ਡਿਪਟੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਅੰਬਾਲਾ ਦੇ ਡਿਪਟੀ ਕਮਿਸ਼ਨਰ ਨੂੰ ਲਿਖਿਆ ਪੱਤਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਹਰਿਆਣਾ ਦੀ ਤਰਫ ਤੋਂ ਪੰਜਾਬ ਵਾਲੇ ਪਾਸੇ ਡਰੋਨ ਨਾਲ ਕਿਸਾਨਾਂ ਉੱਪਰ ਸੁੱਟੇ ਜਾ ਰਹੇ ਅੱਥਰੂ ਗੈਸ ਦੇ ਗੋਲਿਆਂ ’ਤੇ ਹੁਣ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਇਤਰਾਜ਼ ਜਤਾਇਆ ਹੈ ਅਤੇ ਇਸ ਸਬੰਧੀ ਅੰਬਾਲਾ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਵੀ ਲਿਖਿਆ ਗਿਆ ਹੈ। Punjab News
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਪੱਤਰ ਲਿਖਦਿਆਂ ਆਖਿਆ ਹੈ ਕਿ ਇੱਕ ਸੂਬੇ ਵੱਲੋਂ ਦੂਜੇ ਸੂਬੇ ਵਿੱਚ ਆ ਕੇ ਹਮਲੇ ਕਰਨਾ ਜਾਇਜ਼ ਨਹੀਂ ਹੈ, ਇਸ ਲਈ ਇਸ ’ਤੇ ਤੁਰੰਤ ਰੋਕ ਲੱਗੇ। ਦੱਸਣਯੋਗ ਹੈ ਕਿ ਹਰਿਆਣਾ ਵੱਲੋਂ ਪੰਜਾਬ ਦੀ ਹੱਦ ਵਿੱਚ ਆ ਕੇ ਡਰੋਨ ਨਾਲ ਲਗਾਤਾਰ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਸਨ ਜਿਸ ਨਾਲ ਕਿ ਅਨੇਕਾਂ ਕਿਸਾਨ ਤੇ ਨੌਜਵਾਨ ਜਖਮੀ ਹੋ ਗਏ ਇੱਥੋਂ ਤੱਕ ਕਿ ਮੀਡੀਆ ਵੀ ਇਸਦੀ ਲਪੇਟ ਵਿੱਚ ਆਇਆ ਸੀ। ਹਰਿਆਣਾ ਦੀ ਪੰਜਾਬ ਵਿਚ ਆ ਕੇ ਕੀਤੀ ਜਾ ਰਹੀ ਇਸ ਕਾਰਵਾਈ ’ਤੇ ਲਗਾਤਾਰ ਉਂਗਲ ਚੁੱਕੀ ਜਾ ਰਹੀ ਸੀ ਅਤੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਸਬੰਧੀ ਸਵਾਲਾਂ ਵਿੱਚ ਘੇਰਿਆ ਜਾ ਰਿਹਾ ਸੀ ਕਿ ਪੰਜਾਬ ਇਸ ਤੇ ਕਿਉਂ ਕੋਈ ਕਾਰਵਾਈ ਨਹੀਂ ਕਰਦਾ। Punjab News