ਸੰਸਦ ਮੈਂਬਰ ਡਾ.ਅਮਰ ਸਿੰਘ ਤੇ ਸਾਬਕਾ ਵਿਧਾਇਕ ਨਾਗਰਾ ਨੇ ਕੀਤਾ ਨਹਿਰ ਦਾ ਦੌਰਾ
(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਜ਼ਿਲ੍ਹੇ ਦੇ ਪਿੰਡ ਚਰਨਾਥਲ ਕਲਾਂ ਨੇੜਿਓ ਲੰਘ ਰਹੀ ਭਾਖੜਾ ਨਹਿਰ ਵਿੱਚ ਪਾੜ ਪੈਣ ਨਾਲ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਸਾਂਸਦ ਡਾਕਟਰ ਅਮਰ ਸਿੰਘ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਭਾਖੜਾ ਨਹਿਰ ਪਹੁੰਚੇ ਅਤੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਨਹਿਰ ਦੇ ਇੱਕ ਪਾਸੇ ਸਵ. ਗੁਰਚਰਨ ਸਿੰਘ ਟੌਹੜਾ ਦਾ ਪਿੰਡ ਤੇ ਦੂਜੇ ਪਾਸੇ ਚੁਨਾਥਲ ਕਲਾਂ ਹੈ ਤੇ ਨਹਿਰ ਦੇ ਨਾਲ ਸਰਕਾਰੀ ਸਕੂਲ ਵੀ ਬਣਿਆ ਹੋਇਆ ਹੈ ਜੇਕਰ ਕਿਸੇ ਵੀ ਸਮੇਂ ਨਹਿਰ ਟੁੱਟਦੀ ਹੈ ਤਾਂ ਇਸ ਨਾਲ ਵੱਡਾ ਜਾਨੀ ਨੁਕਸਾਨ ਹੋ ਸਕਦਾ ਅਤੇ ਖੇਤਾਂ ਵਿੱਚ ਪੱਕੀ ਹੋਈ ਫਸਲ ਵੀ ਤਬਾਹ ਹੋ ਜਾਵੇਗੀ। Bhakra Canal
ਕੁਲਜੀਤ ਸਿੰਘ ਨਾਗਰਾ ਨੇ ਕਿਹਾ ਲਗਦਾ ਹੈ ਕਿ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਵਿੱਚ ਹੈ। ਕਿਉਂਕਿ ਇਸ ਨਹਿਰ ਦੀ ਸਲੇਬਾਂ ਦੀ ਖਸਤਾ ਹਾਲਤ ਹੈ ਤੇ ਪਿਛਲੇ ਕਰੀਬ ਇੱਕ ਸਾਲ ਤੋਂ ਪਿੰਡ ਵਾਸੀ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਚੁੱਕੇ ,ਪਰ ਪ੍ਰਸ਼ਾਸਨ ਵੱਲੋਂ ਖਾਨਾਪੁਰਤੀ ਕਰਦੇ ਹੋਏ ਮਿੱਟੀ ਦੇ ਭਰ ਕੇ ਥੈਲੇ ਲਗਾ ਦਿੱਤੇ ਜਾਂਦੇ ਹਨ। ਕੁਲਜੀਤ ਸਿੰਘ ਨਾਗਰਾ ਨੇ ਨਹਿਰੀ ਵਿਭਾਗ ਅਤੇ ਸਰਕਾਰ ਨਹਿਰ ਦੀ ਵਿਸ਼ੇਸ਼ ਮੁਰੰਮਤ ਕਰਾਵੇ ਤਾਂ ਜੋ ਲੋਕਾਂ ਦੇ ਮਨ ਵਿੱਚ ਡਰ ਦਾ ਮਾਹੌਲ ਖਤਮ ਹੋਵੇ। Bhakra Canal
ਨਹਿਰ ’ਚ ਪਾੜ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ (Bhakra Canal)
ਮੈਂਬਰ ਪਾਰਲੀਮੈਂਟ ਡਾ.ਅਮਰ ਸਿੰਘ ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਪਿੰਡ ਚਨਾਰਥਲ ਕਲਾ ਨੇ ਦੱਸਿਆ ਕਿ ਪਿੰਡ ਚਨਾਰਥਲ ਕਲਾਂ ਜੋ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦਾ ਸਭ ਤੋਂ ਵੱਡਾ ਪਿੰਡ ਹੈ। ਉਨਾ ਨੇ ਦੱਸਿਆ ਕਿ ਇਹ ਪਾੜ ਪਹਿਲਾਂ ਵੀ ਪਿਛਲੇ ਸਾਲ ਪਿਆ ਪਰ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਵੱਲੋਂ ਖੁਦ ਇਸ ਨੂੰ ਠੀਕ ਕੀਤਾ ਗਿਆ ਸੀ। ਸ. ਨਾਗਰਾ ਨੇ ਦੱਸਿਆ ਕਿ ਨਹਿਰ ਵਿੱਚ ਪਾੜ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਹਿਰ ਵਿੱਚ ਪਾੜ ਐਨਾ ਵੱਧ ਚੁੱਕਿਆ ਜਿਸ ਵਿੱਚ ਸੜਕ ਦਾ 20% ਹਿੱਸਾ ਵੀ ਧੱਸ ਚੁੱਕਿਆ ਹੈ।
ਇਹ ਵੀ ਪੜ੍ਹੋ: ਰਿਸ਼ਵਤ ਲੈਂਦਾ ਮਾਲ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਸ. ਨਾਗਰਾ ਨੇ ਕਿਹਾ ਕਿ ਨਾ ਹੀ ਕੋਈ ਸਰਕਾਰ ਦਾ ਨੁਮਾਇੰਦਾ ਅਤੇ ਨਾ ਹੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਇਸ ਵੱਲ ਧਿਆਨ ਦੇ ਰਿਹਾ ਹੈ ਜਦੋਂਕਿ ਨਹਿਰ ਦੋਵੇਂ ਪਾਸੇ ਟੁੱਟਦੀ ਜਾ ਰਹੀ ਹੈ। ਨਾਗਰਾ ਨੇ ਕਿਹਾ ਕਿ ਜੇਕਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਬਹੁਤ ਵੱਡੀ ਘਟਨਾ ਵਾਪਰ ਸਕਦੀ ਹੈ ਤੇ ਜੇਕਰ ਕੋਈ ਘਟਨਾ ਵਾਪਰ ਦੀ ਹੈ ਉਸ ਦੀ ਜਿੰਮੇਵਾਰ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ। ਚਨਾਰਥਲ ਕਲਾ ਦੇ ਮੈਂਬਰ ਪੰਚਾਇਤ ਗੁਰਸੇਵਕ ਸਿੰਘ ਦੱਸਿਆ ਕਿ ਨਹਿਰ ਵਿੱਚ ਪਾੜ ਪੈਣ ਨਾਲ ਪਿੰਡ ਵਾਸੀਆਂ ਡਰ ਦਾ ਮਾਹੌਲ ਬਣਿਆ ਤੇ ਰਾਤਾਂ ਨੂੰ ਜਾਗ ਕੇ ਕੱਟ ਰਹੇ ਹਨ , ਕਿਉਂਕਿ ਨਹਿਰ ਕਿਸੇ ਸਮੇਂ ਵਿੱਚ ਟੁੱਟ ਸਕਦੀ ਹੈ।