ਜੀਐੱਸਟੀ ਲਾਗੂ ਹੋਣ ‘ਤੇ 5 ਫੀਸਦੀ ਦਰ ਨਾਲ ਲੱਗੇਗਾ ਟੈਕਸ
(ਨਵੀਂ ਦਿੱਲੀ), ਏਜੰਸੀ। ਵਸਤੂ ਸੇਵਾ ਕਰ (ਜੀਐਸਟੀ) ਲਾਗੂ ਹੋਣ ‘ਤੇ ਖੰਡ, ਚਾਹ ਤੇ ਕਾਫ਼ੀ (ਇੰਸਟੈਂਟ ਕੌਫ਼ੀ ਨੂੰ ਛੱਡ ਕੇ) ਤੇ ਦੁੱਧ ਪਾਊਡਰ ‘ਤੇ ਟੈਕਸ ਦਾ ਬੋਝ ਘੱਟ ਹੋਵੇਗਾ, ਕਿਉਂਕਿ ਖੰਡ ‘ਤੇ ਵਰਤਮਾਨ ਦਰ ਦੀ ਦਰ 8 ਫੀਸਦੀ ਹੈ, ਜਦੋਂਕਿ ਜੀਐੱਸਟੀ ਟੈਕਸ ਦੀ ਦਰ 5 ਫੀਸਦੀ ਹੋਵੇਗੀ।
ਇਸ ਤਰ੍ਹਾਂ ਦੁੱਧ ਪਾਊਡਰ, ਚਾਹ ਤੇ ਕੌਫ਼ੀ (ਇੰਸਟੈਂਟ ਕੌਫ਼ੀ ਨੂੰ ਛੱਡ ਕੇ) ‘ਤੇ ਵਰਤਮਾਨ ਟੈਕਸ ਦੀ ਦਰ 7 ਫੀਸਦੀ ਹੈ, ਜਦੋਂਕਿ ਜੀਐਸਟੀ ਮਤੇ ‘ਚ ਇਸ ਲਈ 5 ਫੀਸਦੀ ਟੈਕਸ ਦੀ ਦਰ ਤੈਅ ਕੀਤੀ ਗਈ ਹੈ, ਖੰਡ ‘ਤੇ 71 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਵਿਸ਼ੇਸ਼ ਕੇਦਰੀ ਉਤਪਾਦ ਟੈਕਸ ਨਾਲ-ਨਾਲ 124 ਰੁਪਏ ਪ੍ਰਤੀ ਕੁਇੰਟਲ ਚੀਨੀ ਸਬ ਟੈਕਸ ਵੀ ਲੱਗਦਾ ਹੈ, ਜੋ ਕਿ ਕੁੱਲ ਮਿਲਾ ਕੇ 6 ਫੀਸਦੀ ਤੋਂ ਵੀ ਜ਼ਿਆਦਾ ਹੋ ਜਾਂਦਾ ਹੈ ਵਰਤਮਾਨ ‘ਚ ਖੰਡ ‘ਤੇ ਸੀਐਸਟੀ, ਆਕਟ੍ਰੋਈ ਤੇ ਪ੍ਰਵੇਸ਼ ਟੈਕਸ ਆਦਿ ਨੂੰ ਮਿਲਾ ਕੇ ਕੁੱਲ ਟੈਕਸ ਦੀ ਦਰ ਲਗਭਗ 8 ਫੀਸਦੀ ਹੈ, ਜਦੋਂਕਿ ਇਸ ‘ਤੇ ਜੀਐਸਟੀ ਦਰ 5 ਫੀਸਦੀ ਤੈਅ ਕੀਤੀ ਗਈ ਹੈ, ਜੋ ਵਰਤਮਾਨ ਦਰ ਨਾਲੋਂ 3 ਫੀਸਦੀ ਘੱਟ ਹੈ।
ਇਸ ਤਰ੍ਹਾਂ ਚਾਹ ਤੇ ਕਾਫ਼ੀ (ਇੰਸਟੇਂਟ ਕਾਫ਼ੀ ਨੂੰ ਛੱਡ ਕੇ) ਕੇਂਦਰੀ ਉਤਪਾਦ ਫੀਸ ਦੀ ਦਰ ਜ਼ੀਰੋ ਰਹਿੰਦੀ ਹੈ, ਜਦੋਂਕਿ ਵੈਟ 5 ਫੀਸਦੀ ਲੱਗਦਾ ਹੈ ਸੀਐਸਟੀ, ਆਕਟ੍ਰੋਈ ਤੇ ਪ੍ਰਵੇਸ਼ ਟੈਕਸ ਦੇ ਨਾਲ ਹੀ ਚਾਹ ਤੇ ਕਾਫ਼ੀ ਦੇ ਨਿਰਮਾਣ ‘ਤੇ ਲੱਗਣ ਵਾਲੇ ਵੱਖ-ਵੱਖ ਟੈਕਸਾਂ ਨੂੰ ਮਿਲਾ ਕੇ ਵਰਤਮਾਨ ‘ਚ ਇਨ੍ਹਾਂ ਵਸਤੂਆਂ ‘ਤੇ ਲਗਭਗ 7 ਫੀਸਦੀ ਟੈਕਸ ਹੈ ਜਦੋਂਕਿ ਇਨ੍ਹਾਂ ‘ਤੇ 5 ਫੀਸਦੀ ਜੀਐੱਸਟੀ ਦਰ ਤੈਅ ਕੀਤੀ ਗਈ ਹੈ
ਦੁੱਧ ਪਾਊਡਰ ‘ਤੇ ਵੀ ਕੇਂਦਰੀ ਉਤਪਾਦ ਫੀਸ ਨਹੀਂ ਲੱਗਦੀ ਹੈ ਜੇਕਰ ਵੈਟ ਵਜੋਂ 5 ਫੀਸਦੀ ਦੀ ਦਰ ਨਾਲ ਇਸ ਉਤਪਾਦ ‘ਤੇ ਟੈਕਸ ਵਸੂਲਿਆ ਜਾਂਦਾ ਹੈ ਸੀਐੱਸਟੀ ਆਕਟ੍ਰੋਈ ਤੇ ਪ੍ਰਵੇਸ਼ ਟੈਕਸ ਦੇ ਨਾਲ ਹੀ ਨਿਰਮਾਣ ‘ਤੇ ਲੱਗਣ ਵਾਲੇ ਵੱਖ-ਵੱਖ ਟੈਕਸਾਂ ਨੂੰ ਮਿਲਾ ਕੇ ਵਰਤਮਾਨ ‘ਚ ਇਸ ‘ਤੇ ਲਗਭਗ 7 ਫੀਸਦੀ ਟੈਕਸ ਲੱਗਦਾ ਹੈ, ਜਦੋਂਕਿ ਜੀਐੱਸਟੀ ‘ਚ ਇਹ ਟੈਕਸ ਦਰ ਪੰਜ ਫੀਸਦੀ ਹੋ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ