ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਨੇ 25 ਮਾਰਚ 1973 ਨੂੰ ਪਵਿੱਤਰ ਗੁਰਮੰਤਰ ਦੀ ਦਾਤ ਬਖਸ਼ੀ ਸੀ ਤੇ ਮਾਰਚ ਮਹੀਨੇ ’ਚ ਹੀ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਨੇ ਗੁਰਮੰਤਰ ਦੀ ਦਾਤ ਪ੍ਰਾਪਤ ਕੀਤੀ ਸੀ। ਇਸ ਪਵਿੱਤਰ ਦਿਹਾੜੇ ਨੂੰ ਅੱਜ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪਵਿੱਤਰ ‘ਐੱਮਐੱਸਜੀ’ ਗੁਰਮੰਤਰ ਭੰਡਾਰੇ ਦੇ ਰੂਪ ’ਚ ਸ਼ਾਹ ਸਤਿਨਾਮ ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ ’ਚ ਮਨਾ ਰਹੀ ਹੈ। ਆਓ ਵੇਖਦੇ ਹਾਂ ਪਵਿੱਤਰ ਭੰਡਾਰੇ ਦਾ ਲਾਈਵ ਨਜ਼ਾਰਾ….
ਦੱਸ ਦੇਈਏ ਕਿ ਪਵਿੱਤਰ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਇਸ ਮੌਕੇ ’ਤੇ ਮਾਨਵਤਾ ਭਲਾਈ ਕਾਰਜ਼ ਵੀ ਕੀਤੇ ਜਾਣਗੇ। ਪਵਿੱਤਰ ਭੰਡਾਰੇ ਨੂੰ ਲੈ ਕੇ ਪੰਡਾਲ, ਲੰਗਰ-ਭੋਜਨ, ਪੀਣ ਵਾਲੇ ਪਾਣੀ, ਟ੍ਰੈਫਿਕ ਸਮੇਤ ਵੱਖ-ਵੱਖ ਸਮਿਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ।