ਸੱਚੀ ਸ਼ਿਕਸ਼ਾ ਕੂਪਨ ਸਕੀਮ 2023-24 ਦੇ ਡਰਾਅ ਦਾ ਐਲਾਨ, ਪਾਠਕਾਂ ਦੀ ਬੱਲੇ-ਬੱਲੇ

Sirsa-News
ਸਰਸਾ : ਸੱਚੀ ਸ਼ਿਕਸ਼ਾ ਲੱਕੀ ਡਰਾਅ 2023-24 ’ਚ ਡਰਾਅ ਕੱਢਦੇ ਪਤਵੰਤੇ।

ਮਲੋਟ ਦੀ ਸੁਨੀਤਾ, ਗੁਰੂਗ੍ਰਾਮ ਦੀ ਰੀਤੂ ਇੰਸਾਂ ਨੇ ਜਿੱਤਿਆ ਪਹਿਲਾ ਇਨਾਮਟ

  • ਪਰਚੀ ਰਾਹੀਂ 8 ਸੂਬਿਆਂ ਦੇ 15 ਪਹਿਲੇ ਇਨਾਮ ਜੇਤੂਆਂ ਦੀ ਹੋਈ ਚੋਣ

(ਸੱਚ ਕਹੂੰ ਨਿਊਜ਼) ਸਰਸਾ। Sirsa News ਹਮੇਸ਼ਾ ਸੱਚ ਦਾ ਰਾਹ ਦਿਖਾਉਣ ਵਾਲੀ ‘ਸੱਚੀ ਸ਼ਿਕਸ਼ਾ’ ਵੱਲੋਂ ਪਵਿੱਤਰ ਐੱਮਐੱਸਜੀ ਭੰਡਾਰੇ ਮਹੀਨੇ ਦੀ ਖੁਸ਼ੀ ਮੌਕੇ ਸ਼ਨਿੱਚਰਵਾਰ ਨੂੰ ਕੂਪਨ ਸਕੀਮ 2023-24 ਦਾ ਲੱਕੀ ਡਰਾਅ ਕੱਢਿਆ ਗਿਆ। ਇਸ ਦੌਰਾਨ 8 ਸੂਬਿਆਂ ਦੇ 15 ਖੁਸ਼ਕਿਸਮਤ ਪਾਠਕਾਂ ਨੂੰ ਪਹਿਲੇ ਇਨਾਮ ਲਈ ਚੁਣਿਆ ਗਿਆ। ਤਾੜੀਆਂ ਦੀ ਗੂੰਜ ਨਾਲ ਹਾਜ਼ਰ ਲੋਕਾਂ ਨੇ ਜੇਤੂਆਂ ਨੂੰ ਪਵਿੱਤਰ ਅਵਤਾਰ ਮਹੀਨੇ ਅਤੇ ਖੁਸ਼ਕਿਸਮਤ ਜੇਤੂ ਬਣਨ ਲਈ ਦੂਹਰੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਸਭ ਤੋਂ ਪਹਿਲਾਂ ਇਸ ਲੱਕੀ ਡਰਾਅ ਸਮਾਗਮ ਦੀ ਸ਼ੁਰੂਆਤ ‘ਸੱਚੀ ਸ਼ਿਕਸ਼ਾ ’ ਮੈਗਜ਼ੀਨ ਦੇ ਮੁੱਖ ਸੰਪਾਦਕ ਮਾ. ਬਨਵਾਰੀ ਲਾਲ ਇੰਸਾਂ ਨੇ ਪਵਿੱਤਰ ਨਾਅਰੇ ਅਤੇ ਬੇਨਤੀ ਦਾ ਸ਼ਬਦ ਬੋਲ ਕੇ ਕੀਤੀ।

ਇਹ ਵੀ ਪੜ੍ਹੋ: ਸਾਵਧਾਨ! ਹੁਣ ਹੋਰ ਵਧਣ ਵਾਲੀ ਹੈ ਠੰਢ

ਉਨ੍ਹਾਂ ਨੇ ਪ੍ਰੋਗਰਾਮ ਵਿੱਚ ਹਾਜ਼ਰ ਮੁੱਖ ਮਹਿਮਾਨਾਂ ਅਤੇ ਹੋਰ ਪਤਵੰਤਿਆਂ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੱਤੀ। ਜਿਸ ਤੋਂ ਬਾਅਦ ਸੱਚੀ ਸ਼ਿਕਸ਼ਾ ਤੋਂ ਮਲਕੀਤ ਸਿੰਘ ਇੰਸਾਂ ਨੇ ਲੱਕੀ ਡਰਾਅ ਦੀ ਕਾਰਵਾਈ ਨੂੰ ਅੱਗੇ ਤੋਰਿਆ। ਜਾਣਕਾਰੀ ਅਨੁਸਾਰ ‘ਸੱਚੀ ਸ਼ਿਕਸ਼ਾ’ ਵੱਲੋਂ ਸ਼ਨਿੱਚਰਵਾਰ ਨੂੰ ‘ਸੱਚ ਕਹੂ’ੰ ਦੇ ਮੁੱਖ ਦਫਤਰ ਦੇ ਕੈਂਪਸ ਵਿੱਚ ਡਰਾਅ ਪ੍ਰੋਗਰਾਮ ਰੱਖਿਆ ਗਿਆ। Sirsa News

ਵੱਖ-ਵੱਖ ਸੂਬਿਆਂ ਦੇ 85 ਮੈਂਬਰਾਂ ਨੇ ਪ੍ਰੋਗਰਾਮ ’ਚ ਕੀਤੀ ਸ਼ਿਰਕਤ (Sirsa News)

ਇਸ ਦੌਰਾਨ ਵੱਖ-ਵੱਖ ਸੂਬਿਆਂ ਦੇ 85 ਮੈਂਬਰਾਂ ਨੇ ਪਰਚੀ ਰਾਹੀਂ ਪੰਜਾਬ-ਹਰਿਆਣਾ ਤੋਂ 5-5, ਰਾਜਸਥਾਨ ਤੋਂ 2 ਅਤੇ ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਤੋਂ 1-1 ਖੁਸ਼ਕਿਸਮਤ ਜੇਤੂਆਂ ਦੀ ਚੋਣ ਕੀਤੀ। ਪਹਿਲੇ ਇਨਾਮ ਲਈ ਪੰਜਾਬ ਦੇ ਖੁਸ਼ਕਿਸਮਤ ਜੇਤੂ ਸੁਨੀਤਾ ਬਲਾਕ ਮਲੋਟ (ਕੂਪਨ ਨੰ.126161), ਗੋਰਾ ਸਿੰਘ ਬਲਾਕ ਬਰੀਵਾਲਾ (ਕੂਪਨ ਨੰ.121609), ਹਰਪ੍ਰੀਤ ਕੌਰ ਬਲਾਕ ਜਲਾਲਾਬਾਦ (ਕੂਪਨ ਨੰ.85686), ਸਰਦਾਰਾ ਸਿੰਘ ਬਲਾਕ ਮੋੜ ਮੰਡੀ (ਕੂਪਨ ਨੰ. 57992) ਅਤੇ ਮਨੀਸ਼ਾ ਰਾਣੀ ਬਲਾਕ ਤਲਵੰਡੀ ਸਾਬੋ (ਕੂਪਨ ਨੰ.70736), ਹਰਿਆਣਾ ਤੋਂ ਰੀਤੂ ਬਲਾਕ ਗੁਰੂਗ੍ਰਾਮ (ਕੂਪਨ ਨੰ.249455),

ਘਨਸ਼ਿਆਮ ਬਲਾਕ ਕਲਿਆਣ ਨਗਰ (ਕੂਪਨ ਨੰ.292479), ਅਨੀਤਾ ਬਲਾਕ ਲਾਡਵਾ (ਕੂਪਨ ਨੰ.276245), ਅੰਕਿਤ ਬਲਾਕ ਪੁੂੰਡਰੀ (ਕੂਪਨ ਨੰ.267683) ਅਤੇ ਬ੍ਰਿਜ ਲਾਲ ਬਲਾਕ ਰਾਮਪੁਰ ਥੇੜ੍ਹੀ (ਕੂਪਨ ਨੰ.287975), ਦਿੱਲੀ ਤੋਂ ਗੌਰਵ ਬਲਾਕ ਦੇਵਲੀ ਸੰਗਮ (ਕੂਪਨ ਨੰ.217972) ਅਤੇ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਤੋਂ ਮਾਮਚੰਦ ਬਲਾਕ ਖਰਖੌਦਾ (ਕੂਪਨ ਨੰ.215137) ਅਤੇ ਸੰਜੇ ਬਲਾਕ ਬਨੂੜ (ਕੂਪਨ ਨੰ.182158) ਨੇ ਇਹ ਇਨਾਮ ਜਿੱਤਿਆ।

Sirsa News

ਇਸ ਤੋਂ ਇਲਾਵਾ ਰਾਜਸਥਾਨ ਸੂਬੇ ਤੋਂ ਮਨੋਜ ਬਲਾਕ ਰਾਏਸਿੰਘ ਨਗਰ (ਕੂਪਨ ਨੰ: 35904) ਅਤੇ ਰਾਮਨਿਵਾਸ ਬਲਾਕ ਉਦੈਪੁਰਵਾਟੀ (ਕੂਪਨ ਨੰ: 3828) ਪਹਿਲੇ ਇਨਾਮ ਦੇ ਖੁਸ਼ਕਿਸਮਤ ਜੇਤੂ ਬਣੇ ਪ੍ਰੋਗਰਾਮ ’ਚ ਪਹੁੰਚੇ ਪੰਜਾਬ ਤੋਂ 85 ਮੈਂਬਰ ਗੁਰਮੇਲ ਸਿੰਘ ਇੰਸਾਂ, ਹਰਮਨਦੀਪ ਸਿੰਘ ਇੰਸਾਂ, ਰਾਜਸਥਾਨ ਤੋਂ ਜਗਤਾਰ ਸਿੰਘ ਇੰਸਾਂ, ਬਲਰਾਜ ਗੋਦਾਰਾ ਇੰਸਾਂ, ਭੈਣ ਕ੍ਰਿਸ਼ਨਾ ਇੰਸਾਂ, ਰਾਜਸਥਾਨ ਇੰਚਾਰਜ ਸਰਬਜੀਤ ਕੌਰ ਇੰਸਾਂ, ਸਰਲਾ ਇੰਸਾਂ, ਰੀਤੂ ਇੰਸਾਂ, ਅੰਜੂ ਇੰਸਾਂ, ਕਰਮਜੀਤ ਇੰਸਾਂ, ਬਾਗ ਸਿੰਘ ਇੰਸਾਂ, ਵੈਦ ਜੀ ਇੰਸਾਂ, ਮਾ. ਗੁਰਦਿੱਤਾ ਇੰਸਾਂ, ਨੱਥੂਰਾਮ ਇੰਸਾਂ, ਹਰਿਆਣਾ ਤੋਂ ਬ੍ਰਿਜਲਾਲ ਅਤੇ ਭੀਮ ਇੰਸਾਂ ਨੇ ਖੁਸ਼ਕਿਸਮਤ ਜੇਤੂਆਂ ਦੀਆਂ ਪਰਚੀਆਂ ਕੱਢੀਆਂ ਪ੍ਰੋਗਰਾਮ ਦੌਰਾਨ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਉਤਰਾਖੰਡ, ਹਿਮਾਚਲ ਪ੍ਰਦੇਸ਼ ਦੇ ਜ਼ਿੰਮੇਵਾਰਾਂ ਤੋਂ?ਇਲਾਵਾ ‘ਸੱਚੀ ਸ਼ਿਕਸ਼ਾ’ ਤੇ ‘ਸੱਚ ਕਹੂੰ’ ਅਖਬਾਰ ਸਟਾਫ ਮੈਂਬਰ ਹਾਜ਼ਰ ਰਹੇ।

ਤੁਹਾਨੂੰ ਦੱਸ ਦੇਈਏ ਕਿ ਇਸ ਸਕੀਮ ਤਹਿਤ ਮਹੀਨਾਵਾਰ ਮੈਗਜ਼ੀਨ ‘ਸੱਚੀ ਸ਼ਿਖਸ਼ਾ ਵੱਲੋਂ ਅਪਰੈਲ 2023 ਤੋਂ ਮਾਰਚ 2024 ਤੱਕ ਲੱਕੀ ਡਰਾਅ ਕੱਢਿਆ ਗਿਆ ਸੀ, ਜਿਸ ਵਿੱਚ ਪਹਿਲਾ ਇਨਾਮ 50 ਫਰਿੱਜ, ਦੂਸਰਾ ਇਨਾਮ 100 ਮਲਟੀ ਕੜਾਹੀਆਂ, ਤੀਜਾ ਇਨਾਮ 200 (15 ਲੀਟਰ) ਕੈਂਪਰ, ਚੌਥੇ ਇਨਾਮ ’ਚ ਇੱਕ ਹਜ਼ਾਰ ਡਬਲ ਬੈੱਡਸ਼ੀਟਾਂ ਅਤੇ ਪੰਜਵੇਂ ਇਨਾਮ 5 ਹਜ਼ਾਰ ਪਾਣੀ ਦੀਆਂ ਬੋਤਲਾਂ ਦੇ ਖੁਸ਼ਕਿਸਮਤ ਜੇਤੂਆਂ ਦੀ ਚੋਣ ਹੋਈ