Budget | ਬਜ਼ਟ ਪੇਸ਼ ਕਰਨ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਬਿਆਨ

Budget

ਚੰਡੀਗੜ੍ਹ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਜ਼ਟ ਪੇਸ਼ ਕਰਨ ਮਗਰੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 2 ਸਾਲ ਪਹਿਲਾਂ ਪੰਜਾਬ ਦੀ ਵਾਗਡੋਰ ਸੰਭਾਲੀ ਅਤੇ ਲਗਭਗ 2 ਸਾਲ ਤੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਦ ਲਈ ਸਿਰਤੋੜ ਯਤਨ ਕਰ ਰਹੇ ਹਨ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਤੀਜਾ ਬਜਟ 2 ਲੱਖ 4 ਹਜ਼ਾਰ 918 ਕਰੋੜ ਰੁਪਏ ਦਾ ਸੀ, ਜਿਸ ’ਚ ਮਾਲੀਆ ਘਾਟਾ 2.77 ਫ਼ੀਸਦੀ ਅਤੇ ਵਿੱਤੀ ਘਾਟਾ 3.80 ਫ਼ੀਸਦੀ ਟੀਚੇ ਰੱਖੇ ਹਨ, ਜਦੋਂ ਕਿ ਪਿਛਲੇ ਸਾਲ ਮਾਲੀਆ ਘਾਟਾ 3.13 ਫ਼ੀਸਦੀ ਸੀ, ਇਸੇ ਤਰ੍ਹਾਂ ਵਿੱਤੀ ਘਾਟਾ 4.12 ਫ਼ੀਸਦੀ ਸੀ। (Budget)

ਇਸੇ ਸਾਲ ਰੈਵਿਨਿਊ ਖਰਚੇ 1 ਲੱਖ, 27 ਹਜ਼ਾਰ, 134 ਕਰੋੜ ਰੁਪਏ ਨਿਰਧਾਰਿਤ ਕੀਤੇ ਹਨ। ਉਨ੍ਹਾਂ ਕਿਹਾ ਕਿ ਹੋਰ ਵੱਖ ਵੱਖ ਸੈਕਟਰਾਂ ਲਈ ਵੀ ਵੱਡੇ ਐਲਾਨ ਕੀਤਾ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਤੀਜਾ ਬਜਟ ਵੀ ਲੋਕ ਪੱਖੀ ਹੈ ਅਤੇ ਇਸ ’ਚ ਕੋਈ ਵੀ ਟੈਕਸ ਨਹੀਂ ਲਾਇਆ ਗਿਆ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਲੋਕਾਂ ਨੂੰ ਜੋ ਗਰੰਟੀਆਂ ਦਿੱਤੀਆਂ ਸਲ ਉਨ੍ਹਾਂ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਧੀਆ ਕੰਮਾਂ ਕਾਰਨ ਸਾਡੇ ਟੈਕਸ ਦੀ ਕੁਲੈਕਸ਼ਨ ਵਧੀਆ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਟੈਕਸ ਚੋਰੀ ਨੂੰ ਲਗਾਤਾਰ ਖਤਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਟੈਂਪਾਂ ਅਤੇ ਰਜਿਸਟਰੇਸ਼ਨਾਂ ’ਚ 5750 ਕਰੋੜ ਰੁਪਏ ਟੀਚਾ ਰੰਖਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਫੈਸਲੇ ਵੱਖ ਵੱਖ ਮਾਫ਼ੀਆ ਨੂੰ ਖ਼ਤਮ ਕੀਤਾ ਗਿਆ ਹੈ, ਤਾਂ ਹੀ ਟੈਕਸ ਕੁਲੈਕਸ਼ਨ ਵਧੀ ਹੈ। ਸਿੱਖਿਆ ਦਾ ਬਜਟ ਵੀ ਪਹਿਲੇ ਸਾਲ ਦੇ ਮੁਕਾਬਲੇ ਵਧਿਆ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਜਿਹੜਾ ਕਰਜਾ ਲਿਆ ਹੈ ਉਸ ਦੀ ਕਿਸ਼ਤ ਅਤੇ ਵਿਆਜ ਵੀ ਸਾਨੂੰ ਮੋੜਨੀ ਪੈ ਰਹੀ ਹੈ।

Also Read : ਕੀ ਖ਼ਤਮ ਹੋਇਆ ਕਿਸਾਨ ਅੰਦੋਲਨ? ਹਰਿਆਣਾ ਨੇ ਬਾਰਡਰ ਖੋਲ੍ਹੇ, ਆਵਾਜਾਈ ਸ਼ੁਰੂ