ਫਰੀਦਕੋਟ (ਗੁਰਪ੍ਰੀਤ ਪੱਕਾ)। ਨਸ਼ਾ ਤਸਕਰਾਂ ਵੱਲੋਂ ਪੁਲਿਸ ਨੂੰ ਚਕਮਾ ਦੇ ਕੇ ਨਸ਼ਾ ਸਪਲਾਈ ਕਰਨ ਦੇ ਨਵੇਂ-ਨਵੇਂ ਤਰੀਕੇ ਅਪਣਾਏ ਜਾ ਰਹੇ ਹਨ ਤਾਂ ਜੋ ਨਸ਼ੇ ਨੂੰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਪੁਲਿਸ ਦੀਆਂ ਅੱਖਾਂ ’ਚ ਮਿੱਟੀ ਪਾ ਕੇ ਨਸ਼ਾ ਪੋਹਚਾਇਆ ਜਾ ਸਕੇ। ਅਜਿਹਾ ਹੀ ਨਵਾਂ ਤਰੀਕਾ ਹੁਣ ਨਸ਼ਾ ਤਸਕਰਾਂ ਵੱਲੋਂ ਅਪਣਾਇਆ ਗਿਆ ਹੈ ਜਿਨ੍ਹਾਂ ਵੱਲੋਂ ਕੋਰੀਅਰ ਜਰੀਏ ਹੁਣ ਨਸ਼ਾ ਸਪਲਾਈ ਕੀਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਫਰੀਦਕੋਟ ਤੋਂ ਜਿੱਥੇ ਸੀਆਈਏ ਸਟਾਫ ਫਰੀਦਕੋਟ ਵੱਲੋਂ ਦੋ ਪਾਰਸਲਾ ਜਰੀਏ ਕੋਰੀਅਰ ਸਰਵਿਸ ਰਾਹੀਂ ਸਪਲਾਈ ਕੀਤੀਆਂ ਜਾ ਰਹੀਆਂ 37 ਹਜ਼ਾਰ ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ। (Faridkot News)
ਮਾਰਬਲ ਵਪਾਰੀ ਨੇ ਕੀਤਾ Suicide, ਖੁਦ ਨੂੰ ਗੋਲੀ ਨਾਲ ਉਡਾਇਆ
ਜੋ ਹਰਿਆਣਾ ਦੇ ਕਰਨਾਲ ਤੋਂ ਕੋਰੀਅਰ ਕੀਤੀਆਂ ਗਈਆਂ ਸਨ। ਜਿਨ੍ਹਾਂ ਨੂੰ ਅੱਗੇ ਫਰੀਦਕੋਟ ਵਿਖੇ ਇੱਕ ਮਹਿਲਾ ਸਮੇਤ ਦੋ ਨਸ਼ਾ ਤਸਕਰਾ ਨੂੰ ਪਹੁੰਚਾਈਆ ਜਾਣੀਆ ਸਨ। ਜਾਣਕਾਰੀ ਦਿੰਦੇ ਹੋਏ ਡੀਐਸਪੀ ਬੂਟਾ ਸਿੰਘ ਨੇ ਦੱਸਿਆ ਕਿ ਜਗਮੀਤ ਸਿੰਘ ਉਰਫ ਕੱਟਾ, ਕੁਲਵਿੰਦਰ ਕੌਰ ਅਤੇ ਰਾਮਜੀਤ ਸਿੰਘ ਉਰਫ ਨੱਥਾ ਇਹ ਵੱਡੇ ਪੱਧਰ ’ਤੇ ਨਸ਼ੇ ਦਾ ਧੰਧਾ ਕਰਦੇ ਹਨ ਇਸ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ ਸੂਚਨਾ ਦੇ ਅਧਾਰ ਤੇ ਇਨ੍ਹਾਂ ਤੇ ਕੜੀ ਨਜ਼ਰ ਰੱਖੀ ਗਈ ਸੀ ਅਤੇ ਇਸੇ ਦਰਮਿਆਨ ਰਾਮਜੀਤ ਸਿੰਘ ਉਰਫ ਨਥਾ ਦੋ ਪਾਰਸਲਾ ਸਮੇਤ ਪੁਲਿਸ ਵੱਲੋਂ ਕਾਬੂ ਕੀਤਾ ਗਿਆ। ਜਿਸ ਤੇ ਪਤੇ ਮੁਤਾਬਿਕ ਕੁਲਵਿੰਦਰ ਕੌਰ ਅਤੇ ਜਗਮੀਤ ਸਿੰਘ ਦੇ ਮੋਬਾਇਲ ਨੰਬਰ ਲਿਖੇ ਪਾਏ। (Faridkot News)
ਰਾਮ ਤੀਰਥ ਵੱਲੋਂ ਇਹ ਪਾਰਸਲ ਇੱਕ ਕੋਰੀਅਰ ਕੰਪਨੀ ਤੋਂ ਰਸੀਵ ਕਿਤੇ ਗਏ ਸਨ। ਜਿਨ੍ਹਾਂ ਨੂੰ ਅੱਗੇ ਦੱਸੇ ਨਬਰਾਂ ਅਨੁਸਾਰ ਪੋਹਚਾਇਆ ਜਾਣਾ ਸੀ। ਜਦ ਇਨ੍ਹਾਂ ਪਾਰਸਲਾ ਦੀ ਉੱਚ ਅਧਿਕਾਰੀਆਂ ਦੀ ਨਿਗਰਾਨੀ ’ਚ ਖੋਲ ਕੇ ਤਲਾਸ਼ੀ ਲਈ ਗਈ ਤਾਂ ਇੱਕ ਪਾਰਸਲ ਚ 20 ਹਜ਼ਾਰ ਨਸ਼ੀਲੀ ਗੋਲੀਆਂ ਅਤੇ ਦੂਜੇ ਪਾਰਸਲ ਚ 17 ਹਜ਼ਾਰ ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਗਈਆਂ ਜਿਸ ਨੂੰ ਲੈਕੇ ਮਾਮਲਾ ਦਰਜ ਕੀਤਾ ਗਿਆ ਅਤੇ ਰਾਮ ਜੀਤ ਦੀ ਗ੍ਰਿਫਤਾਰੀ ਕਰ ਲਈ ਗਈ। ਜਦਕਿ ਜਗਮੀਤ ਸਿੰਘ ਅਤੇ ਕੁਲਵਿੰਦਰ ਕੌਰ ਜੋ ਕੇ ਘਰੋਂ ਫਰਾਰ ਹਨ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। (Faridkot News)