ਸੀਬੀਐੱਸਈ : ਬਾਰ੍ਹਵੀਂ ਜਮਾਤ ਦੇ ਨਤੀਜਿਆਂ ‘ਚ ਛਾਈਆਂ ਕੁੜੀਆਂ

Haryana Board 12th
ਹਰਿਆਣਾ ਬੋਰਡ 12ਵੀਂ ਦਾ ਨਤੀਜਾ ਜਾਰੀ

ਨੋਇਡਾ ਦੀ ਰਕਸ਼ਾ ਗੋਪਾਲ ਨੇ ਹਾਸਲ ਕੀਤਾ ਦੇਸ਼ ਭਰ ‘ਚੋਂ ਪਹਿਲਾ ਸਥਾਨ

  • 82 ਫੀਸਦੀ ਵਿਦਿਆਰਥੀ ਪਾਸ, ਪਿਛਲੇ ਸਾਲ ਨਾਲੋਂ ਇੱਕ ਫੀਸਦੀ ਘੱਟ

(ਏਜੰਸੀ) ਨਵੀਂ ਦਿੱਲੀ। ਕੇਂਦਰੀ ਮਾਧਿਆਮਿਕ ਸਿੱਖਿਆ ਬੋਰਡ (ਸੀਬੀਐੱਸਈ) ਨੇ 12ਵੀਂ ਜਮਾਤ ਦੇ ਪ੍ਰੀਖਿਆ ਦੇ ਸਾਰੇ ਨਤੀਜੇ ਅੱਜ ਦੁਪਹਿਰ ਬਾਅਦ ਐਲਾਨ ਦਿੱਤੇ ਸੀਬੀਐੱਸਈ ਦੇ ਨਤੀਜਿਆਂ ‘ਚ ਇਸ ਵਾਰ ਵੀ ਲੜਕੀਆਂ ਨੇ ਬਾਜ਼ੀ ਮਾਰੀ ਹੈ ਨੋਇਡਾ ਦੀ ਰਕਸ਼ਾ ਗੋਪਾਲ ਨੇ ਦੇਸ਼ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਉਨ੍ਹਾਂ ਕੁੱਲ 99.6 ਫੀਸਦੀ ਅੰਕ ਪ੍ਰਾਪਤ ਕੀਤੇ ਚੰਡੀਗੜ੍ਹ ਦੀ ਵਿਦਿਆਰਥਣ ਭੂਮੀ ਸਾਵੰਤ 99.4 ਫੀਸਦੀ ਅੰਕ ਹਾਸਲ ਕਰਕੇ ਦੂਜੇ ਤੇ 99.2 ਫੀਸਦੀ ਅੰਕਾਂ ਨਾਲ ਅਦਿੱਤਿਆ ਜੈਨ ਤੀਜੇ ਸਥਾਨ ‘ਤੇ ਰਹੇ।

ਰਕਸ਼ਾ ਨੇ ਅੰਗਰੇਜ਼ੀ, ਰਾਜਨੀਤੀ ਸ਼ਾਸਤਰ ਤੇ ਅਰਥਸ਼ਾਸਤਰ ‘ਚ ਸੌ ਫੀਸਦੀ ਅੰਕ ਹਾਸਲ ਕੀਤੇ ਹਨ ਮਨੁੱਖੀ ਵਸੀਲੇ ਵਿਕਾਸ ਮੰਤਰੀ ਪ੍ਰਕਾਸ ਜਾਵਡੇਕਰ ਨੇ ਪਹਿਲਾ ਸਥਾਨ ਕਰਨ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ ਹੈ ਐਲਾਨੇ ਨਤੀਜੇ ਅਨੁਸਾਰ ਇਸ ਵਾਰ ਕੁੱਲ 82 ਫੀਸਦੀ ਵਿਦਿਆਰਥੀ ਪਾਸ ਐਲਾਨ ਕੀਤੇ ਗਏ ਹਨ, ਜੋ ਪਿਛਲੇ ਸਾਲ ਦੀ ਤੁਲਨਾ ‘ਚ ਇੱਕ ਫੀਸਦੀ ਘੱਟ ਹੈ ਪਿਛਲੇ ਸਾਲ ਦੀ ਤੁਲਨਾ ‘ਚ ਇਸ ਵਾਰ 95 ਫੀਸਦੀ ਤੋਂ ਜ਼ਿਆਦਾ ਅੰਕ ਹਾਸਲ ਕਰਨ ਵਾਲੇ ਬੱਚਿਆਂ ਦੀ ਗਿਣਤੀ ਵਧੀ ਹੈ ਇਸ ਵਾਰ 12ਵੀਂ ‘ਚ 10091 ਬੱਚਿਆਂ ਨੇ 95 ਤੋਂ ਜ਼ਿਆਦਾ ਅੰਕ ਹਾਸਲ ਕੀਤੇ ਹਨ, ਜਦੋਂਕਿ ਪਿਛਲੀ ਵਾਰ ਇਹ ਅੰਕੜਾ 9351 ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ