26 ਜਨਵਰੀ ਤੋਂ ਬਾਅਦ ਹੀ ਖੁੱਲ੍ਹਣਗੇ ਸਕੂਲ | School Holiday
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੂਰੇ ਉੱਤਰ ਭਾਰਤ ’ਚ ਕੜਾਕੇ ਦੀ ਠੰਢ ਦਾ ਦੌਰ ਲਗਾਤਾਰ ਜ਼ਾਰੀ ਹੈ। ਇਸ ਕੜਾਕੇ ਦੀ ਠੰਢ ਕਾਰਨ ਚੰਡੀਗੜ੍ਹ ਦੇ ਸਕੂਲਾਂ ’ਚ ਮੁੜ ਤੋਂ ਛੁੱਟੀਆਂ ’ਚ ਵਾਧਾ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਇਸ ਨਾਲ ਸਬੰਧਿਤ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮੌਸਮ ਲਗਾਤਾਰ ਖਰਾਬ ਹੋ ਰਿਹਾ ਹੈ। ਠੰਢ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਚੰਡੀਗੜ੍ਹ ਦੇ ਸਕੂਲਾਂ ਨੂੰ 26 ਜਨਵਰੀ ਤੋਂ ਬਾਅਦ ਹੀ ਖੋਲ੍ਹਣ ਦਾ ਹੁਕਮ ਦਿੱਤਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ 23, 24 ਅਤੇ 25 ਜਨਵਰੀ ਤੱਕ ਚੰਡੀਗੜ੍ਹ ਦੇ ਕੋਈ ਵੀ ਸਰਕਾਰੀ। (School Holiday)
Ram Mandir Pran Prathistha : ਪ੍ਰਾਣ ਪ੍ਰਤਿਸ਼ਠਾ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਹੀ ਵੱਡੀ ਗੱਲ, ਵੇਖੋ LIVE
ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਜਾਂ ਫਿਰ ਨਿਜੀ ਸਕੂਲ ਪੰਜਵੀਂ ਤੱਕ ਦੇ ਬੱਚਿਆਂ ਦੀਆਂ ਫਿਜ਼ੀਕਲ ਰੂਪ ’ਚ ਕਲਾਸਾਂ ਨਹੀਂ ਲਾ ਸਕਣਗੇ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਕਰ ਸਕੂਲ ਨੇ ਕਲਾਸਾਂ ਲਾਉਣੀਆਂ ਹਨ ਤਾਂ ਉਹ ਆਨਲਾਈਨ ਰੂਪ ’ਚ ਲਾ ਸਕਦੇ ਹਨ। ਉਨ੍ਹਾਂ ਕਿਹਾ ਕਿ ਛੇਵੀਂ ਅਤੇ ਇਸ ਤੋਂ ਉਪਰ ਦੀਆਂ ਜਮਾਤਾਂ ਲਈ ਮੌਸਮ ਦੀ ਸਥਿਤੀ ਨੂੰ ਵੇਖਦੇ ਹੋਏ ਫੈਸਲਾ ਲਿਆ ਜਾ ਸਕਦਾ ਹੈ। ਜੇਕਰ ਮੌਸਮ ਖਰਾਬ ਰਿਹਾ ਤਾਂ ਸਕੂਲ ਆਨਲਾਈਨ ਕਲਾਸਾਂ ਲਾ ਸਕਦੇ ਹਨ। ਜੇਕਰ ਸਕੂਲ ਨੇ ਛੇਵੀਂ ਅਤੇ ਇਸ ਤੋਂ ਉਪਰ ਦੀਆਂ ਜਮਾਤਾਂ ਦੀਆਂ ਕਲਾਸਾਂ ਫਿਜੀਕਲ ਰੂਪ ’ਚ ਲਗਾਉਣੀਆਂ ਹਨ ਤਾਂ ਸਕੂਲ ਨੂੰ ਬੱਚਿਆਂ ਲਈ ਸਾਵਧਾਨੀ ਵਰਤਨੀ ਪਵੇਗੀ ਤਾਂ ਕਿ ਬੱਚਿਆਂ ਨੂੰ ਸਕੂਲ ਆਉਣ ਅਤੇ ਜਾਣ ਸਮੇਂ ਠੰਢ ਦਾ ਸਾਹਮਣਾ ਨਾ ਕਰਨਾ ਪਵੇ। (School Holiday)