ਕੇਐੱਲ ਰਾਹੁਲ ਨੇ ਖੇਡੀ 86 ਦੌੜਾਂ ਦੀ ਪਾਰੀ | IND vs ENG
- ਸਟੰਪ ਤੱਕ ਭਾਰਤੀ ਟੀਮ ਦਾ ਸਕੋਰ 421/7 | IND vs ENG
ਹੈਦਰਾਬਾਦ (ਏਜੰਸੀ)। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਹੈਦਰਾਬਾਦ ਦੇ ਰਾਜ਼ੀਵ ਗਾਂਧੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਦੂਜੇ ਦਿਨ ਦਾ ਖੇਡ ਖਤਮ ਹੋਣ ਤੱਕ ਭਾਰਤੀ ਟੀਮ ਦਾ ਪੱਲਾ ਭਾਰੀ ਹੋ ਗਿਆ ਹੈ। ਸਟੰਪ ਤੱਕ ਭਾਰਤੀ ਟੀਮ ਦਾ ਸਕੋਰ 421/7 ਦਾ ਹੈ। ਖੇਡ ਖਤਮ ਹੋਣ ਤੱਕ ਰਵਿੰਦਰ ਜਡੇਜ਼ਾ ਅਤੇ ਅਕਸ਼ਰ ਪਟੇਲ ਨਾਬਾਦ ਪਵੇਲੀਅਨ ਪਰਤੇ ਹਨ। ਭਾਰਤੀ ਟੀਮ ਦੀ ਕੁੱਲ ਬੜ੍ਹਤ 175 ਦੌੜਾਂ ਦੀ ਹੋ ਗਈ ਹੈ ਅਤੇ ਭਾਰਤੀ ਟੀਮ ਦੀਆਂ 3 ਵਿਕਟਾਂ ਬਾਕੀ ਹਨ। ਪਹਿਲੇ ਟੈਸਟ ਮੈਚ ਦਾ ਦੂਜਾ ਦਿਨ ਲਗਭਗ ਭਾਰਤੀ ਟੀਮ ਦੇ ਨਾਂਅ ਰਿਹਾ। ਰਵਿੰਦਰ ਜਡੇਜ਼ਾ 81 ਜਦਕਿ ਅਕਸ਼ਰ ਪਟੇਲ 35 ਦੌੜਾਂ ਬਣਾ ਕੇ ਨਾਬਾਦ ਵਾਪਸ ਪਰਤੇ ਹਨ। ਇਸ ਤੋਂ ਪਹਿਲਾਂ ਯਸ਼ਸਵੀ ਜਾਇਸਵਾਲ ਨੇ 80, ਕੇਐੱਲ ਰਾਹੁਲ ਨੇ 86 ਅਤੇ ਕੇਐੱਸ ਭਰਤ ਨੇ 41 ਦੌੜਾਂ ਦੀਆਂ ਪਾਰੀਆਂ ਖੇਡੀਆਂ। ਇੰਗਲੈਂਡ ਦੀ ਟੀਮ ਵੱਲੋਂ ਟਾਮ ਹਾਰਟਲੇ ਨੇ 2 ਵਿਕਟਾਂ ਹਾਸਲ ਕੀਤੀਆਂ। (IND vs ENG)
ICC Awards : ਸਟਾਰ ਵਿਰਾਟ ਕੋਹਲੀ ਚੌਥੀ ਵਾਰ ICC One Day Cricketer of the Year, ਖਵਾਜ਼ਾ ਟੈਸਟਾਂ ’ਚ, ਸੂਰਿਆ ਕੁਮ…
ਹਾਰਟਲੇ ਦੀ ਗੇਂਦ ’ਤੇ ਅਕਸ਼ਰ ਨੇ ਲਗਾਤਾਰ ਤਿੰਨ ਚੌਕੇ ਜੜੇ | IND vs ENG
ਸਟੰਪ ਤੋਂ ਪਹਿਲਾਂ ਅਕਸ਼ਰ ਪਟੇਲ ਨੇ ਟਾਮ ਹਾਰਟਲੀ ਦੀ ਗੇਂਦ ’ਤੇ ਲਗਾਤਾਰ ਤਿੰਨ ਚੌਕੇ ਜੜੇ। ਉਨ੍ਹਾਂ ਨੇ 110ਵੇਂ ਓਵਰ ਦੀ ਚੌਥੀ ਗੇਂਦ ’ਤੇ ਚੌਕਾ, ਪੰਜਵੇਂ ’ਤੇ ਛੱਕਾ ਅਤੇ ਛੇਵੇਂ ’ਤੇ ਚੌਕਾ ਜੜਿਆ। ਇਨ੍ਹਾਂ ਚੌਕਿਆਂ ਦੀ ਮਦਦ ਨਾਲ ਭਾਰਤ ਦਾ ਸਕੋਰ 421/7 ਹੋ ਗਿਆ ਹੈ। ਪਹਿਲੀ ਪਾਰੀ ’ਚ ਟੀਮ ਦੀ ਬੜ੍ਹਤ 175 ਦੌੜਾਂ ਹੋ ਗਈ ਹੈ। (IND vs ENG)
ਲੱਤ ਅੜਿਕਾ ਦੀ ਅਪੀਲ, ਅੰਪਾਇਰ ਦਾ ਫੈਸਲਾ ਚੌਕਾ | IND vs ENG
ਅੰਗਰੇਜ਼ਾਂ ਦੀ ਟੀਮ ਨੇ 98ਵੇਂ ਓਵਰ ਦੀ ਤੀਜੀ ਗੇਂਦ ’ਤੇ ਜਡੇਜਾ ਖਿਲਾਫ ਐੱਲਬੀਡਬਲਿਊ ਦੀ ਅਪੀਲ ਕੀਤੀ ਪਰ ਨਤੀਜਾ ਵੱਖਰਾ ਰਿਹਾ। ਦਰਅਸਲ, ਗੇਂਦ ਜਡੇਜਾ ਦੇ ਪੈਡ ਨਾਲ ਟਕਰਾ ਗਈ ਅਤੇ ਸਲਿਪ ਦੀ ਦਿਸ਼ਾ ਤੋਂ ਆਉਂਦੀ ਬਾਊਂਡਰੀ ਦੇ ਪਾਰ ਚਲੀ ਗਈ। ਅਜਿਹੇ ’ਚ ਅੰਪਾਇਰ ਨੇ ਅਪੀਲ ਨੂੰ ਠੁਕਰਾ ਦਿੱਤਾ ਅਤੇ ਲੈੱਗ ਬਾਈ ਦੀ ਬਾਊਂਡਰੀ ਦਿੱਤੀ। (IND vs ENG)
ਅਸ਼ਵਿਨ ਰਨਆਊਟ, ਗਲਤ ਕਾਲ ਕਾਰਨ ਗੁਆਈ ਵਿਕਟ | IND vs ENG
ਭਾਰਤ ਨੇ 91ਵੇਂ ਓਵਰ ’ਚ 7ਵਾਂ ਵਿਕਟ ਗੁਆ ਦਿੱਤਾ। ਇੱਥੇ ਰਵੀਚੰਦਰਨ ਅਸ਼ਵਿਨ ਇੱਕ ਦੌੜ ਬਣਾ ਕੇ ਰਨ ਆਊਟ ਹੋ ਗਏ। ਉਹ ਰੂਟ ਦੀ ਗੇਂਦ ’ਤੇ ਦੌੜ ਲੈਣਾ ਚਾਹੁੰਦੇ ਸਨ ਪਰ ਜਡੇਜਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਅਸ਼ਵਿਨ ਸ਼ਾਰਟ ਖੇਡਣ ਤੋਂ ਬਾਅਦ ਦੌੜਾਂ ਬਣਾਉਣ ਲਈ ਚਲੇ ਗਏ ਸਨ। ਫਿਰ ਹਾਰਟਲੇ ਨੇ ਵਿਕਟਕੀਪਰ ਬੇਨ ਫੌਕਸ ਵੱਲ ਥ੍ਰੋਅ ਸੁੱਟਿਆ, ਜਿਸ ਨੂੰ ਫੌਕਸ ਨੇ ਸਟੰਪ ’ਤੇ ਮਾਰਨ ਦੀ ਕੋਈ ਗਲਤੀ ਨਹੀਂ ਕੀਤੀ। (IND vs ENG)