(ਸੱਚ ਕਹੂੰ ਨਿਊਜ਼) ਚੰਡੀਗੜ੍ਹ, ਗੋਲਿਆਂ ਨਾਲ ਹਮਲਾ ਸਾਡੇ ‘ਤੇ ਹੋਇਆ, ਪੁੱਤਰ ਮੇਰਾ ਮਰਿਆ, ਜ਼ਖ਼ਮੀ ਮੈਂ ਹੋਇਆ ਤੇ ਪੁਲਿਸ ਨੇ 307 ਦੀ ਐੱਫਆਈਆਰ ਮੇਰੇ ਤੇ ਵੱਡੇ ਭਰਾ ‘ਤੇ ਹੀ ਦਰਜ ਕਰ ਦਿੱਤੀ। ਇਹ ਕਹਿਣਾ ਹੈ ਜ਼ਿਲ੍ਹਾ ਮਾਨਸਾ ਦੇ ਪਿੰਡ ਖਿਆਲੀ ਚਹਿਲਾਂਵਾਲੀ ਦੇ ਸਾਬਕਾ ਅਕਾਲੀ ਸਰਪੰਚ ਪ੍ਰੇਮ ਸਿੰਘ ਦਾ, ਜੋ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਕੱਤਰ ਵਿਨੀਤ ਜੋਸ਼ੀ ਦੇ ਨਾਲ ਕੌਮੀ ਐੱਸ. ਸੀ. ਕਮਿਸ਼ਨ ਦੇ ਹੈੱਡ ਕੁਆਰਟਰ ‘ਚ ਇਨਸਾਫ ਦੀ ਆਸ ‘ਚ ਪਹੁੰਚੇ।
ਵਿਨੀਤ ਜੋਸ਼ੀ ਨੇ ਦੱਸਿਆ ਕਿ ਪੰਜਾਬ ‘ਚ ਜਿੱਥੇ ਕਾਂਗਰਸੀ ਗੁੰਡਾਗਰਦੀ ਚਰਮ ਚੀਮਾ ‘ਤੇ ਹੈ, ਉੱਥੇ ਹੀ ਪੰਜਾਬ ਪੁਲਿਸ ਦੇ ਹੇਠਲੇ ਅਫਸਰਾਂ ਦਾ ਕਾਂਗਰਸੀਕਰਨ ਹੋ ਗਿਆ ਹੈ, ਇਹ ਘਟਨਾ ਉਸਦੀ ਇੱਕ ਤਾਜ਼ੀ ਮਿਸਾਲ ਹੈ। ਪੰਜਾਬ ਵਿਧਾਨ ਸਭਾ ਦੇ ਨਤੀਜੇ ਐਲਾਨ ਹੋਣ ਤੋਂ ਦੋ ਦਿਨ ਬਾਅਦ ਹੀ ਬਿਕਰਮ ਸਿੰਘ ਮੋਫਰ (ਸਾਬਕਾ ਕਾਂਗਰਸੀ ਵਿਧਾਇਕ ਅਜੀਤ ਸਿੰਘ ਮੋਫਰ ਦਾ ਪੁੱਤਰ) ਤੇ ਉਸਦੇ ਸਾਥੀਆਂ ਨੇ ਪ੍ਰੇਮ ਸਿੰਘ ਤੋਂ ਏਕਮ ਸੋਲਰ ਪਲਾਂਟ ਦਾ ਠੇਕਾ ਜ਼ਬਰਦਸਤੀ ਹਥਿਆਉਣ ਦੇ ਲਈ ਧਮਕੀਆਂ ਦੇਣੀ ਸ਼ੁਰੂ ਕਰ ਦਿੱਤੀਆਂ। ਪ੍ਰੇਮ ਸਿੰਘ ਨੇ ਇਸਦੀ ਸ਼ਿਕਾਇਤ ਐੱਸਐੱਚਓ ਤੇ ਐੱਸਐੱਸਪੀ ਕੋਲ ਕੀਤੀ, ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਹਾਈਕੋਰਟ ਚਲਾ ਗਿਆ, ਹਾਈਕੋਰਟ ਨੇ ਪੁਲਿਸ ਨੂੰ ਸੁਰੱਖਿਆ ਦੇਣ ਨੂੰ ਕਿਹਾ, ਪਰ ਸੁਰੱਖਿਆ ਦੇਣੀ ਤਾਂ ਦੂਰ ਹਾਈਕੋਰਟ ਦੇ ਆਦੇਸ਼ਾਂ ਦੀ ਕਾਪੀ ਐੱਸਐੱਸਪੀ ਨੇ ਲੈਣ ਤੋਂ ਮਨਾ ਕਰ ਦਿੱਤਾ ਪ੍ਰੇਮ ਸਿੰਘ ਨੇ ਉਸਨੂੰ ਡਾਕ ਰਾਹੀਂ ਐੱਸਐੱਸਪੀ ਦਫ਼ਤਰ ਭੇਜ ਦਿੱਤਾ।
ਮਾਨਸਾ ‘ਚ ਦਲਿਤ ਕਤਲ ਕਾਂਡ: ਭਾਜਪਾ ਨੇ ਐੱਸਆਈਟੀ ਬਣਾਉਣ ਦੀ ਕੀਤੀ ਮੰਗ
19 ਅਪਰੈਲ ਵਾਰਦਾਤ ਵਾਲੀ ਰਾਤ ਵੀ ਪ੍ਰੇਮ ਸਿੰਘ ਐੱਸਐੱਚਓ ਚੰਨਣ ਸਿੰਘ ਨੂੰ ਫੋਨ ਕਰਕੇ ਗਲਤ ਲੋਕਾਂ ਦੇ ਹੋਣ ਦੀ ਸੂਚਨਾ ਦਿੰਦੇ ਹਨ, ਪਰ ਐੱਸਐੱਚਓ ਕੁਝ ਨਹੀਂ ਕੀਤੀ। ਥੋੜ੍ਹੀ ਦੇਰ ਬਾਅਦ ਹੀ ਪ੍ਰੇਮ ਸਿੰਘ ਨੂੰ ਗੋਲੀਆਂ ਲੱਗੀਆਂ, ਉਸਦਾ ਜਵਾਨ ਬੇਟਾ ਛਾਤੀ ‘ਚ ਗੋਲੀ ਲੱਗਣ ਨਾਲ ਮਾਰਿਆ ਗਿਆ, ਉੱਥੇ ਹੀ ਪ੍ਰੇਮ ਸਿੰਘ ਜ਼ਖ਼ਮੀ ਹਾਲਤ ‘ਚ ਹਸਪਤਾਲ ‘ਚ ਦਾਖਲ ਹੋ ਗਿਆ ਪੁਲਿਸ ਪ੍ਰੇਮ ਸਿੰਘ ਵੱਲੋਂ ਪਰਚਾ ਤਾਂ ਦਾਖਲ ਕਰਦੀ ਹੈ, ਪਰ ਕਾਂਗਰਸੀ ਗੁੰਡਿਆਂ ਦੀ ਸ਼ਹਿ ‘ਤੇ ਪ੍ਰੇਮ ਸਿੰਘ ‘ਤੇ ਹੀ ਝੂਠੀ ਐੱਫਆਈਆਰ ਦਰਜ ਕਰ ਲੈਂਦੀ ਹੈ। ਪ੍ਰੇਮ ਸਿੰਘ ਜਿਨ੍ਹਾਂ ਦੋਸ਼ੀਆਂ ਦੇ ਨਾਂਅ ਐੱਫਆਈਆਰ ‘ਚ ਦਰਜ ਕਰਵਾਉਂਦਾ ਹੈ, ਉਨ੍ਹਾਂ ‘ਚੋਂ 12-13 ਜਣੇ ਹਾਲੇ ਵੀ ਉਸ ਇਲਾਕੇ ‘ਚ ਘੁੰਮ ਰਹੇ ਹਨ ਤੇ ਦੂਜੇ ਪਾਸੇ ਪੁਲਿਸ ਪ੍ਰੇਮ ਸਿੰਘ ‘ਤੇ ਦਰਜ ਕੀਤੀ ਗਈ ਝੂਠੀ ਐੱਫਆਈਆਰ ਦੇ ਏਵਜ਼ ‘ਚ ਉਸਦੇ ਦੋਸਤਾਂ ਤੇ ਉਸਦੇ ਰਿਸ਼ਤੇਦਾਰਾਂ ਦੇ ਘਰ ਰੇਡ ਕਰ ਰਹੀ ਹੈ।
ਵਿਨੀਤ ਜੋਸ਼ੀ ਨੇ ਐੱਸਸੀ ਕਮਿਸ਼ਨ ਨੂੰ ਕਿਹਾ ਕਿ ਉੱਪਰ ਲਿਖੇ ਘਟਨਾਵਾਂ ਦਾ ਕ੍ਰਮ ਦੱਸਦਾ ਹੈ ਕਿ ਥਾਣੇ ਤੇ ਜ਼ਿਲ੍ਹਾ ਪੱਧਰ ਦੀ ਪੁਲਿਸ ਕਾਂਗਰਸੀ ਆਗੂਆਂ ਦੀ ਸੇਵਾਵਾਂ ‘ਚ ਜੁਟ ਗਈ ਹੈ ਤੇ ਇਨਸਾਫ ਦੇਣ ‘ਚ ਸਮਰਥ ਨਹੀਂ ਹੈ। ਇਸ ਲਈ ਐੱਸਸੀ ਕਮਿਸ਼ਨ ਨੇ ਪੰਜਾਬ ਪੁਲਿਸ ਨੂੰ ਹੈੱਡ ਕੁਆਰਟਰ ਤੋਂ ਇੱਕ ਐੱਸਆਈਟੀ ਬਣਾਉਣ ਦਾ ਆਦੇਸ਼ ਦੇਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ