ਲੇਸ਼ਣ ਕੀਤਾ। ਇਸ ਤੋਂ ਬਾਅਦ ਡੀਸੀ ਨੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਤੇ ਕਾਲਜ ਦਾ ਨਿਰੀਖਣ ਕੀਤਾ ਤੇ ਇੱਥੋਂ ਦੇ ਪ੍ਰਬੰਧਾਂ ਨੂੰ ਦੇਖਿਆ ਸ਼ਾਹ ਸਤਿਨਾਮ ਜੀ ਸਿੱਖਿਅਕ ਸੰਸਥਾਨਾਂ ’ਚ ਬੱਚਿਆਂ ਨੂੰ ਖੇਡ ਤੇ ਸਿੱਖਿਆ ਦੀਆਂ ਦਿੱਤੀਆਂ ਜਾ ਰਹੀਆਂ ਬਿਹਤਰੀਨ ਸਹੂਲਤਾਂ ਤੋਂ ਡੀਸੀ ਕਾਫ਼ੀ ਖੁਸ਼ ਨਜ਼ਰ ਆਏ ਡੀਸੀ ਦੇ ਨਾਲ ਜ਼ਿਲ੍ਹਾ ਸਿੱਖਿਆ ਅਧਿਕਾਰੀ ਗਿਆਨ ਸਿੰਘ, ਬਲਾਕ ਸਿੱਖਿਆ ਅਧਿਕਾਰੀ ਕ੍ਰਿਸ਼ਨ ਵਰਮਾ, ਏਓ ਅਮਿਤ ਕੁਮਾਰ, ਪ੍ਰੇਮ ਚੰਦ, ਕਮੇਟੀ ਮੈਂਬਰ ਸੁਰਿੰਦਰ ਸ਼ਰਮਾ, ਜ਼ਿਲ੍ਹਾ ਵਿਗਿਆਨ ਮਾਹਿਰ ਡਾ. ਮੁਕੇਸ਼ ਕੁਮਾਰ ਸਮੇਤ ਹੋਰ ਅਧਿਕਾਰੀ ਮੌਜ਼ੂਦ ਰਹੇ। (Sirsa News)