ਟਰੱਕ ਨੇ ਪਿੱਛੋਂ ਮਾਰੀ ਟੱਕਰ | Road Accident
- ਸਵਾਰੀਆਂ ਦੇ ਲੱਗੀਆਂ ਮਾਮੂਲੀ ਸੱਟਾਂ, ਵੱਡੇ ਹਾਦਸੇ ਤੋਂ ਹੋਇਆ ਬਚਾਅ | Road Accident
ਪਟਿਆਲਾ (ਖੁਸਵੀਰ ਸਿੰਘ ਤੂਰ)। ਅੱਜ ਸਵੇਰੇ ਇੱਕ ਪੀਆਰਟੀਸੀ ਦੀ ਬੱਸ ਨੂੰ ਪਿੱਛੋਂ ਟਰੱਕ ਵੱਲੋਂ ਟੱਕਰ ਮਾਰਨ ਤੋਂ ਬਾਅਦ ਉਹ ਸੜਕ ਤੇ ਪਲਟ ਗਈ, ਜਿਸ ਨਾਲ ਕਿ 22 ਤੋਂ 25 ਦੇ ਕਰੀਬ ਸਵਾਰੀਆਂ ਫੱਟੜ ਹੋ ਗਈਆਂ ਜਿਨਾਂ ਨੂੰ ਕਿ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੀਆਰਟੀਸੀ ਦੀ ਇਹ ਬੱਸ ਸ਼ਿਮਲਾ ਤੋਂ ਪਟਿਆਲਾ ਵੱਲ ਆ ਰਹੀ ਸੀ ਤੇ ਜਦੋਂ ਪਟਿਆਲਾ ਬੱਸ ਸਟੈਂਡ ਤੇ ਜਾਣ ਲੱਗੀ ਤਾਂ ਪਿੱਛੋਂ ਆ ਰਹੇ ਇੱਕ ਟਰੱਕ ਨੇ ਉਸਨੂੰ ਫੇਟ ਮਾਰ ਦਿੱਤੀ। (Road Accident)
ਲੁਧਿਆਣਾ ‘ਚ ਚੋਣ ਜਾਬਤੇ ਦੀ ਵੱਡੀ ਉਲੰਘਣਾ, ਪੰਜਾਬ ਪੁਲਿਸ ਵੀ ਵੇਖ ਹੋਈ ਹੈਰਾਨ
ਜਿਸ ਤੋਂ ਬਾਅਦ ਬੱਸ ਆਪਣਾ ਕੰਟਰੋਲ ਖੋ ਕੇ ਪਲਟ ਗਈ ਇਸ ’ਚ ਸਵਾਰ 20 ਤੋਂ 25 ਦੇ ਕਰੀਬ ਸਵਾਰੀਆਂ ਦੇ ਸੱਟਾਂ ਲੱਗੀਆਂ ਜਦ ਕਿ ਬਸ ਦੇ ਡਰਾਈਵਰ ਤੇ ਕੰਡਕਟਰ ਜਿਆਦਾ ਜਖਮੀ ਹੋਣ ਕਾਰਨ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਹਾਦਸੇ ਦਾ ਪਤਾ ਲੱਗਦਿਆ ਹੀ ਸੜਕ ਸੁਰੱਖਿਆ ਫੋਰਸ ਦੇ ਜਵਾਨ ਵੀ ਮੌਕੇ ’ਤੇ ਪਹੁੰਚੇ। ਜਿਨਾਂ ਵੱਲੋਂ ਪਲਟੀ ਹੋਈ ਬੱਸ ਨੂੰ ਸੜਕ ਤੋਂ ਹਟਾਇਆ ਗਿਆ ਤੇ ਜਖਮੀਆਂ ਦੀ ਸਾਂਭ-ਸੰਭਾਲ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ ਹੈ। ਟਰੱਕ ਸਮੇਤ ਡਰਾਈਵਰ ਨੂੰ ਪੁਲਿਸ ਨੇ ਥਾਣਾ ਅਰਬਨ ਅਸਟੇਟ ਲਿਜਾ ਜਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Road Accident)