ਦੋ ਵਾਰ ਪੰਜਾਬ ਦੇ ਡੀਜੀਪੀ ਰਹੇ
- ਗਿੱਲ ਦੇ ਦੋਵੇਂ ਗੁਰਦੇ ਹੋ ਚੁੱਕੇ ਸਨ ਫੇਲ੍ਹ
(ਏਜੰਸੀ) ਨਵੀਂ ਦਿੱਲੀ,। ਸੁਪਰਕਾੱਪ, ਤੇ ਪੰਜਾਬ ਦਾ ਸ਼ੇਰ ਨਾਂਅ ਨਾਲ ਪਛਾਣੇ ਜਾਣ ਵਾਲੇ ਪੰਜਾਬ ਦੇ ਸਾਬਕਾ ਡੀਜੀਪੀ ਕੇਪੀਐੱਸ ਗਿੱਲ ਦਾ ਅੱਜ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ‘ਚ ਦੇਹਾਂਤ ਹੋ ਗਿਆ ਗਿੱਲ 82 ਸਾਲਾਂ ਦੇ ਸਨ। ਡਾਕਟਰਾਂ ਅਨੁਸਾਰ ਕੇਪੀਐੱਸ ਗਿੱਲ ਦੇ ਦੋਵੇਂ ਗੁਰਦੇ ਫੇਲ੍ਹ ਸਨ ਤੇ ਉਹ ਆਖਰੀ ਸਟੇਜ ‘ਤੇ ਸਨ ਡਾਕਟਰਾਂ ਨੇ ਦੱਸਿਆ ਕਿ ਗਿੱਲ ਦੇ ਦਿਲ ਦਾ ਵੀ ਇਲਾਜ ਚੱਲ ਰਿਹਾ ਸੀ ਗਿੱਲ ਦੋ ਵਾਰ ਪੰਜਾਬ ਦੇ ਡੀਜੀਪੀ ਰਹਿ ਚੁੱਕੇ ਸਨ ਉਨ੍ਹਾਂ ਨੂੰ ਆਪਣੇ ਸਖ਼ਤ ਮਿਜਾਜ਼ ਅਤੇ ਪੰਜਾਬ ‘ਚ ਵੱਖਵਾਦ ‘ਤੇ ਕੰਟਰੋਲ ਪਾਉਣ ਲਈ ਜਾਣਿਆ ਜਾਂਦਾ ਸੀ
ਵੱਖਵਾਦੀ ਅੰਦੋਲਨ ਨੂੰ ਕੁਚਲਣ ਦਾ ਸਿਹਰਾ ਗਿੱਲ ਨੂੰ
ਸਾਲ 1988 ਤੋਂ 1990 ਤੱਕ ਪੰਜਾਬ ਪੁਲਿਸ ਦੇ ਮੁਖੀ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਗਿੱਲ ਨੂੰ 1991 ‘ਚ ਫਿਰ ਤੋਂ ਪੰਜਾਬ ਦਾ ਡੀਜੀਪੀ ਨਿਯੁਕਤ ਕੀਤਾ ਗਿਆ ਸੀ ਇਸ ਦੌਰਾਨ ਪੰਜਾਬ ‘ਚ ਚਰਮਪੰਥੀ ਤੇ ਖਾਲੀਸਤਾਨ ਅੰਦੋਲਨ ਹਮਾਇਤੀਆਂ ਸਰਗਰਮ ਸਨ ਪੰਜਾਬ ‘ਚ ਵੱਖਵਾਦੀ ਅੰਦੋਲਨ ਨੂੰ ਕੁਚਲਣ ਦਾ ਸਭ ਤੋਂ ਜ਼ਿਆਦਾ ਸਿਹਰਾ ਕੇਪੀਐਸ ਗਿੱਲ ਨੂੰ ਹੀ ਜਾਂਦਾ ਹੈ ਇਸ ਤੋਂ ਬਾਅਦ ਸਾਲ 2000 ਤੋਂ 2004 ਦਰਮਿਆਨ ਸ੍ਰੀਲੰਕਾ ਦੇ ਲਿਬ੍ਰੇਸ਼ਨ ਟਾਈਗਰਸ ਆਫ਼ ਤਮਿਲ ਇਲਮ ਦੇ ਖਿਲਾਫ਼ ਰਣਨੀਤੀ ਬਣਾਉਣ ਲਈ ਵੀ ਗਿੱਲ ਦੀ ਮੱਦਦ ਮੰਗੀ ਸੀ ਸਾਲ 2006 ‘ਚ ਛੱਤੀਸਗੜ੍ਹ ਰਾਜ ਨੇ ਗਿੱਲ ਨੂੰ ਨਕਸਲੀਆਂ ‘ਤੇ ਨਕੇਲ ਕੱਸਣ ਲਈ ਸੁਰੱਖਿਆ ਸਲਾਹਕਾਰ ਵਜੋਂ ਨਿਯੁਕਤ ਕੀਤਾ ਸੀ ਗਿੱਲ ‘ਤੇ ਅਕਸਰ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਦੋਸ਼ ਵੀ ਲੱਗਦੇ ਰਹੇ।
1989 ‘ਚ ਪਦਮ ਸ੍ਰੀ ਨਾਲ ਨਿਵਾਜਿਆ ਗਿਆ
ਕੇਪੀਐੱਸ ਗਿੱਲ ਭਾਰਤੀ ਪੁਲਿਸ ਸੇਵਾ ਤੋਂ ਸਾਲ 1995 ‘ਚ ਸੇਵਾ ਮੁਕਤ ਹੋ ਚੁੱਕੇ ਸਨ ਇਸ ਤੋਂ ਇਲਾਵਾ ਗਿੱਲ ਇੰਸਟੀਚਿਊਟ ਫਾਰ ਕਾਨਫੀਲੈਕਟ ਮੈਨੇਜਮੈਂਟ ਤੇ ਇੰਡੀਅਨ ਹਾਕੀ ਫੈਡਰੇਸ਼ਨ ਦੇ ਵੀ ਮੁਖੀ ਰਹੇ ਗਿੱਲ ਨੂੰ ਪ੍ਰਸ਼ਾਸਨਿਕ ਸੇਵਾ ‘ਚ ਉਨ੍ਹਾਂ ਦੇ ਬਿਹਤਰੀਨ ਕੰਮ ਨੂੰ ਧਿਆਨ ‘ਚ ਰੱਖਦਿਆਂ ਸਾਲ 1989 ‘ਚ ਪਦਮ ਸ੍ਰੀ ਨਾਲ ਨਿਵਾਜਿਆ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ