ਗੈਂਗਸਟਰ ਲਾਰੈਂਸ, ਜੱਗੂ, ਚਰਨਜੀਤ ਤੇ ਜਗਤਾਰ ਨੇ ਦੱਸਿਆ ਬੇਕਸੂਰ | Sidhu Moose Wala
ਮਾਨਸਾ (ਸੁਖਜੀਤ ਮਾਨ)। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਅੱਜ ਸ਼ੁੱਕਰਵਾਰ ਨੂੰ ਮਾਨਸਾ ਕੋਰਟ ’ਚ ਸੁਣਵਾਈ ਹੋਵੇਗੀ। ਸੁਣਵਾਈ ਕਤਲ ਦੇ ਚਾਰ ਮੁੱਖ ਮੁਲਜ਼ਮਾਂ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਚਰਨਜੀਤ ਸਿੰਘ ਚੇਤਨ ਤੇ ਜਗਤਾਰ ਸਿੰਘ ਵੱਲੋਂ ਲਾਈ ਗਈ ਅਰਜ਼ੀ ’ਤੇ ਹੋਵੇਗੀ। ਇਸ ’ਚ ਪੁਲਿਸ ਵੱਲੋਂ ਆਪਣਾ ਪੱਖ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਉਪਰੋਕਤ ਸਾਰੇ ਮੁਲਜ਼ਮਾਂ ਵੱਲੋਂ ਇੱਕ ਅਰਜ਼ੀ ਲਾਈ ਗਈ ਹੈ ਕਿ ਉਹ ਸਾਰੇ ਬੇਕਸੂਰ ਹਨ ਤੇ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ। (Sidhu Moose Wala)
World Water Day : ਪਾਣੀ ਦੀ ਕੀਮਤ ਸਮਝਣੀ ਪਵੇਗੀ
ਇਸ ਮਾਮਲੇ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇਗੀ। ਸਾਰੇ ਮੁਲਜ਼ਮ ਵੀਡੀਓ ਕਾਨਫਰੰਸਿੰਗ ਦੇ ਜਰੀਏ ਕੋਰਟ ’ਚ ਪੇਸ਼ ਹੋਣਗੇ। ਇਸ ਤੋਂ ਇਲਾਵਾ ਲਾਰੈਂਸ ਬਿਸ਼ਨੋਈ ਡਰਗ ਮਾਮਲੇ ’ਚ ਗੁਜਰਾਤ ਦੀ ਇੱਕ ਜ਼ੇਲ੍ਹ ’ਚ ਬੰਦ ਹੈ। ਹਾਲਾਂਕਿ ਪਿਛਲੀ ਤਾਰੀਖ ’ਤੇ ਜੱਜ ਦੇ ਛੁੱਟੀ ਦੇ ਹੋਣ ਕਾਰਨ ਸੁਣਵਾਈ ਨੂੰ ਅੱਜ ਤੱਕ ਟਾਲ ਦਿੱਤਾ ਗਿਆ ਸੀ। ਜੇਕਰ ਪੁਲਿਸ ਅਧਿਕਾਰੀਆਂ ਦੀ ਮੰਨੀਏ ਤਾਂ ਕੇਸ ਕਾਫੀ ਮਜ਼ਬੂਤ ਹੈ। ਪੁਲਿਸ ਵੱਲੋਂ ਤੱਥਾਂ ਸਮੇਤ ਪੱਖ ਨੂੰ ਰੱਖਿਆ ਜਾਵੇਗਾ। (Sidhu Moose Wala)
ਜਾਣੋ ਕੀ ਹੈ ਮਾਮਲਾ | Sidhu Moose Wala
ਦੱਸ ਦੇਈਏ ਕਿ 28 ਮਈ 2022 ਦੀ ਸ਼ਾਮ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ’ਚ 6 ਸ਼ੂਟਰਾਂ ਨੇ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਸੀ। ਉਸ ਸਮੇਂ ਮੂਸੇਵਾਲਾ ਦੀ ਉਮਰ 28 ਸਾਲਾਂ ਦੀ ਸੀ। ਇਸ ਕਤਲ ਦੀ ਜ਼ਿਮੇਵਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਲਈ ਸੀ। ਕੈਨੇਡਾ ’ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਪੂਰੀ ਸਾਜਿਸ਼ ਨੂੰ ਅੰਜਾਮ ਦਿੱਤਾ ਸੀ। ਜਿਸ ’ਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਅਤੇ ਭਾਣਜਾ ਸਚਿਨ ਥਾਪਨ ਵੀ ਸ਼ਾਮਲ ਸੀ।
ਲਾਰੈਂਸ ਨੇ ਆਪਣੇ ਵਿਵਾਦਿਤ ਇੰਟਰਵਿਊ ’ਚ ਵੀ ਮੂਸੇਵਾਲਾ ਦੇ ਕਤਲ ਦਾ ਜ਼ਿਕਰ ਕੀਤਾ ਸੀ। ਇਸ ਦੇ ਬਾਵਜੂਦ ਵੀ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਚਰਨਜੀਤ ਚੇਤਨ ਤੇ ਜਗਤਾਰ ਸਿੰਘ ਵੱਲੋਂ ਅਰਜੀ ਕੋਰਟ ’ਚ ਦਾਖਲ ਕੀਤੀ ਗਈ, ਜਿਸ ’ਚ ਇਨ੍ਹਾਂ ਮੂਸੇਵਾਲਾ ਦੇ ਕਤਲ ’ਚ ਉਨ੍ਹਾਂ ਦਾ ਹੱਥ ਨਾ ਹੋਣ ਦੀ ਗੱਲ ਕਹੀ। ਪੁਲਿਸ ਨੇ ਇਸ ਮਾਮਲੇ ’ਚ 35 ਮੁਲਜ਼ਮਾਂ ਨੂੰ ਨਾਮਜਦ ਕੀਤਾ ਹੈ। ਇਸ ’ਚ 4 ਦੀ ਮੌਤ ਹੋ ਚੁੱਕੀ ਹੈ। (Sidhu Moose Wala)