ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੀਆਂ ਦੋ ਵਿਦਿਆਰਥਣਾਂ ਸਕੂਟੀ ਨਾਲ ਸਨਮਾਨਿਤ

Shah Satnam Ji Girls College

ਗੋਲੂਵਾਲਾ (ਸੱਚ ਕਹੂੰ ਨਿਊਜ਼)। ਪੇਂਡੂ ਆਲੇ-ਦੁਆਲੇ ’ਚ ਖੇਡਾਂ ਦੇ ਨਾਲ-ਨਾਲ ਸਿੱਖਿਆ ਦੇ ਹੱਬ ਦੇ ਤੌਰ ’ਤੇ ਪ੍ਰਸਿੱਧ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੇ ਕਾਲਜ ਸ੍ਰੀਗੁਰੂਸਰ ਮੋਡੀਆ ਜ਼ਿਲ੍ਹਾ ਸ੍ਰੀ ਗੰਗਾਨਗਰ (Shah Satnam Ji Girls College) ਦੀਆਂ ਦੋ ਵਿਦਿਆਰਥਣਾਂ ਵੱਲੋਂ ਬੋਰਡ ਪ੍ਰੀਖਿਆ ’ਚ ਚੰਗੇ ਅੰਕ ਹਾਸਲ ਕਰਨ ’ਤੇ ਸੂਬਾ ਸਰਕਾਰ ਦੀ ਕਾਲੀ ਬਾਈ ਭੀਲ ਮੇਧਾਵੀ ਸਕੂਟੀ ਵੰਡ ਯੋਜਨਾ ਤਹਿਤ ਬੀਤੇ ਦਿਨ ਚੌਧਰੀ ਬੱਲੂਰਾਮ ਗੋਦਾਰਾ ਕਾਲਜ ਸ੍ਰੀ ਗੰਗਾਨਗਰ ’ਚ ਕਰਵਾਏ ਪ੍ਰੋਗਰਾਮ ’ਚ ਹੋਣਹਾਰ ਵਿਦਿਆਰਥਣਾਂ ਨੂੰ ਸਕੂਟੀਆਂ ਤੇ ਹੈਲਮੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਪ੍ਰੋਗਰਾਮ ’ਚ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਸ੍ਰੀ ਗੁਰੂਸਰ ਮੋਡੀਆ (Shah Satnam Ji Girls College) ਦੀ ਬੀਏ ਦੂਜਾ ਸਾਲ ਦੀਆਂ ਦੋ ਵਿਦਿਆਰਥਣਾਂ ਕ੍ਰਮਵਾਰ ਆਸਥਾ ਪੁੱਤਰੀ ਧਰਮਵੀਰ ਤੇ ਆਰਜੂ ਪੁੱਤਰੀ ਕਰਨੀ ਦਾਨ ਨੂੰ ਸਕੂਟੀ ਦੀਆਂ ਚਾਬੀਆਂ ਸੌਂਪੀਆਂ ਗਈਆਂ। ਕਾਲਜ ਪਹੁੰਚਣ ’ਤੇ ਦੋਵਾਂ ਵਿਦਿਆਰਥਣਾਂ ਦਾ ਸੰਸਥਾਨ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਨਵਜੋਤ ਕੌਰ ਗਿੱਲ ਨੇ ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਤੇ ਵਿਦਿਆਰਥਣਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

Also Read : ਹਰੀ ਰਸ ਨਾਲ ਹੁੰਦੀ ਹੈ ਆਤਮਾ ਬਲਵਾਨ : Saint Dr MSG