ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
- ਬਸ਼ੀਰ, ਐਂਡਰਸਨ ਅਤੇ ਹਾਰਟਲੇ ਨੂੰ ਮਿਲੀ 1-1 ਵਿਕਟਾਂ
ਸਪੋਰਟਸ ਡੈਸਕ। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਵਿਸ਼ਾਖਾਪਟਨਮ ਦੇ ਵਾਈਐਸ ਰਾਜਸ਼ੇਖਰ ਰੈਡੀ ਏਸੀਏ-ਵੀਡੀਸੀਏ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਵੱਲੋਂ ਰਜ਼ਤ ਪਾਟੀਦਾਰ ਨੇ ਅੱਜ ਡੈਬਿਊ ਕੀਤਾ ਹੈ। ਹੁਣ ਦੂਜੇ ਸੈਸ਼ਨ ਦੀ ਖੇਡ ਖਤਮ ਹੋ ਗਈ ਹੈ। ਚਾਹ ਦੇ ਬ੍ਰੇਕ ਤੱਕ ਭਾਰਤੀ ਟੀਮ ਨੇ ਆਪਣੀਆਂ 3 ਵਿਕਟਾਂ ਗੁਆ ਕੇ 225 ਦੌੜਾਂ ਬਣਾ ਲਈਆਂ ਹਨ। (IND vs ENG Test)
ਰਿਸ਼ਵਤ ਲੈਣ ਦੇ ਦੋਸ਼ ਹੇਠ ਮਾਲ ਪਟਵਾਰੀ ਖ਼ਿਲਾਫ਼ Vigilance ਵੱਲੋਂ ਕੇਸ ਦਰਜ
ਇਸ ਸਮੇਂ ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਅਤੇ ਰਜ਼ਤ ਪਾਟੀਦਾਰ ਕ੍ਰੀਜ ’ਤੇ ਨਾਬਾਦ ਹਨ। ਯਸ਼ਸਵੀ ਜਾਇਸਵਾਲ ਦਾ ਸੈਂਕੜਾ ਪੂਰਾ ਹੋ ਚੁੱਕਿਆ ਹੈ। ਜਾਇਸਵਾਲ ਨੇ ਆਪਣਾ ਸੈਂਕੜਾ ਛੱਕਾ ਮਾਰ ਕੇ ਪੂਰਾ ਕੀਤਾ। ਭਾਰਤੀ ਟੀਮ ਨੂੰ ਤੀਜਾ ਝਟਕਾ ਸ਼ੇ੍ਰਅਸ ਅਈਅਰ ਦੇ ਰੂਪ ’ਚ ਲੱਗਿਆ ਹੈ। ਉਨ੍ਹਾਂ ਨੂੰ ਟਾਮ ਹਾਰਟਲੇ ਨੇ ਆਊਟ ਕੀਤਾ ਹੈ। ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਜੈਮਸ ਐਂਡਰਸਨ ਨੇ ਸ਼ੁਭਮਨ ਗਿੱਲ ਨੂੰ ਅਤੇ ਡੈਬਿਊ ਕਰ ਰਹੇ ਬਸ਼ੀਰ ਨੇ ਕਪਤਾਨ ਰੋਹਿਤ ਸ਼ਰਮਾ ਨੂੰ ਆਊਟ ਕੀਤਾ। (IND vs ENG Test)
ਸ਼੍ਰੇਅਸ ਅਈਅਰ ਅਤੇ ਜਾਇਸਵਾਲ ਵਿਚਕਾਰ 90 ਦੌੜਾਂ ਦੀ ਸਾਂਝੇਦਾਰੀ
ਸ਼੍ਰੇਅਸ ਅਈਅਰ ਅਤੇ ਯਸ਼ਸਵੀ ਜਾਇਸਵਾਲ ਵਿਚਕਾਰ 131 ਗੇਂਦਾਂ ’ਚ 90 ਦੌੜਾਂ ਦੀ ਸਾਂਝੇਦਾਰੀ ਪੂਰੀ ਹੋਈ। ਅਈਅਰ 27 ਦੌੜਾਂ ਬਣਾ ਕੇ ਆਊਟ ਹੋ ਗਏ। ਜਦਕਿ ਜੈਸਵਾਲ ਨੇ ਸਾਂਝੇਦਾਰੀ ’ਚ 63 ਦੌੜਾਂ ਦਾ ਯੋਗਦਾਨ ਪਾਇਆ। (IND vs ENG Test)