ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਨਾਲ ਸਮਾਜ ’ਚ ਆਈ ਜਾਗਰੂਕਤਾ | Body Donation
- ਦੋ ਹਨ੍ਹੇਰੀ ਜ਼ਿੰਦਗੀਆਂ ਨੂੰ ਰੌਸ਼ਨ ਕਰਨਗੀਆਂ ਅੱਖਾਂ | Body Donation
ਡੱਬਵਾਲੀ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨਾ ਸਿਰਫ ਜਿਉਂਦੇ ਜੀਅ, ਸਗੋਂ ਇਸ ਦੁਨੀਆ ਤੋੋਂ ਜਾਣ ਤੋਂ ਬਾਅਦ ਵੀ ਇਨਸਾਨੀਅਤ ਦੇ ਕੰਮ ਆਉਂਦੇ ਹਨ। ਇਸੇ ਕੜੀ ’ਚ ਇੱਕ ਹੋਰ ਨਾਂਅ ਜੁੜ ਗਿਆ ਹੈ ਪਿੰਡ ਮਸੀਤਾਂ ਨਿਵਾਸੀ ਪ੍ਰੇਮੀ ਜਗਨਨਾਥ ਇੰਸਾਂ (78) ਦਾ। ਪੇ੍ਰਮੀ ਜਗਨਨਾਥ ਇੰਸਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਐੱਮ. ਐੱਮ. ਮੈਡੀਕਲ ਕਾਲਜ, ਮੁਲਾਨਾ ਜ਼ਿਲ੍ਹਾ ਅੰਬਾਲਾ (ਹਰਿਆਣਾ) ਨੂੰ ਦਾਨ ਕੀਤੀ ਗਈ ਤੇ ਉਨ੍ਹਾਂ ਦੀਆਂ ਅੱਖਾਂ ਵੀ ਦਾਨ ਕੀਤੀਆਂ ਗਈਆਂ, ਜੋ ਹੁਣ ਦੋ ਹਨ੍ਹੇਰੀ ਜ਼ਿੰਦਗੀਆਂ ਨੂੰ ਰੌਸ਼ਨ ਕਰਨਗੀਆਂ। (Body Donation)
ਜਾਣਕਾਰੀ ਅਨੁਸਾਰ ਸਰਸਾ ਜ਼ਿਲ੍ਹੇ ’ਚ ਮਸੀਤਾਂ ਪਿੰਡ ਨਿਵਾਸੀ ਪ੍ਰੇਮੀ ਜਗਨਨਾਥ ਇੰਸਾਂ ਬੀਤੇ ਦਿਨੀਂ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਪ੍ਰੇਮੀ ਜਗਨਨਾਥ ਇੰਸਾਂ ਨੇ ਜਿਉਂਦੇ ਜੀਅ ਹੀ ਦੇਹਾਂਤ ਉਪਰੰਤ ਸਰੀਰਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਪ੍ਰੇਮੀ ਜਗਨਨਾਥ ਦੀ ਮਿ੍ਰਤਕ ਦੇਹ ਨੂੰ ਫੁੱਲਾਂ ਨਾਲ ਸਜੀ ਐਬੂਲੈਂਸ ’ਚ ਰੱਖ ਕੇ ਉਨ੍ਹਾਂ ਦੀ ਅੰਤਿਮ ਯਾਤਰਾ ਕੱਢੀ ਗਈ। ਇਸ ਦੌਰਾਨ ਬੇਟਾ-ਬੇਟੀ ਇਕ ਸਮਾਨ ਮੁਹਿੰਮ ਤਹਿਤ ਉਨ੍ਹਾਂ ਦੀ ਬੇਟੀਆਂ ਨੇ ਅਰਥੀ ਨੂੰ ਮੋਢਾ ਦਿੱਤਾ।
ਮਸੀਤਾਂ ਪਿੰਡ ਦੇ 16ਵੇਂ ਸਰੀਰਦਾਨੀ ਹੋਣ ਦਾ ਮਾਣ ਪ੍ਰਾਪਤ ਕੀਤਾ
ਅੰਤਿਮ ਯਾਤਰਾ ਦੌਰਾਨ ਸਕੇ-ਸੰੰਬੰਧੀਆਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ‘ਜਦੋਂ ਤੱਕ ਸੂਰਜ ਚਾਂਦ ਰਹੇਗਾ ਜਗਨਨਾਥ ਇੰਸਾਂ ਤੇਰਾ ਨਾਮ ਰਹੇਗਾ’, ‘ਪ੍ਰੇਮੀ ਜਗਨਨਾਥ ਇੰਸਾਂ ਅਮਰ ਰਹੇ, ਅਮਰ ਰਹੇ’, ਦੇ ਨਾਅਰਿਆਂ ਨਾਲ ਆਸਮਾਨ ਗੂੰਜਣ ਲਾ ਦਿੱਤਾ। ਇਸ ਤੋਂ ਬਾਅਦ ਸਭ ਨੇ ਸੱਚਖੰਡ ਵਾਸੀ ਪ੍ਰੇਮੀ ਜਗਨਨਾਥ ਇੰਸਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਂਟ ਕਰਕੇ ਮਿ੍ਰਤਕ ਦੇਹ ਨੂੰ ਐੱਮ. ਐੈੱਮ. ਮੈਡੀਕਲ ਕਾਲਜ, ਮੁਲਾਨਾ ਜ਼ਿਲ੍ਹਾ ਅੰਬਾਲਾ ਲਈ ਰਾਵਨਾ ਕਰ ਦਿੱਤਾ।
ਇਸ ਮੌਕੇ ਅੱਖਾਂਦਾਨੀ ਤੇ ਸਰੀਰਦਾਨੀ ਪ੍ਰੇਮੀ ਜਗਨਨਾਥ ਇੰਸਾਂ ਦੀ ਪਤਨੀ ਸ਼ੀਲਾਵੰਤੀ ਇੰਸਾਂ, ਪੁੱਤਰ ਲਖਵਿੰਦਰਜੀਤ ਇੰਸਾਂ, ਜਗਦੇਵ ਸਿੰਘ ਇੰਸਾਂ, ਪਰਿਵਾਰ ਤੇ ਰਿਸ਼ਤੇਦਾਰਾਂ ਦੇ ਨਾਲ-ਨਾਲ ਵੱਡੀ ਗਿਣਤੀ ’ਚ ਸਾਧ-ਸੰਗਤ ਮੌਜ਼ੂਦ ਰਹੀ। ਜਿਕਰਯੋਗ ਹੈ ਕਿ ਸਰੀਰਦਾਨੀ ਤੇ ਅੱਖਾਂਦਾਨੀ ਪ੍ਰੇਮੀ ਜਗਨਨਾਥ ਇੰਸਾਂ ਦੇ ਭਤੀਜੇ ਕਿਸ਼ੋਰ ਚੰਦ ਇੰਸਾਂ (ਪ੍ਰਬੰਧਕ ਸੰਪਾਦਕ ਸੱਚ ਕਹੂੰ), ਨਾਮਦੇਵ ਇੰਸਾਂ ਤੇ ਭਤੀਜੀ ਗੁਰੂ ਗੁਲਗੁਲਾ ਇੰਸਾਂ ਡੇਰਾ ਸੱਚਾ ਸੌਦਾ ਦਰਬਾਰ ’ਚ ਅਣਥੱਕ ਸੇਵਾਦਾਰ ਹਨ।
ਇਸ ਮੌਕੇ ਜਜਪਾ ਆਗੂ ਸਰਵਜੀਤ ਮਸੀਤਾਂ ਨੇ ਕਿਹਾ ਕਿ ਮਸੀਤਾਂ ਪਿੰਡ ਦੇ ਲੋਕ ਸਾਰੇ ਧਰਮਾਂ ਅਤੇ ਇਨਸਾਨੀਅਤ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਮਸੀਤਾਂ ਪਿੰਡ ਸਿਰਫ ਆਦਰਸ਼ ਪਿੰਡ ਹੀ ਨਹੀਂ ਸਗੋਂ ਹਰ ਸੁਖ-ਦੁੱਖ ’ਚ ਨਾਲ ਖੜੇ ਰਹਿਣ ਵਾਲੇ ਅਤੇ ਪਰਿਵਾਰਕ ਮਾਹੌਲ ’ਚ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਸਾਰੇ ਲੋਕ ਪੂਜਨੀਕ ਗੁਰੂ ਜੀ ਵੱਲੋਂ ਵਿਖਾਏ ਮਾਰਗ ’ਤੇ ਚੱਲ ਕੇ ਆਪਣੇ ਜੀਵਨ ਨੂੰ ਸਾਰਥਕ ਬਣਾ ਰਹੇ ਹਨ। ਸਰਵਜੀਤ ਮਸੀਤਾਂ ਨੇ ਕਿਹਾ ਕਿ ਪਿੰਡ ਦੇ ਹੁਣ ਤੱਕ 16 ਲੋਕ ਸਰੀਰਦਾਨ ਕਰ ਚੁੱਕੇ ਹਨ, ਜੋ ਮਾਨਵਤਾ ਭਲਾਈ ਦਾ ਸੰਦੇਸ਼ ਦੇ ਰਹੇ ਹਨ।
ਨਾਮ ਚਰਚਾ 20 ਫਰਵਰੀ ਨੂੰ
ਅੱਖਾਂਦਾਨੀ ਤੇ ਸਰੀਰਦਾਨੀ ਪ੍ਰੇਮੀ ਜਗਨਨਾਥ ਇੰਸਾਂ ਉਰਫ ਧੰਨਾ ਦੀ ਨਾਮ ਚਰਚਾ 20 ਫਰਵਰੀ ਮੰਗਲਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਉਨ੍ਹਾਂ ਦੇ ਨਿਵਾਸ ਸਥਾਨ ਪਿੰਡ ਮਸੀਤਾਂ ਵਿਖੇ ਹੋਵੇਗੀ।
Indian Railways : ਕਿਸਾਨ ਅੱਜ ਰੋਕਣਗੇ ਰੇਲਾਂ, ਚੰਡੀਗੜ੍ਹ ’ਚ ਸਰਕਾਰ ਨਾਲ ਮੀਟਿੰਗ