ਹਿਸਾਰ (ਸੰਦੀਪ ਸ਼ੀਂਹਮਾਰ)। ਠੰਢ ਤੇ ਧੁੰਦ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਇਸ ਨੂੰ ਦੇਖਦਿਆਂ ਹਰਿਆਣਾ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ’ਚ ਇੱਕ ਵਾਰ ਫਿਰ ਨਰਸਰੀ ਤੋਂ ਪੰਜਵੀਂ ਤੱਕ ਛੁੱਟੀਆਂ (School Holiday) ਵਧਾ ਦਿੱਤੀਆਂ ਗਈਆਂ ਹਨ। ਹਰਿਆਣਾ ਦੇ ਸਿੰਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਪਹਿਲੀ ਤੋਂ ਪੰਜਵੀਂ ਤੱਕ ਦੀਆਂ ਛੁੱਟੀਆਂ ਵਧਾਉਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਠੰਢ ਕਾਰਨ ਇਹ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਇਸ ਤੋਂ ਇੱਕ ਦਿਨ ਪਹਿਲਾਂ ਹੀ ਕਲਾਸ ਪਹਿਲੀ ਤੋਂ ਬਾਰ੍ਹਵੀਂ ਤੱਕ ਦੇ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਇਸ ਸਬੰਧੀ ਸਿੱਖਿਆ ਡਾਇਰੈਕਟੋਰੇਟ ਤੋਂ ਅਧਿਕਾਰਿਕ ਪੱਤਰ ਵੀ ਜਾਰੀ ਹੋ ਗਿਆ ਸੀ।
ਪਰ ਮੰਗਲਵਾਰ ਨੂੰ ਭਾਰਤੀ ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਇੱਕ ਵਾਰ ਫਿਰ ਠੰਢ ਦੀਆਂ ਛੁੱਟੀਆਂ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ 1 ਜਨਵਰੀ ਤੋਂ 15 ਜਨਵਰੀ ਤੱਕ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ’ਚ ਛੁੱਟੀਆਂ ਕੀਤੀਆਂ ਸਨ। ਇਸ ਤੋਂ ਬਾਅਦ ਪਹਿਲੀ ਤੋਂ ਤੀਜੀ ਜਮਾਤ ਤੱਕ 20 ਜਨਵਰੀ ਤੱਕ ਵਧਾ ਦਿੱਤੀਆਂ ਸਨ ਪਰ ਸ਼ਾਮ ਹੁੰਦਿਆਂ ਹੀ ਇਹ ਛੁੱਟੀਆਂ ਪੰਜਵੀਂ ਜਮਾਤ ਤੱਕ ਹੋ ਗਈਆਂ ਸਨ। 21 ਜਨਵਰੀ ਦਾ ਐਤਵਾਰ ਹੋਣ ਕਰਕੇ ਤੇ 22 ਜਨਵਰੀ ਸੋਮਵਾਰ ਨੂੰ ਅਯੋਧਿਆ ’ਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਕਾਰਨ ਛੁੱਟੀ ਹੋ ਗਈ। ਅੱਜ ਸਕੂਲ ਖੁੱਲ੍ਹੇ ਸਨ ਤੇ ਹੁਣ 28 ਜਨਵਰੀ ਤੱਕ ਇੱਕ ਵਾਰ ਫਿਰ ਹਰਿਆਣਾ ਸਰਕਾਰ ਨੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਹੁਣ ਮੌਸਮ ਠੀਕ ਰਿਹਾ ਤਾਂ ਸਕੂਲ 29 ਜਨਵਰੀ ਨੂੰ ਖੁੱਲ੍ਹਣ ਦੀ ਉਮੀਦ ਹੈ।
ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕੀਤੀਆਂ ਪੰਜਵੀਂ ਤੱਕ ਛੁੱਟੀਆਂ | School Holiday
ਇਸ ਤੋਂ ਇਲਾਵਾ ਹੱਡ ਚੀਰਵੀਂ ਠੰਢ ਦੌਰਾਨ ਚੰਡੀਗੜ੍ਹ ਨੇ ਵੀ ਸਕੂਲਾਂ ਦੀਆਂ ਛੁੱਟੀਆਂ ਵਧਾਉਣ ਦਾ ਫ਼ੈਸਲਾ ਲਿਆ ਹੈ। ਜਿਸ ਵਿੱਚ ਆਖਿਆ ਗਿਆ ਹੈ ਕਿ ਲਗਾਤਾਰ ਖਰਾਬ ਮੌਸਮ ਦੇ ਮੱਦੇਨਜ਼ਰ 26 ਜਨਵਰੀ ਤੱਕ ਸਰਕਾਰੀ, ਗੈਰ ਸਰਕਾਰੀ, ਸਹਾਇਤ ਪ੍ਰਾਪਤ ਤੇ ਮਾਨਤਾ ਪ੍ਰਾਪਤ ਸਕੂਲ ਪੰਜਵੀਂ ਜਮਾਤ ਤੱਕ ਨਹੀਂ ਖੋਲ੍ਹੇ ਜਾਣਗੇ। 27 ਅਤੇ 28 ਜਨਵਰੀ ਨੂੰ ਸ਼ਨਿੱਚਰਵਾਰ ਤੇ ਐਤਵਾਰ ਹੋਣ ਕਰਕੇ ਛੁੱਟੀ ਰਹੇਗੀ। ਇਸ ਲਈ ਚੰਡੀਗੜ੍ਹ ਦੇ ਸਕੂਲ ਵੀ 29 ਜਨਵਰੀ ਨੂੰ ਹੀ ਖੁੱਲ੍ਹਣਗੇ।
Also Read : ਚੰਡੀਗੜ੍ਹ ਮੇਅਰ ਚੋਣ ਦੀ ਸੁਣਵਾਈ ਭਲਕੇ