ਇਮਿਊਨੋਥੈਰੇਪੀ, ਕੈਂਸਰ ਦੇ ਖਿਲਾਫ਼ ਇੱਕ ਨਵੀਂ ਉਮੀਦ

Immunotherapy

ਬ੍ਰਿਟੇਨ ਨੇ ਕੈਂਸਰ ਦੀ ਵੈਕਸੀਨ ਤਿਆਰ ਕਰ ਲਈ ਹੈ ਅਤੇ ਇਮਿਊਨੋਥੈਰੇਪੀ ਕੈਂਸਰ ਨਾਲ ਜੰਗ ਦਾ ਨਵਾਂ ਹਥਿਆਰ ਬਣ ਰਹੀ ਹੈ। ਹੁਣ ਇਸ ਨਾਲ ਜਾਨਲੇਵਾ ਕੈਂਸਰ ਨੂੰ ਨੱਥ ਪਾਈ ਜਾ ਸਕਦੀ ਹੈ। ਬ੍ਰਿਟੇਨ ’ਚ ਕੈਂਸਰ ਵੈਕਸੀਨ ਦਾ ਫ੍ਰੀ ਟਰਾਇਲ ਸ਼ੁਰੂ ਹੋ ਗਿਆ ਹੈ। ਇਸ ਦਾ ਮੁੱਖ ਮਕਸਦ ਵਿਅਕਤੀ ਦੇ ਸਰੀਰ ’ਚ ਕੈਂਸਰ ਕੋਸ਼ਿਕਾਵਾਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨਾਲ ਲੜਨ ਦੀ ਸਮਰੱਥਾ ਪ੍ਰਦਾਨ ਕਰਨਾ ਹੈ। ਹਾਲੇ ਇਸ ਦਾ ਕਲੀਨੀਕਲ ਟ੍ਰਾਇਲ ਚੱਲ ਰਿਹਾ ਹੈ ਜਿਸ ਤਹਿਤ ਇੱਕ 81 ਸਾਲ ਦੇ ਮਰੀਜ਼ ਨੂੰ ਇਸ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ। ਮੈਡੀਕਲ ਵਿਗਿਆਨ ’ਚ ਅੱਜ-ਕੱਲ੍ਹ ਕਈ ਵੱਖੋ-ਵੱਖ ਤਰੀਕਿਆਂ ਨਾਲ ਕੈਂਸਰ ਦਾ ਇਲਾਜ ਕੀਤਾ ਜਾਂਦਾ ਹੈ, ਜੋ ਕਈ ਮਾਮਲਿਆਂ ’ਚ ਕਾਰਗਰ ਵੀ ਸਾਬਤ ਹੋ ਰਹੇ ਹਨ। (Immunotherapy)

ਕੁਝ ਇਸੇ ਤਰ੍ਹਾਂ ਇਨ੍ਹੀਂ ਦਿਨੀਂ ਇਮਿਊਨੋਥੈਰੇਪੀ (Immunotherapy) ਦੀ ਵਰਤੋਂ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ’ਚ ਕੀਤਾ ਜਾ ਰਿਹਾ ਹੈ। ਇਸ ਵਿਚ ਸਾਡੇ ਸਰੀਰ ਦੀ ਇਮਿਊਨਿਟੀ ਨੂੰ ਕੈਂਸਰ ਸੈੱਲਸ ਨਾਲ ਲੜਨ ਲਈ ਮਜ਼ਬੂਤ ਬਣਾਇਆ ਜਾਂਦਾ ਹੈ। ਇਹ ਇਲਾਜ ਪ੍ਰਣਾਲੀ ਰੋਗੀ ਦੇ ਇਮਿਊਨ ਸਿਸਟਮ ’ਚ ਸਾਧਾਰਨ ਟਿਊਮਰ ਮਾਰਕਰ ਪੇਸ਼ ਕਰਨ ਲਈ ਮੈਸੇਂਜਰ ਆਰਐਨਏ ਦੀ ਵਰਤੋਂ ਕਰਦੀ ਹੈ। ਇਸ ਦਾ ਟੀਚਾ ਇਮਿਊਨ ਸਿਸਟਮ ਨੂੰ ਇਸ ਤਰ੍ਹਾਂ ਵਿਕਸਿਤ ਕਰਨਾ ਹੈ ਕਿ ਇਨ੍ਹਾਂ ਕੈਂਸਰ ਕੋਸ਼ਿਕਾਵਾਂ ਨੂੰ ਪਛਾਣ ਕੇ ਉਨ੍ਹਾਂ ਦਾ ਮੁਕਾਬਲਾ ਕਰ ਸਕੇ। ਇਸ ਦਾ ਕੰਮ ਸੰਭਾਵਿਤ ਤੌਰ ’ਤੇ ਉਨ੍ਹਾਂ ਕੋਸ਼ਿਕਾਵਾਂ ਨੂੰ ਨਸ਼ਟ ਕਰਨਾ ਹੈ ਜੋ ਪ੍ਰਤੀਰੱਖਿਆ ਪ੍ਰਤੀਕਿਰਿਆ ਨੂੰ ਦਬਾ ਸਕਦੇ ਹਨ।

ਕੈਂਸਰ ਦੀਆਂ ਕੋਸ਼ਿਕਾਵਾਂ | Immunotherapy

ਮਾਰਡਨਾ-ਯੂਕੇ ਸਟੈ੍ਰਟੇਜਿਕ ਪਾਰਟਨਰਸ਼ਿਪ ਦੇ ਸਹਿਯੋਗ ਨਾਲ ਆਯੋਜਿਤ ਇੰਪੀਰੀਅਲ ਕਾਲਜ ਦਾ ਪ੍ਰੀਖਣ, ਯੂਕੇ ’ਚ ਐਮਆਰਐਨਏ ਵੈਕਸੀਨ ਨਿਰਮਾਣ ਲਿਆਉਣ ਅਤੇ ਭਵਿੱਖ ਦੀਆਂ ਸਿਹਤ ਐਮਰਜੈਂਸੀ ਸਥਿਤੀਆਂ ਲਈ ਤਿਆਰੀਆਂ ਨੂੰ ਵਧਾਉਣ ਦੇ ਵਿਆਪਕ ਯਤਨ ਦਾ ਹਿੱਸਾ ਹੈ, ਯੂਕੇ ਸਰਕਾਰ ਨੇ ਕੈਂਸਰ ਲਈ ਐਮਆਰਐਨਏ-ਆਧਾਰਿਤ ਇਮਿਊਨੋਥੈਰੇਪੀ ਦੇ ਵਿਕਾਸ ਨੂੰ ਸੁਵਿਧਾਜਨਕ ਬਣਾਉਣ ਲਈ ਕਈ ਦਵਾਈ ਕੰਪਨੀਆਂ ਨਾਲ ਸਹਿਯੋਗ ਕੀਤਾ ਹੈ। ਕੈਂਸਰ ਦਾ ਇਲਾਜ ਹਾਲੇ ਤੱਕ ਰੈਡੀਏਸ਼ਨ (ਵਿਕਿਰਨ) ਜਾਂ ਕੀਮੋਥੈਰੇਪੀ (ਰਸਾਇਣ ਚਿਕਿਤਸਾ) ਦੇ ਭਰੋਸੇ ਹੈ, ਜਿਸ ਵਿਚ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਮਾਰ ਦਿੰਦੇ ਹਨ ਜਾਂ ਸਰਜਰੀ ਦੇ ਭਰੋਸੇ, ਜਿਸ ’ਚ ਟਿਊਮਰ ਨੂੰ ਪੁੂਰਾ ਕੱਢ ਦਿੰਦੇ ਹਨ। ਪਰ ਹੀਮੈਟੋਲਾਜ਼ੀਕਲ ਜਾਂ ਖੂਨ ਕੈਂਸਰ ਵਰਗੇ ਕੁਝ ਤਰ੍ਹਾਂ ਦੇ ਕੈਂਸਰਾਂ ਦੀ ਉੱਨਤ ਅਵਸਥਾ ’ਚ ਇਨ੍ਹਾਂ ਇਲਾਜਾਂ ਦੀ ਸਫ਼ਲਤਾ ਦੀ ਦਰ 10 ਫੀਸਦੀ ਤੋਂ ਵੀ ਘੱਟ ਹੈ।

ਕੀਮੋ ਜਾਂ ਰੈਡੀਏਸ਼ਨ ਦੇ ਸਾਈਡ ਇਫੈਕਟ-ਥਕਾਵਟ, ਜੀ ਕੱਚਾ ਹੋਣ, ਉਲਟੀ, ਦਸਤ, ਸਰੀਰ ਦਰਦ, ਚਮੜੀ ਅਤੇ ਵਾਲਾਂ ’ਚ ਬਦਲਾਅ, ਖੂਨ ਵਗਣਾ, ਅਨਿੰਦਰਾ ਇੱਕ ਪਾਸੇ ਹਿੰਮਤ ਤੋੜਨ ਵਾਲਾ ਕਾਰਕ ਹੈ, ਕਿਉਂਕਿ ਦੋਵੇਂ ਇਲਾਜ ਕੈਂਸਰ ਦੀਆਂ ਕੋਸ਼ਿਕਾਵਾਂ ਦੇ ਨਾਲ-ਨਾਲ ਸਰੀਰ ਦੀਆਂ ਸਿਹਤਮੰਦ ਸਾਧਾਰਨ ਕੋਸ਼ਿਕਾਵਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਮੌਜੂਦਾ ਇਲਾਜ ਕੈਂਸਰ ਦੀ ਹਰ ਇੱਕ ਕੋਸ਼ਿਕਾ ਨੂੰ ਖਤਮ ਕਰ ਦੇਣ ਦੀ ਵੀ ਗਾਰੰਟੀ ਨਹੀਂ ਦਿੰਦੇ। ਉੱਨਤ ਅਵਸਥਾ ਦੇ ਕੈਂਸਰਾਂ ’ਚ ਇਸ ਦੇ ਦੁਬਾਰਾ ਹੋਣ ਦੀ ਸੰਭਾਵਨਾ 30-40 ਫੀਸਦੀ ਜਿੰਨੀ ਜ਼ਿਆਦਾ ਬਣੀ ਰਹਿੰਦੀ ਹੈ।

ਆਯੁਰਵਿਗਿਆਨ ਸੰਸਥਾਨ ਮੈਡੀਕਲ | Immunotherapy

ਇੱਥੇ ਹੀ ਇਮਿਊਨੋਥੈਰੇਪੀ ਜਾਂ ਪ੍ਰਤੀਰੱਖਿਆ ਇਲਾਜ ਦੀ ਅਹਿਮੀਅਤ ਸਾਹਮਣੇ ਆਉਂਦੀ ਹੈ। ਬੀਤੇ ਕੁਝ ਸਾਲਾਂ ’ਚ ਕੈਂਸਰ ਰਿਸਰਚ ਨੇੇ ਇਸ ’ਤੇ ਧਿਆਨ ਕੇਂਦਰਿਤ ਕੀਤਾ ਹੈ ਕਿ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਪਛਾਣ ਕੇ ਉਨ੍ਹਾਂ ਨੂੰ ਨਸ਼ਟ ਕਰਨ ਲਈ ਖੁਦ ਇਨਸਾਨ ਦੇ ਸਰੀਰ ਦੀ ਪ੍ਰਤੀਰੱਖਿਆ ਪ੍ਰਣਾਲੀ ਨੂੰ ਕਿਵੇਂ ਅਤੇ ਕਿਹੜੇ ਤਰੀਕਿਆਂ ਨਾਲ ਸਰਗਰਮ ਕੀਤਾ ਜਾ ਸਕਦਾ ਹੈ। ਗੁਰੂਗ੍ਰਾਮ ਸਥਿਤ ਆਰਟੇਮਿਸ ਹਸਪਤਾਲ ’ਚ ਆਂਕੋਲਾਜੀ ਦੇ ਚੇਅਰਪਰਸਨ ਅਤੇ ਨਵੀਂ ਦਿੱਲੀ ਦੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ ਮੈਡੀਕਲ ਆਂਕੋਲਾਜੀ ਦੇ ਸਾਬਕਾ ਮੁਖੀ ਡਾ. ਲਲਿਤ ਕੁਮਾਰ ਦੱਸਦੇ ਹਨ ਬਿਮਾਰੀ ਤੋਂ ਨਿਜਾਤ ਪਾਉਣ ਦਾ ਸਰੀਰ ਦਾ ਆਪਣਾ ਤੰਤਰ ਹੈ। ਕੈਂਸਰ ’ਚ ਇਹ ਤੰਤਰ ਕਿਸੇ ਨਾ ਕਿਸੇ ਤਰ੍ਹਾਂ ਠੱਪ ਹੋ ਜਾਂਦਾ ਹੈ।

Also Read : ਸੁਪਰੀਮ ਕੋਰਟ ਦਾ ਦਰੁਸਤ ਫੈਸਲਾ

ਬਹੁਤ ਸਾਰੇ ਨਵੇਂ ਇਲਾਜਾਂ ਦਾ ਵਾਸਤਾ ਇਸ ਗੱਲ ਨਾਲ ਹੈ ਕਿ ਇਨ੍ਹਾਂ ਕੋਸ਼ਿਕਾਵਾਂ ਨੂੰ ਤੋੜਨ ਲਈ ਸਰੀਰ ਨੂੰ ਕਿਵੇਂ ਤਿਆਰ ਕੀਤਾ ਜਾਵੇ। ਇਮਿਊਨੋਥੈਰੇਪੀ ਪੱਕਾ ਕਰਦੀ ਹੈ ਕਿ ਸਿਰਫ਼ ਟਿਊਮਰ ਨੂੰ ਨਿਸ਼ਾਨਾ ਬਣਾਇਆ ਜਾਵੇ ਅਤੇ ਸਿਹਤਮੰਦ ਕੋਸ਼ਿਕਾਵਾਂ ਨੂੰ ਨਹੀਂ, ਜਿਸ ਨਾਲ ਸਾਈਡ ਇਫੈਕਟ ਘੱਟ ਹੁੰਦੇ ਹਨ। ਜੇਕਰ ਕੈਂਸਰ ਦੁਬਾਰਾ ਹੁੰਦਾ ਹੈ ਤਾਂ ਇਮਿਊਨ ਜਾਂ ਪ੍ਰਤੀਰੱਖਿਆ ਪ੍ਰਣਾਲੀ ਨੁਕਸਾਨਦਾਇਕ ਕੋਸ਼ਿਕਾਵਾਂ ਨੂੰ ਪਛਾਣ ਸਕਦੀ ਹੈ। ਇਲਾਜ ਦੇ ਸਾਰੇ ਤਰੀਕੇ ਸਰੀਰ ਨੂੰ ਕੈਂਸਰ ਜਨਿਤ ਕੋਸ਼ਿਕਾਵਾਂ ਨੂੰ ਨਸ਼ਟ ਕਰਨ ’ਤੇ ਨਿਰਭਰ ਹੈ। ਪਰ ਹੁਣ ਪਤਾ ਲੱਗਾ ਹੈ ਕਿ ਕੈਂਸਰ ਰੋਗੀ ਦੀ ਇਮਿਊਨਿਟੀ ਵਧਾ ਕੇ ਵੀ ਉਸ ਨੂੰ ਠੀਕ ਕੀਤਾ ਜਾ ਸਕਦਾ ਹੈ। ਜਿਵੇਂ ਕਿ ਅਮਰੀਕਾ ’ਚ ਰੈਕਟਲ ਕੈਂਸਰ ਦੇ ਮਰੀਜ਼ਾਂ ’ਤੇ ਹੋਏ ਟ੍ਰਾਇਲ ’ਚ ਦੇਖਿਆ ਗਿਆ ਹੈ।

Immunotherapy

ਇਸ ਟ੍ਰਾਇਲ ਤੋਂ ਬਾਅਦ ਇਮਿਊਨੋਥੈਰੇਪੀ ਸਬੰਧੀ ਵੱਡੀ ਉਮੀਦ ਜਾਗ ਗਈ ਹੈ। ਹੁਣ ਕੈਂਸਰ ਮਰੀਜ਼ਾਂ ਦੇ ਇਲਾਜ ’ਚ ਇਸ ਥੈਰੇਪੀ ਦਾ ਮਹੱਤਵ ਕਾਫ਼ੀ ਵਧ ਰਿਹਾ ਹੈ। ਬਦਲਵੀਂ ਦਵਾਈ ਦੇ ਖੇਤਰ ’ਚ ਕਈ ਦਹਾਕਿਆਂ ਤੋਂ ਕੰਮ ਕਰਨ ਵਾਲੀ ਸੰਸਥਾ ਡੀਐਸ ਰਿਸਰਚ ਸੈਂਟਰ ਨੇ ਪੋਸ਼ਕ ਊਰਜਾ ਨਾਲ ਕੈਂਸਰ ਦੀ ਔਸ਼ਧੀ ਤਿਆਰ ਕਰਕੇ ਇਹੀ ਕੰਮ ਕੀਤਾ ਹੈ। ਵਿਗਿਆਨਕ ਟੈਸਟਾਂ ’ਚ ਵੀ ਇਸ ਔਸ਼ਧੀ ਦੇ ਨਤੀਜੇ ਬਿਹਤਰ ਪਾਏ ਗਏ ਹਨ। ਸੰਨ 1982 ’ਚ ਸੈਂਟਰ ਨੇ ਕੈਂਸਰ ਦੀ ਔਸ਼ਧੀ ਤਿਆਰ ਕੀਤੀ। ਇਸ ਔਸ਼ਧੀ ਦੇ ਟੈਸਟ ਲਈ ਸ਼ੁਰੂਆਤ ਤੋਂ ਹੀ ਨੀਤੀ ਬਣੀ ਕਿ ਸਿਰਫ਼ ਅਜਿਹੇ ਰੋਗੀਆਂ ਦੀ ਭਾਲ ਕੀਤੀ ਜਾਵੇ ਜਿਨ੍ਹਾਂ ਨੂੰ ਪ੍ਰਚੱਲਿਤ ਹਸਪਤਾਲ ਦੀ ਦਵਾਈ ਲਈ ਅਯੋਗ ਮੰਨ ਕੇ ਆਖਰੀ ਰੂਪ ਨਾਲ ਛੱਡ ਦਿੱਤਾ ਹੋਵੇ।

ਖੋਜ਼ਬੀਨ ਕਰਕੇ ਇਸ ਤਰ੍ਹਾਂ ਦੇ ਰੋਗੀਆਂ ਤੱਕ ਪੋਸ਼ਕ ਊਰਜਾ ਦੀਆਂ ਖੁਰਾਕਾਂ ਪਹੁੰਚਾਈਆਂ ਜਾਣ ਲੱਗੀਆਂ। ਉਨ੍ਹਾਂ ਨੂੰ ਇਹ ਵੀ ਕਹਿ ਦਿੱਤਾ ਗਿਆ ਕਿ ਆਪਣੇ ਕਸ਼ਟਾਂ ਲਈ ਅਤੇ ਸਿਹਤ ਦੇ ਵਿਕਾਸ ਲਈ ਜੋ ਵੀ ਔਸ਼ਧੀਆਂ ਉਹ ਲੈਂਦੇ ਰਹੇ ਹਨ ਉਨ੍ਹਾਂ ਨੂੰ ਲੈਂਦੇ ਰਹਿਣ। ਸੈਂਟਰ ਦੇ ਵਿਗਿਆਨੀ ਡਾ. ਉਮਾਸ਼ੰਕਰ ਤਿਵਾੜੀ ਦੇ ਨਿਰਦੇਸ਼ਨ ’ਚ ਪ੍ਰੀਖਣ ਮੁਹਿੰਮ ਸ਼ੁਰੂ ਹੋਈ। ਆਖ਼ਰ ਔਸ਼ਧੀ ਦੀ ਸਫ਼ਲਤਾ ਅਤੇ ਉਸ ਦੇ ਪ੍ਰਭਾਵ-ਨਤੀਜੇ ਦੀ ਸਕਾਰਾਤਮਕਤਾ, ਰੋਗੀਆਂ ਦੇ ਆਪਣੇ ਤਜ਼ਰਬਿਆਂ ਤੱਕ ਸੀਮਿਤ ਨਹੀਂ ਰਹੀ, ਉਹ ਜਾਂਚ ਰਿਪੋਰਟਾਂ ਨਾਲ ਵੀ ਪ੍ਰਮਾਣਿਤ ਹੋਈ ਅਤੇ ਰਿਵਾਇਤੀ ਇਲਾਜ ਦੇ ਵਰਤਮਾਨ ਸੂਤਰਧਾਰਾਂ ਨੂੰ ਅਕਸਰ ਹੈਰਾਨ ਵੀ ਕਰਦੀ ਰਹੀ। ਫਿਲਹਾਲ, ਅੱਜ ਦੁਨੀਆ ਦੇ ਕਈ ਦੇਸ਼ਾਂ ’ਚ ਇਮਿਊਨੋਥੈਰੇਪੀ ਦੇ ਜ਼ਰੀਏ ਕੈਂਸਰ ਦਾ ਇਲਾਜ ਹੋ ਰਿਹਾ ਹੈ।

ਨਿਰੰਕਾਰ ਸਿੰਘ
(ਇਹ ਲੇਖਕ ਦੇ ਆਪਣੇ ਵਿਚਾਰ ਹਨ)