ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ
ਇੱਕ ਵਾਰ ਰਾਜਸਥਾਨ ’ਚ ਸਤਿਸੰਗ ਸੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Shah Satnam Ji Maharaj) ਅਰਾਮ ਕਰਨ ਵਾਲੇ ਘਰ ’ਚ ਬਿਰਾਜੇ ਹੋਏ ਸਨ ਬਾਹਰ ਬੈਠੇ ਸੇਵਾਦਾਰਾਂ ਕੋਲ ਕਰੀਬ 80 ਸਾਲਾਂ ਦਾ ਬਜ਼ੁਰਗ ਆਪਣੀ 14-15 ਸਾਲਾ ਪੋਤਰੀ ਨਾਲ ਦੁੱਧ ਲੈ ਕੇ ਆ ਗਿਆ ਪੁੱਛਣ ’ਤੇ ਪਤਾ ਲੱਗਾ ਕਿ ਉਸ ਬਜ਼ੁਰਗ ਨੇ ਪੂਜਨੀਕ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਤੋਂ ਨਾਮ ਸ਼ਬਦ ਲਿਆ ਹੋਇਆ ਸੀ ਤੇ ਉਸ ਦੀ ਪੋਤਰੀ ਨੇ ਪੂਜਨੀਕ ਪਰਮ ਪਿਤਾ ਜੀ ਤੋਂ ਨਾਮ ਲਿਆ ਸੀ। ਉਹ ਕਹਿਣ ਲੱਗੇ ਕਿ ਅਸੀਂ ਪੂਜਨੀਕ ਪਰਮ ਪਿਤਾ ਜੀ ਨੂੰ ਹੁਣੇ ਮਿਲਣਾ ਹੈ ਸੇਵਾਦਾਰਾਂ ਨੇ ਕਿਹਾ ਕਿ ਪਰਮ ਪਿਤਾ ਜੀ ਹਾਲੇ ਬਾਹਰ ਘੁੰਮਣ ਜਾਣਗੇ ਤੇ ਜਦੋਂ ਵਾਪਸ ਆਏ ਉਦੋਂ ਤੁਸੀਂ ਮਿਲ ਲੈਣਾ।
ਬਜ਼ੁਰਗ ਕਹਿਣ ਲੱਗਾ, ‘‘ਨਹੀਂ ਜੀ! ਅਸੀਂ ਤਾਂ ਹੁਣੇ ਮਿਲਣਾ ਹੈ’’ ਗੱਲਾਂ-ਗੱਲਾਂ ’ਚ ਉਨ੍ਹਾਂ ਦੱਸਿਆ, ‘‘ਇੱਕ ਵਾਰ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਮੈਨੂੰ ਕਿਹਾ ਸੀ ਕਿ ਤੈਨੂੰ ਫਿਰ ਕਦੇ ਮਿਲਾਂਗੇ ਫਿਰ ਮੈਂ ਸ਼ਰਾਬ ਪੀਣ ਲੱਗ ਗਿਆ ਸੀ। ਹੁਣ ਮੈਨੂੰ ਮੇਰੀ ਪੋਤਰੀ ਲੈ ਕੇ ਆਈ ਹੈ। ਮੈਂ ਪੂਜਨੀਕ ਪਰਮ ਪਿਤਾ ਜੀ ਤੋਂ ਮਾਫ਼ੀ ਵੀ ਲੈਣੀ ਹੈ’’ ਉਹ ਮਿੰਨਤਾਂ ਕਰਨ ਲੱਗਿਆ ਕਿ ਮੈਨੂੰ ਪਰਮ ਪਿਤਾ ਜੀ ਨੂੰ ਤੁਰੰਤ ਮਿਲਾ ਦਿਓ। ਮੈਂ ਪੂਜਨੀਕ ਪਰਮ ਪਿਤਾ ਜੀ ਲਈ ਘਰੋਂ ਕੜਾਹ (ਹਲਵਾ) ਬਣਵਾ ਕੇ ਲਿਆਇਆ ਹਾਂ ਇੰਨੇ ’ਚ ਪੂਜਨੀਕ ਸਤਿਗੁਰੂ ਜੀ ਨੇ ਇੱਕ ਸੇਵਾਦਾਰ ਨੂੰ ਅੰਦਰ ਸੱਦਿਆ ਤੇ ਪੁੱਛਣ ਲੱਗੇ, ‘‘ਕੀ ਗੱਲ ਹੈ?’’ ਉਸ ਸੇਵਾਦਾਰ ਨੇ ਸਾਰੀ ਗੱਲ ਦੱਸ ਦਿੱਤੀ।
ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਕੋਈ ਗੱਲ ਨਹੀਂ ਬੇਟਾ, ਮਾਫ਼ ਹੈ, ਮਾਫ਼ੀ ਦੇ ਲਈ ਹੀ ਤੈਨੂੰ ਇੱਥੇ ਸੱਦਿਆ ਹੈ’’ (Shah Satnam Ji Maharaj)
ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਉਨ੍ਹਾਂ ਨੂੰ ਅੰਦਰ ਭੇਜ ਦਿਓ’’ ਉਹ ਅੰਦਰ ਚਲੇ ਗਏ ਤੇ ਬੈਠਦੇ ਹੀ ਉਸ ਬਜ਼ੁਰਗ ਨੇ ਆਪਣਾ ਸਿਰ ਪਰਮ ਪਿਤਾ ਜੀ ਦੇ ਚਰਨਾਂ ’ਚ ਰੱਖ ਦਿੱਤਾ ਜਦੋਂ ਕੋਲ ਖੜ੍ਹੇ ਸੇਵਾਦਾਰ ਨੇ ਉਸ ਨੂੰ ਥੋੜ੍ਹਾ ਪਿੱਛੇ ਕਰਨਾ ਚਾਹਿਆ ਤਾਂ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਕੋਈ ਗੱਲ ਨਹੀਂ ਭਾਈ! ਇਸ ਨੂੰ ਆਪਣੀ ਕਸਰ ਕੱਢ ਲੈਣ ਦਿਓ’’ ਫਿਰ ਉਹ ਜੀਅ ਭਰ ਕੇ ਵੈਰਾਗ ’ਚ ਰੋਇਆ ਤੇ ਰੋ-ਰੋ ਕੇ ਉਸ ਦੇ ਮਨ ਦਾ ਬੋਝ ਪੂਜਨੀਕ ਪਰਮ ਪਿਤਾ ਜੀ ਦੇ ਦਰਸ਼ਨ ਕਰਨ ’ਤੇ ਹਲਕਾ ਹੋ ਗਿਆ।
ਪੂਜਨੀਕ ਪਰਮ ਪਿਤਾ ਜੀ ਨੇ ਉਸ ਨੂੰ ਆਪਣੀ ਰਹਿਮਤ ਨਾਲ ਨਿਹਾਲ ਕਰਦਿਆਂ ਫ਼ਰਮਾਇਆਾ, ‘‘ਹਾਂ ਭਾਈ! ਠੀਕ ਹੈਂ, ਖੁਸ਼ ਹੈਂ ਹੁਣ’’ ਉਸ ਨੇ ਕਿਹਾ, ‘‘ਹਾਂ ਪਿਤਾ ਜੀ! ਮੈਂ ਤਾਂ ਕਾਫ਼ੀ ਸਮੇਂ ਤੋਂ ਸ਼ਰਾਬ ਪੀਂਦਾ ਰਿਹਾ ਹਾਂ, ਮੈਨੂੰ ਮਾਫ਼ ਕਰ ਦਿਓ ਜੀ’’ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਕੋਈ ਗੱਲ ਨਹੀਂ ਬੇਟਾ, ਮਾਫ਼ ਹੈ, ਮਾਫ਼ੀ ਦੇ ਲਈ ਹੀ ਤੈਨੂੰ ਇੱਥੇ ਸੱਦਿਆ ਹੈ’’ ਫਿਰ ਪਰਮ ਪਿਤਾ ਜੀ ਉਸ ਬਰਤਨ ਵੱਲ ਇਸ਼ਾਰਾ ਕਰਕੇ ਫ਼ਰਮਾਉਣ ਲੱਗੇ, ‘‘ਇਹ ਕੀ ਹੈ ਭਾਈ? ਲੱਗਦਾ ਤਾਂ ਕੜਾਹ (ਹਲਵਾ) ਹੈ’’ ਫਿਰ ਪੂਜਨੀਕ ਪਰਮ ਪਿਤਾ ਜੀ ਨੇ ਉਸ ਦੀ ਬੇਹੱਦ ਸ਼ਰਧਾ ਤੇ ਮਾਲਕ ਪ੍ਰਤੀ ਉਸ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਉਹ ਕੜਾਹ (ਹਲਵਾ) ਖੁਦ ਵੀ ਗ੍ਰਹਿਣ ਕੀਤਾ ਤੇ ਸੇਵਾਦਾਰਾਂ ਨੂੰ ਵੀ ਖੁਆਇਆ ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਬਚਨਾਂ ਨੂੰ ਪੂਰਾ ਕੀਤਾ।