Canada : ਪੰਜਾਬ ਦੀ ਜਵਾਨੀ ਹਰ ਹੀਲੇ ਕੈਨੇਡਾ ਨੂੰ ਉਡਾਰੀ ਮਾਰਨ ਲਈ ਤਿਆਰ

Patience

ਰੋਜ਼ੀ-ਰੋਟੀ ਲਈ ਵਿਦੇਸ਼ਾਂ ’ਚ ਜਾ ਕੇ ਸੈਟਲ ਹੋਣ ਦੀ ਚਾਹਤ ਪੰਜਾਬੀਆਂ ’ਚ ਪਿਛਲੀ ਸਦੀ ਦੇ ਸ਼ੁਰੂਆਤੀ ਦੌਰ ’ਚ ਗਦਰੀ ਬਾਬਿਆਂ ਵੇਲੇ ਤੋਂ ਆਰੰਭ ਹੋਈ ਸੀ, ਜੋ ਉਸ ਵਕਤ ਤੋਂ ਲੈ ਕੇ ਹੁਣ ਤੱਕ ਨਿਰੰਤਰ ਜਾਰੀ ਹੈ ਬੇਸ਼ੱਕ ਪਹਿਲਾਂ ਇਸ ਦੀ ਰਫਤਾਰ ਬਹੁਤ ਮੱਠੀ ਸੀ ਪਰ 20ਵੀਂ ਸਦੀ ਦੇ ਪਲਟਾ ਮਾਰਨ ਤੇ 21ਵੀਂ ਸਦੀ ਦੇ ਸ਼ੁਰੂ ਹੁੰਦਿਆਂ ਹੀ ਇਸ ਨੇ ਰਫਤਾਰ ਫੜ ਲਈ ਵਿਦੇਸ਼ ਜਾਣ ਦੀ ਚਾਹਤ ਪੰਜਾਬੀਆਂ ’ਚ ਹਮੇਸ਼ਾ ਪਰਬਲ ਰਹੀ ਹੈ ਪਹਿਲਾਂ ਪਹਿਲ ਪੰਜਾਬੀ ਜੁਗਾੜ ਲਾ ਕੇ ਵਿਦੇਸ਼ਾਂ ’ਚ ਜਾਂਦੇ ਤੇ ਕਈ-ਕਈ ਵਰਿ੍ਹਆਂ ਮਗਰੋਂ ਪੱਕੇ ਹੋਣ ’ਚ ਕਾਮਯਾਬ ਹੁੰਦੇ ਸਨ ਉਨ੍ਹਾਂ ਸਮਿਆਂ ’ਚ ਪੰਜਾਬ ਦੇ ਕਿਸੇੇ ਟਾਵੇਂ-ਟਾਵੇਂ ਪਿੰਡ ’ਚੋਂ ਕੋਈ-ਕੋਈ ਬੰਦਾ ਜੁਗਾੜ ਲਾ ਕੇ ਕੈਨੇਡਾ, ਅਮਰੀਕਾ ਜਾਂ ਫਿਰ ਯੂਰਪ ਦੀ ਕਿਸੇ ਛੋਟੀ-ਮੋਟੀ ਕੰਟਰੀ ਜਾਂਦਾ ਸੀ ਉਨ੍ਹੀਂ ਦਿਨੀਂ ਬਾਹਰ ਗਏ ਬੰਦੇ ਦੀ ਬੜੀ ਕਦਰ ਹੁੁੰਦੀ ਸੀ। (Canada)

ਆਲੇ-ਦੁਆਲੇ ਦੇ 20 ਪਿੰਡਾਂ ’ਚ ਠੁੱਕ ਹੁੰਦੀ ਸੀ ਬਾਹਰਲੇ ਮੁਲਕ ਗਏ ਬੰਦੇ ਨੇ ਜਦੋਂ ਭਾਰਤ ਆਉਣਾ ਤਾਂ ਉਸ ਨੇ ਸੋਨੇ ਦੇ ਗਹਿਣਿਆਂ ਨਾਲ ਲੱਦੇ ਹੋਣਾ ਚੋਖਾ ਸਾਰਾ ਪੈਸਾ ਨਾਲ ਲਿਆਉਣਾ ਤੇ ਆ ਕੇ ਜ਼ਮੀਨ-ਜਾਇਦਾਦ ਖਰੀਦਣੀ, ਪਿੰਡ ’ਚ ਵੱਡੀ ਸਾਰੀ ਸੋਹਣੀ ਕੋਠੀ ਪਾਉਣੀ ਕਹਿਣ ਦਾ ਮਤਲਬ ਉਸ ਦੀ ਬੜੀ ਬੱਲੇ-ਬੱਲੇ ਹੋਣੀ, ਪਰ ਅੱਜ-ਕੱਲ੍ਹ ਇਸ ਦੇ ਉਲਟ ਹੈ ਹੁਣ ਲੋਕ ਬਾਹਰਲੇ ਮੁਲਕਾਂ ਤੋਂ ਕਮਾ ਕੇ ਪੈਸੇ ਇੱਧਰ ਲਿਆਉਣ ਦੀ ਬਜਾਏ ਉੱਧਰ ਹੀ ਸੈਟਲ ਹੋਣ ਨੂੰ ਤਰਜੀਹ ਦੇ ਰਹੇ ਹਨ ਤੇ ਇੱਧਰੋਂ ਸਭ ਕੁੱਝ ਵੇਚ-ਵੱਟ ਕੇ ਬਾਹਰਲੇ ਮੁਲਕਾਂ ’ਚ ਹੀ ਸੈੱਟ ਹੋ ਰਹੇ ਹਨ ਜਿਸ ਦੇ ਕਈ ਕਾਰਨ ਹਨ ਜਿਨ੍ਹਾਂ ’ਚੋਂ ਮੁੱਖ ਕਾਰਨ ਭਾਰਤ ’ਚ ਸਿਸਟਮ ਦਾ ਨਿਕੰਮਾਪਣ, ਨਸ਼ਿਆਂ ਦਾ ਰੁਝਾਨ ਤੇ ਰੁਜ਼ਗਾਰ ਦੇ ਮੌਕਿਆਂ ਦੀ ਕਮੀ ਹੋਣਾ ਹੈ। (Canada)

ਸ਼ਾਹ ਮਸਤਾਨਾ ਜੀ ਨੇ ਬਖਸ਼ੇ, ਦੁਨੀਆ ਨੂੰ ਮਹਾਂ ਰਹਿਮੋ-ਕਰਮ ਦੇ ਸੱਚੇ ਦਾਤਾ

ਜਦੋਂਕਿ ਬਾਹਰਲੇ ਮੁਲਕਾਂ ’ਚ ਵਰਕ ਕਲਚਰ ਹੋਣ ਕਰਕੇ ਰੁਜ਼ਗਾਰ ਦੇ ਵਧੇਰੇ ਮੌਕੇ ਹਨ ਇਸੇ ਕਰਕੇ ਅੱਜ ਵੀ ਹਜ਼ਾਰਾਂ ਲੋਕ 40-45 ਲੱਖ ਰੁਪਇਆ ਲਾ ਕੇ ਡੌਂਕੀ ਰਾਹੀਂ ਅਮਰੀਕਾ ਜਾ ਰਹੇ ਹਨ ਭਾਵੇਂ ਕਿ ਬਹੁਤ ਸਾਰੇ ਲੋਕਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈਂਦੇ ਹਨ, ਜਾਂ ਫਿਰ 10-15 ਲੱਖ ਰੁਪਿਆ ਲਾ ਕੇ 28 ਮੁਲਕਾਂ ਦਾ ਵੀਜਾ ਹਾਸਲ ਕੇ ਯੂਰਪ ਚਲੇ ਜਾਂਦੇ ਹਨ, ਜਿੱਥੋਂ ਬਾਦ ’ਚ ਉਹ ਅਮਰੀਕਾ, ਕੈਨੇਡਾ ਜਾਂ ਇੰਗਲੈਂਡ ਨਿੱਕਲ ਜਾਂਦੇ ਹਨ ਉੱਧਰ ਇਸ ਸਦੀ ਦੇ ਸ਼ੁਰੂ ਤੋਂ, ਭਾਵ 2008-09 ਤੋਂ ਆਈਲੈਟਸ ਕਰਕੇ ਸਟੱਡੀ ਵੀਜ਼ੇ ’ਤੇ ਜਾਣ ਦੀ ਰਫਤਾਰ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਸੀ ਪਰ ਇਸ ਸਮੇਂ ਦੌਰਾਨ ਕੈਨੇਡਾ ’ਚ ਸਟੱਡੀ ਵੀਜੇ ’ਤੇ ਜਾ ਕੇ ਪੀ.ਆਰ. ਲੈਣੀ ਥੋੜ੍ਹੀ ਮੁਸ਼ਕਲ ਸੀ ਤੇ ਕੈਨੇਡਾ ਸਟੱਡੀ ਵੀਜ਼ਾ ਦਿੰਦਾ ਵੀ ਥੋੜ੍ਹਾ ਮੁਸ਼ਕਲ ਸੀ। (Canada)

ਕਿਉਂਕਿ ਨਿਯਮ ਕਰੜੇ ਸਨ ਦੂਜੇ ਪਾਸੇ ਅਸਟਰੇਲੀਆ ਤੇ ਨਿਊਜ਼ੀਲੈਂਡ ਦੇ ਸਟੱਡੀ ਵੀਜ਼ਾ ਨਿਯਮ ਸੌਖੇ ਹੋਣ ਕਰਕੇ ਇਨ੍ਹਾਂ ਮੁਲਕਾਂ ਦਾ ਸਟੱਡੀ ਵੀਜ਼ਾ ਛੇਤੀ ਲੱਗਦਾ ਸੀ ਤੇ ਪੀ.ਆਰ. ਵੀ ਮਿਲ ਜਾਂਦੀ ਸੀ, ਜਿਸ ਕਰਕੇ ਲੱਖਾਂ ਦੀ ਤਾਦਾਦ ’ਚ ਸਟੂਡੈਂਟ ਇਨ੍ਹਾਂ ਦੇਸ਼ਾਂ ’ਚ ਸਟੱਡੀ ਵੀਜੇ ’ਤੇ ਗਏ ਤੀਸਰਾ, ਉਸ ਵਕਤ ਭਾਵ 2009-2010 ’ਚ ਯੂ. ਕੇ. ਵੱਲੋਂ ਵੀ ਬਿਨਾ ਆਈਲੈਟਸ ਦੇ ਸਟੱਡੀ ਵੀਜੇ ਦਿੱਤੇ ਜਾਣ ਸਦਕਾ ਵੱਡੀ ਗਿਣਤੀ ’ਚ ਸਟੂਡੈਂਟ ਯੂ. ਕੇ. ਵੀ ਗਏ, ਫਿਰ ਅਗਲੇ ਸਾਲਾਂ ’ਚ ਕੈਨੇਡਾ ਵੱਲੋਂ ਵੀ ਸਟੱਡੀ ਵੀਜੇ ’ਚ ਨਰਮੀ ਵਿਖਾਉਂਦਿਆਂ ਫੰਡਜ, ਆਇਲੈਟਸ ਬੈਂਡ, ਵਰਕ ਪਰਮਿਟ ਤੇ ਪੀ. ਆਰ. ਨੂੰ ਲੈ ਕੇ ਨਿਯਮਾਂ ’ਚ ਬਦਲਾਅ ਕਰਦਿਆਂ ਸੌਖੇ ਕਰ ਦਿੱਤੇ ਗਏ, ਜਿਸ ਕਰਕੇ ਸਟੂਡੈਂਟ ਦੀ ਸਟੱਡੀ ਵੀਜੇ ’ਤੇ ਜਾਣ ਦੀ ਪਹਿਲੀ ਪਸੰਦ ਕੈਨੇਡਾ ਬਣ ਗਿਆ। (Canada)

ਇਹੀ ਵਜ੍ਹਾ ਹੈ ਕਿ 2015-16 ਤੋਂ ਲੈ ਕੇ ਹੁਣ ਤੱਕ ਕੈਨੇਡਾ ਜਾਣ ਵਾਲੇ ਬਹੁਤੇ ਪੰਜਾਬੀ ਹਨ ਸੌਖੇ ਨਿਯਮਾਂ ਦੇ ਚੱਲਦਿਆਂ ਕੈਨੇਡਾ ’ਚ ਪੀਆਰ ਲੈਣੀ ਸੌਖੀ ਹੈ ਤੇ ਸਟੱਡੀ ਵੀਜੇ ’ਤੇ ਗਿਆ ਵਿਦਿਆਰਥੀ ਲਗਭਗ ਚਾਰ-ਪੰਜ ਸਾਲ ’ਚ ਪੱਕਾ ਹੋ ਜਾਂਦਾ ਹੈ, ਜਦੋਂਕਿ ਅਸਟਰੇਲੀਆ, ਨਿਊਜ਼ੀਲੈਂਡ ਤੇ ਯੂਐਸਏ ’ਚ ਨਿਯਮ ਕਰੜੇ ਹੋਣ ਕਰਕੇ ਪੀਆਰ ਹੋਣ ਨੂੰ ਇਸ ਤੋਂ ਕਿਤੇ ਵੱਧ ਸਮਾਂ ਲੱਗਦਾ ਹੈ, ਜਿਸ ਕਰਕੇ ਵਿਦਿਆਰਥੀਆਂ ਦਾ ਰੁਝਾਨ ਕੈਨੇਡਾ ਵੱਲ ਵਧੇਰੇ ਹੈ ਇੱਕ ਸਰਵੇ ਮੁਤਾਬਕ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਪ੍ਰਤੀਸ਼ਤਤਾ 42 ਪ੍ਰਤੀਸ਼ਤ ਤੋਂ ਵੀ ਉਪਰ ਹੈ ਜਦੋਂਕਿ ਬਾਕੀ ਮੁਲਕਾਂ ’ਚ 3 ਪ੍ਰਤੀਸ਼ਤ ਤੋਂ ਲੈ ਕੇ 7 ਪ੍ਰਤੀਸ਼ਤ ਦੇ ਲਗਭਗ ਹੈ ਪੂਰੇ ਕੈਨੇਡਾ ’ਚ ਪੰਜਾਬੀਆਂ ਦੀ ਗਿਣਤੀ ਇਸ ਸਮੇਂ 10 ਲੱਖ ਤੋਂ ਉੱਪਰ ਭਾਵ ਕੈਨੇਡਾ ਦੀ ਕੁੱਲ ਅਬਾਦੀ ਦਾ 2 ਪ੍ਰਤੀਸ਼ਤ ਹੈ। (Canada)

ਇੰਗਲਿਸ਼ ਤੇ ਫਰੈਂਚ ਮਗਰੋਂ ਪੰਜਾਬੀ ਕੈਨੇਡਾ ’ਚ ਬੋਲੀ ਜਾਣ ਵਾਲੀ ਤੀਜੀ ਲੈਂਗੂਏਜ (ਭਾਸ਼ਾ) ਹੈ ਬਰੰਪਟਨ, ਕੈਲਗਿਰੀ ਤੇ ਸਰੀ ਵਰਗੇ ਕੈਨੇਡਾ ਦੇ ਸ਼ਹਿਰ ਤਾਂ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਹਨ ਪੰਜਾਬੀਆਂ ਦਾ ਕੈਨੇਡਾ ਦੀ ਸਿਆਸਤ ਵਿਚ ਵੀ ਚੰਗਾ ਅਸਰ-ਰਸੂਖ ਤੇ ਦਬਦਬਾ ਮੰਨਿਆ ਜਾਂਦਾ ਹੈ ਹੁਣ ਕੈਨੇਡਾ ਵੱਲੋਂ ਅੰਤਰਰਾਸ਼ਟਰੀ ਵਿਦਿਆਥੀਆਂ ਨੂੰ ਲੈ ਕੇ ਨਿਯਮਾਂ ’ਚ ਕੁੱਝ ਬਦਲਾਅ ਕੀਤੇ ਗਏ ਹਨ ਜਿਸ ’ਚ ਜੀਐਸਟੀ 10,000 ਡਾਲਰ ਤੋਂ ਵਧਾ ਕੇ 20000 ਡਾਲਰ ਮਤਲਬ ਦੁੱਗਣੀ ਕਰਨ ਤੋਂ ਇਲਾਵਾ ਵਰਕ ਪਰਮਿਟ ਤੇ ਪੀਆਰ ਨਿਯਮਾਂ ’ਚ ਬਦਲਾਅ ਸ਼ਾਮਲ ਹੈ ਇਨ੍ਹਾਂ ਨਵੇਂ ਨਿਯਮਾਂ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ’ਤੇ ਚੋਖਾ ਅਸਰ ਪੈਣ ਦੀ ਸੰਭਾਵਨਾ ਹੈ ਪੰਜਾਬ ਦੇ ਵਿਦਿਆਰਥੀਆਂ ਦਾ ਕੈਨੇਡਾ ਵੱਲ ਰੁਖ ਕਰਨ ਦਾ ਜੇਕਰ ਮੁੱਖ ਕਾਰਨ ਵੇਖਿਆ ਜਾਵੇ ਤਾਂ ਉਹ ਹੈ, ਪੰਜਾਬ ’ਚ ਰੁਜ਼ਗਾਰ ਦੀ ਘਾਟ, ਨਸ਼ਿਆਂ ਦੀ ਭਰਮਾਰ ਤੋਂ ਇਲਾਵਾ ਕੈਨੇਡਾ ਦੇ ਰਹਿਣ-ਸਹਿਣ ਤੇ ਪੱਕੇ ਹੋਣ। (Canada)

ਅਸਾਨੀ ਸਾਲ 2011-12 ਤੋਂ ਲੈ ਕੇ ਪੰਜਾਬ ’ਚੋਂ ਹਰ ਵਰ੍ਹੇ ਇੱਕ ਲੱਖ ਤੋਂ ਵਧੇਰੇ ਸਟੂਡੈਂਟ ਇੱਕਲੇ ਕੈਨੇਡਾ ਨੂੰ ਜਹਾਜ ਫੜ੍ਹਦੇ ਹਨ ਬੱਚਿਆਂ ਦੇ ਮਾਪੇ ਨਸ਼ੇ ਤੋਂ ਡਰਦੇ ਮਾਰੇ ਆਪਣੇ ਧੀਆਂ-ਪੁੱਤਾਂ ਨੂੰ ਸਟੂਡੈਂਟ ਵੀਜ਼ੇ ’ਤੇ ਕੈਨੇਡਾ ਭੇਜ ਰਹੇ ਹਨ ਬੇਸ਼ੱਕ ਉਨ੍ਹਾਂ ਨੂੰ ਇਸ ਵਾਸਤੇ ਕਰਜਾ ਹੀ ਲੈਣਾ ਪੈ ਰਿਹਾ, ਕਿਉਂਕਿ ਉਹ ਡਰਦੇ ਹਨ ਕਿ ਜੇ ਉਨ੍ਹਾਂ ਦਾ ਪੁੱਤ ਪੰਜਾਬ ’ਚ ਰਿਹਾ ਤਾਂ ਕਿਤੇ ਉਹ ਨਸ਼ੇ ’ਚ ਹੀ ਨਾ ਫਸ ਜਾਵੇ ਜਾਂ ਰੁਜ਼ਗਾਰ ਨਾ ਮਿਲਣ ਕਾਰਨ ਡਿਪਰੈਸ਼ਨ ਦਾ ਸ਼ਿਕਾਰ ਨਾ ਹੋ ਜਾਵੇ, ਜਿਸ ਕਰਕੇ ਉਹ 25-30 ਲੱਖ ਲਾ ਕੇ ਆਪਣੇ ਬੱਚਿਆਂ ਨੂੰ ਹਰ ਹੀਲੇ ਵਿਦੇਸ਼ ਭੇਜ ਕੇ ਉੱਥੇ ਹੀ ਸੈਟਲ ਕਰਨਾ ਚਾਹੁੰਦਾ ਹੈ ਭਾਵੇਂ ਕਿ ਹੁਣ ਵਿਦੇਸ਼ਾਂ ਦੀ ਪੀਆਰ ਲੈਣੀ ਵੀ ਕੋਈ ਐਨੀ ਸੌਖੀ ਨਹੀਂ ਹੈ ਹਾਲਾਂਕਿ ਅਸਟਰੇਲੀਆ, ਨਿਊਜ਼ੀਲੈਂਡ, ਯੂਕੇ ਤੇ ਅਮਰੀਕਾ ਆਦਿ ਦੇਸ਼ਾਂ ਵੱਲ ਵੀ ਵਿਦਿਆਰਥੀ ਵੀਜ਼ਾ ਹਾਸਲ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਤੇ ਜਾ ਵੀ ਰਹੇ ਹਨ ਪਰ ਕੈਨੇਡਾ ਜਾਣ ਦਾ ਰੁਝਾਨ ਸਭ ਤੋਂ ਜ਼ਿਆਦਾ ਹੈ। (Canada)