ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਰਮਿਆਨ ਲੋਕ ਸਭਾ ਚੋਣਾਂ ਲਈ ਗਠਜੋੜ ਸਿਰੇ ਨਹੀਂ ਚੜ੍ਹ ਸਕਿਆ ਕਈ ਦਹਾਕਿਆਂ ਬਾਅਦ ਦੋਵੇਂ ਪਾਰਟੀਆਂ ਵੱਖ-ਵੱਖ ਹੋ ਕੇ ਚੋਣਾਂ ਲੜਨਗੀਆਂ ਇਸ ਤਰ੍ਹਾਂ ਪੰਜਾਬ ’ਚ ਚਾਰ ਵੱਡੀਆਂ ਧਿਰਾਂ ਚੋੋਣ ਮੈਦਾਨ ’ਚ ਉੱਤਰਨਗੀਆਂ ਚਰਚਾ ਹੈ ਕਿ ਸੀਟਾਂ ਦੀ ਵੰਡ ਕਾਰਨ ਗਠਜੋੜ ਨਹੀਂ ਹੋ ਸਕਿਆ ਅਕਾਲੀ ਦਲ ਭਾਜਪਾ ਨੂੰ ਵੱਧ ਸੀਟਾਂ ਦੇਣ ਲਈ ਤਿਆਰ ਨਹੀਂ ਗਠਜੋੜ ’ਚ ਭਾਜਪਾ ਦੇ ਹਿੱਸੇ ’ਚ ਪੰਜਾਬ ਦੀਆਂ 3 ਲੋਕ ਸਭਾ ਸੀਟਾਂ ਆਉਂਦੀਆਂ ਰਹੀਆਂ ਹਨ। (Akali Dal)
ਸੋਨੇ ‘ਤੇ ਸੁਹਾਗਾ ਹੈ ਸੇਵਾ ਦੇ ਨਾਲ ਕੀਤਾ ਗਿਆ ਸਿਮਰਨ : Saint Dr MSG
ਕੇਂਦਰ ’ਚ ਲਗਾਤਾਰ ਦੋ ਵਾਰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਹੋਣ ਕਾਰਨ ਪਾਰਟੀ ਮਜ਼ਬੂਤ ਸਥਿਤੀ ’ਚ ਹੈ। ਇਸ ਲਈ ਭਾਜਪਾ ਪੰਜਾਬ ਸਮੇਤ ਹੋਰਨਾਂ ਰਾਜਾਂ ’ਚ ਆਪਣਾ ਆਧਾਰ ਵਧਾ ਵੀ ਰਹੀ ਹੈ ਤੇ ਆਧਾਰ ਮਜ਼ਬੂਤ ਕਰਨ ਲਈ ਜੁਟੀ ਹੋਈ ਹੈ ਦੂਜੇ ਪਾਸੇ ਅਕਾਲੀ ਦਲ ਆਪਣੇ ਰਵਾਇਤੀ ਆਧਾਰ ਦਾ ਹੀ ਦਾਅਵਾ ਕਰ ਰਿਹਾ ਹੈ ਉਂਜ ਰਾਜਨੀਤੀ ’ਚ ਨਾ ਕੋਈ ਪੱਕਾ ਦੁਸ਼ਮਣ ਨਾ ਪੱਕਾ ਦੋਸਤ ਵਾਲੀ ਕਹਾਵਤ ਵੀ ਲਾਗੂ ਹੁੰਦੀ ਰਹੀ ਹੈ। ਭਾਜਪਾ ਹੁਣ ਸੀਟਾਂ ਦੀ ਵੰਡ ਮੌਕੇ ਦੀ ਸਥਿਤੀ ਅਨੁਸਾਰ ਚਾਹੁੰਦੀ ਹੈ ਜੇਕਰ ਪੰਜਾਬ ਵਿਧਾਨ ਸਭਾ ਦੀ ਮੌਜੂਦਾ ਸਥਿਤੀ ਨੂੰ ਵੇਖੀਏ ਤਾਂ ਅਕਾਲੀ ਦਲ ਤੇ ਭਾਜਪਾ ਬਰਾਬਰ ਦੀਆਂ ਧਿਰਾਂ ਬਣ ਚੁੱਕੀਆਂ ਹਨ। (Akali Dal)
ਪੰਜਾਬ ਵਿਧਾਨ ਸਭਾ ’ਚ ਭਾਜਪਾ ਦੇ ਦੋ ਅਤੇ ਅਕਾਲੀ ਦਲ ਕੋਲ ਤਿੰਨ ਵਿਧਾਇਕ ਹਨ ਅਜਿਹੇ ਹਾਲਾਤਾਂ ’ਚ ਭਾਜਪਾ ਦਾ ਦਾਅਵਾ ਵਜ਼ਨਦਾਰ ਹੈ। ਇਸੇ ਤਰ੍ਹਾਂ ਲੋਕ ਸਭਾ ਦੀ ਸਥਿਤੀ ਵੀ ਅਕਾਲੀ ਭਾਜਪਾ ਦੀ ਬਰਾਬਰ ਹੈ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੋਵੇਂ ਸੀਟਾਂ ਭਾਜਪਾ ਕੋਲ ਹਨ ਅਤੇ ਅਕਾਲੀ ਦਲ ਕੋਲ ਵੀ ਦੋ ਸੀਟਾਂ ਬਠਿੰਡਾ ਤੇ ਫਿਰੋਜ਼ਪੁਰ ਹਨ ਸੀਟਾਂ ਦੀ ਵੰਡ ਨੂੰ ਮੌਕਾਪ੍ਰਸਤੀ ਨਹੀਂ ਕਿਹਾ ਜਾ ਸਕਦਾ ਹੈ ਜੇਕਰ ਪਾਰਟੀਆਂ ਪਿਛਲੇ ਪ੍ਰਦਰਸ਼ਨ ਨੂੰ ਆਧਾਰ ਬਣਾਉਂਦੀਆਂ ਹਨ ਤਾਂ ਸੀਟਾਂ ’ਚ ਵਾਧ-ਘਾਟ ਦੀ ਵੀ ਪ੍ਰਸੰਗਿਕਤਾ ਬਣ ਹੀ ਜਾਂਦੀ ਹੈ ਲੋਕ ਸਭਾ ਚੋਣਾਂ 2024 ਜਿੱਥੇ ਕੇਂਦਰ ’ਚ ਨਵੀਂ ਸਰਕਾਰ ਬਣਾਉਣ ਦਾ ਫੈਸਲਾ ਕਰਨਗੀਆਂ, ਉੱਥੇ ਪੰਜਾਬ ਅੰਦਰ ਅਕਾਲੀ ਭਾਜਪਾ ਦੇ ਸਿਆਸੀ ਭਵਿੱਖ ਨੂੰ ਦਿਸ਼ਾ ਦੇਣਗੀਆਂ। (Akali Dal)