11 ਹਜ਼ਾਰ 670 ਕਰੋੜ ਰੁਪਏ ਪ੍ਰਾਜੈਕਟ ਦਾ ਰੱਖਿਆ ਜਾਵੇਗਾ ਨੀਂਹ ਪੱਥਰ
- 2675 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਹੋਵੇਗਾ ਉਦਘਾਟਨ, ਕੁੱਲ 14 ਹਜ਼ਾਰ 345 ਕਰੋੜ ਦੇ ਹੋਣਗੇ ਪ੍ਰਾਜੈਕਟ | PM Modi
- ਗੁਰੂਗ੍ਰਾਮ ਤੋਂ ਆਨਲਾਈਨ ਤਰੀਕੇ ਨਾਲ ਹੋਵੇਗਾ ਸਾਰਾ ਪ੍ਰੋਗਰਾਮ | PM Modi
ਚੰਡੀਗੜ੍ਹ (ਐੱਮਕੇ ਸ਼ਾਇਨਾ)। ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਨੂੰ ਅੱਜ ਕਈ ਪ੍ਰਾਜੈਕਟ ਦਿੱਤੇ ਜਾਣਗੇ ਸੜਕੀਂ ਮਾਰਗ ’ਚ ਕਈ ਵੱਡੇ ਸ਼ਹਿਰਾਂ ’ਚ ਆ ਰਹੀ ਪਰੇਸ਼ਾਨੀਆ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਵੱਲੋਂ ਸੋਮਵਾਰ ਨੂੰ 11 ਹਜ਼ਾਰ 670 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ ਪਹਿਲਾਂ ਤੋਂ ਪੰਜਾਬ ਵਿੱਚ ਕਈ ਨੈਸ਼ਨਲ ਹਾਈਵੇ ’ਤੇ ਚੱਲ ਰਹੇ 2675 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਵੀ ਅੱਜ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾਵੇਗਾ। ਜਿਸ ’ਚ ਨੈਸ਼ਨਲ ਹਾਈਵੇ ਦੀ ਸੜਕਾਂ ਤੇ ਰੇਲਵੇ ਓਵਰ ਬ੍ਰਿਜ ਸ਼ਾਮਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹਾਂ ਪ੍ਰੋਜੈਕਟ ਦੇ ਨੀਂਹ ਪੱਥਰ ਤੇ ਉਦਘਾਟਨ ਗੁਰੂਗ੍ਰਾਮ ਆਨਲਾਇਨ ਕਰਨਗੇ ਹਾਲਾਂਕਿ ਇਨ੍ਹਾਂ ਪ੍ਰਾਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ’ਚ ਕੋਈ ਪਰੇਸ਼ਾਨੀ ਨਾ ਆਵੇ, ਇਸ ਲਈ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਦੇ ਅਧਿਕਾਰੀ ਪਹਿਲਾਂ ਹੀ ਪੰਜਾਬ ’ਚ ਪੁੱਜ ਚੁੱਕੇ ਹਨ। (PM Modi)
ਪੰਜਾਬ ’ਚ ਫਿਰ ਵਧੇਗੀ ਠੰਢ, ਮੀਂਹ ਨਾਲ ਤੇਜ਼ ਹਵਾਵਾਂ ਦਾ ਅਲਰਟ ਜਾਰੀ
ਇਨ੍ਹਾਂ ਪ੍ਰੋਜੈਕਟਾਂ ਦਾ ਕੀਤਾ ਜਾਵੇਗਾ ਉਦਘਾਟਨ | PM Modi
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੋਮਵਾਰ ਨੂੰ 939 ਕਰੋੜ ਰੁਪਏ ਦੀ ਲਾਗਤ ਨਾਲ ਸਮਰਾਲਾ ਚੌਂਕ ਤੋਂ ਲੁਧਿਆਣਾ ਨਗਰ ਨਿਗਮ ਤੱਕ ਤਿਆਰ ਹੋਏ 13 ਕਿਲੋਮੀਟਰ ਲੰਮੇ ਐਲੀਵੇਟਿਡ ਹਾਈਵੇ ਦਾ ਉਦਘਾਟਨ ਕੀਤਾ ਜਾਵੇਗਾ ਤੇ 918 ਕਰੋੜ ਰੁਪਏ ਦੀ ਲਾਗਤ ਨਾਲ 65 ਕਿਲੋਮੀਟਰ ਤੱਕ ਤਿਆਰ ਕੀਤੇ ਗਏ ਮਲੋਟ ਤੋਂ ਅਬੋਹਰ ਅਤੇ ਸਾਧੂਵਾਲੀ ਸੈਕਟਰ ਦੇ ਹਾਈਵੇ ਨੰਬਰ 62 ਦਾ ਉਦਘਾਟਨ ਕੀਤਾ ਜਾਵੇਗਾ। ਇਸ ਨਾਲ ਹੀ 22.5 ਕਿਲੋਮੀਟਰ ਲੰਮੇ ਮਲੋਟ ਮੰਡੀ ਅਤੇ ਡਬਵਾਲੀ ਹਾਈਵੇ ਨੰਬਰ 5 ਦਾ ਉਦਘਾਟਨ ਕੀਤਾ ਜਾਵੇਗਾ, ਇਸ ’ਤੇ 367 ਕਰੋੜ ਰੁਪਏ ਖ਼ਰਚ ਹੋਏ ਹਨ। ਮੋਗਾ ਤੋਂ ਮੱਖੂ ਤੇ ਹਰੀਕੇ ਤੋਂ ਖਾਲੜਾ ਨੂੰ ਤਿਆਰ ਕਰਨ ਵਿੱਚ 327 ਕਰੋੜ ਰੁਪਏ ਦਾ ਖ਼ਰਚਾ ਕੀਤਾ ਗਿਆ ਹੈ। ਇਸ ਨਾਲ ਹੀ 124 ਕਰੋੜ ਰੁਪਏ ਲਾਗਤ ਨਾਲ ਤਿਆਰ ਕੀਤੇ ਗਏ ਸਤਲੁਜ ਦਰਿਆ ਨੰਗਲ ਓਵਰਬ੍ਰਿਜ ਦਾ ਉਦਘਾਟਨ ਵੀ ਕੀਤਾ ਜਾਵੇਗਾ। (PM Modi)
ਇਨ੍ਹਾਂ ਪ੍ਰਾਜੈਕਟਾਂ ਦਾ ਰੱਖਿਆ ਜਾਵੇਗਾ ਨੀਂਹ ਪੱਥਰ | PM Modi
11 ਹਜ਼ਾਰ 670 ਕਰੋੜ ਦੇ ਵਿਕਾਸ ਕੰਮਾਂ ਦੇ ਨੀਂਹ ਪੱਥਰ ਵੀ ਰੱਖੇ ਜਾਣਗੇ, ਜਿਸ ’ਚ 1641 ਕਰੋੜ ਦੀ ਲਾਗਤ ਨਾਲ ਅੰਬਾਲਾ-ਚੰਡੀਗੜ੍ਹ ਤੇ ਸਪੁਰ-ਲਾਲੜੂ 31 ਕਿਲੋਮੀਟਰ ਗ੍ਰੀਨਫੀਲਡ, 810 ਕਰੋੜ ਰੁਪਏ ਦੀ ਲਾਗਤ ਨਾਲ ਬਿਆਸ-ਮਹਿਤਾ-ਬਟਾਲਾ ਤੋਂ ਡੇਰਾ ਬਾਬਾ ਨਾਨਕ 31 ਕਿਲੋਮੀਟਰ ਸੜਕ, 864 ਕਰੋੜ ਰੁਪਏ ਦੀ ਲਾਗਤ ਨਾਲ 43 ਕਿਲੋਮੀਟਰ ਮੋਗਾ-ਬਾਘਾਪੁਰਾਣਾ ਤੋਂ ਬਾਜਾਖਾਨਾ ਸੜਕ, 1705 ਕਰੋੜ ਦੀ ਲਾਗਤ ਨਾਲ 6 ਲੇਨ ਜਲੰਧਰ ਬਾਈਪਾਸ 47 ਕਿਲੋਮੀਟਰ ਗ੍ਰੀਨਫੀਲਡ, 1745 ਕਰੋੜ ਦੀ ਲਾਗਤ ਨਾਲ 54 ਕਿਲੋਮੀਟਰ ਅੰਮ੍ਰਿਤਸਰ ਤੋਂ ਬਠਿੰਡਾ, 2029 ਕਰੋੜ ਰੁਪਏ ਦੀ ਲਾਗਤ ਨਾਲ 62 ਕਿਲੋਮੀਟਰ ਬਠਿੰਡਾ-ਅੰਮ੍ਰਿਤਸਰ ਗ੍ਰੀਨਫੀਲਡ, 1970 ਕਰੋੜ ਦੀ ਖ਼ਰਚ ’ਤੇ ਦਿੱਲੀ-ਅੰਮ੍ਰਿਤਸਰ-ਕਟਰਾ ਐਕਸਪ੍ਰੈਸ ਹਾਈਵੇ ਅਤੇ 907 ਕਰੋੜ ਦੀ ਲਾਗਤ ਨਾਲ ਲੁਧਿਆਣਾ ਤੋਂ ਬਠਿੰਡਾ 30 ਕਿਲੋਮੀਟਰ ਦਾ ਗ੍ਰੀਨਫੀਲਡ ਹਾਈਵੇ ਤਿਆਰ ਕਰਨ ਲਈ ਨੀਂਹ ਪੱਥਰ ਰੱਖਿਆ ਜਾਏਗਾ। (PM Modi)