ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ਹੁਸ਼ਿਆਰਪੁਰ ’ਚ ...

    ਹੁਸ਼ਿਆਰਪੁਰ ’ਚ ਭਿਆਨਕ ਹਾਦਸਾ, ਪੰਜਾਬ ਪੁਲਿਸ ਦੀ ਬੱਸ ਖੜ੍ਹੇ ਟਰਾਲੇ ਨਾਲ ਟਕਰਾਈ, ASI ਸਮੇਤ 4 ਮੁਲਾਜ਼ਮਾਂ ਦੀ ਮੌਤ

    Road Accident

    ਸੰਘਣੀ ਧੁੰਦ ਦੇ ਚੱਲਦੇ ਹੋਇਆ ਹਾਦਸਾ | Road Accident

    • ਔਰਤ ਸਮੇਤ 4 ਕਰਮਚਾਰੀਆਂ ਦੀ ਹੋਈ ਹੈ ਮੌਤ | Road Accident

    ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼)। ਹੁਸ਼ਿਆਰਪੁਰ ’ਚ ਅੱਜ ਸਵੇਰੇ-ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਹੁਸ਼ਿਆਰਪੁਰ ’ਚ ਅੱਜ ਸਵੇਰੇ ਪਠਾਨਕੋਟ ਹਾਈਵੇ ’ਤੇ ਖੜ੍ਹੇ ਇੱਕ ਟਰਾਲੇ ਨਾਲ ਪੰਜਾਬ ਪੁਲਿਸ ਦੀ ਬੱਸ ਟਕਰਾ ਗਈ। ਇਸ ’ਚ ਸਵਾਰ ਮਹਿਲਾ ਪੁਲਿਸ ਮੁਲਾਜ਼ਮ ਸਮੇਤ 3 ਹੋਰ ਮੁਲਾਜ਼ਮਾਂ ਦੀ ਮੌਤ ਹੋਈ ਹੈ। ਜਦਕਿ ਬੱਸ ’ਚ ਸਵਾਰ 13 ਦੇ ਕਰੀਬ ਮੁਲਾਜ਼ਮ ਜ਼ਖਮੀ ਹੋਏ ਹਨ। ਹਾਦਸੇ ਦੀ ਸੂਚਨਾ ਤੋਂ ਬਾਅਦ ਇਲਾਕਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰਨ ’ਚ ਲੱਗੀ ਹੋਈ ਹੈ। (Road Accident)

    Israel-Hamas War : ਜੰਗ ਰੋਕਣ ਲਈ ਉੱਠੇ ਆਵਾਜ਼

    ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਬੱਸ ’ਚ 30 ਤੋਂ ਵੀ ਜ਼ਿਆਦਾ ਪੁਲਿਸ ਮੁਲਾਜ਼ਮ ਸਵਾਰ ਸਨ। ਇਹ ਹਾਦਸਾ ਅੱਜ ਸਵੇਰੇ ਕਰੀਬ 6:30 ਵਜੇ ਦੇ ਕਰੀਬ ਹੋਇਆ ਹੈ। ਜਾਣਕਾਰੀ ਮੁਤਾਬਿਕ ਜਲੰਧਰ ਸਥਿਤ ਪੰਜਾਬ ਪੁਲਿਸ ਕਾਮਪਲੈਕਸ ਤੋਂ ਮੁਲਾਜ਼ਮ ਗੁਰਦਾਸਪੁਰ ਜਾ ਰਹੇ ਸਨ। ਮੁਕੇਰਿਆਂ ਕੋਲ ਸੰਘਣੀ ਧੁੰਦ ਕਾਰਨ ਪੁਲਿਸ ਬੱਸ ਰੋੜ ’ਤੇ ਖੜ੍ਹੇ ਇੱਕ ਟਰਾਲੇ ਹੇਠਾਂ ਵੜ ਗਈ। ਜਿਸ ਕਾਰਨ ਇਹ ਭਿਆਨਕ ਸੜਕ ਹਾਦਸਾ ਹੋਇਆ ਹੈ। ਇਸ ਮਾਮਲੇ ਸਬੰਧੀ ਇਲਾਕੇ ਦੀ ਪੁਲਿਸ ਮਾਮਲੇ ਦੀ ਜਾਂਚ ਕਰਨ ’ਚ ਲੱਗੀ ਹੋਈ ਹੈ। (Road Accident)

    LEAVE A REPLY

    Please enter your comment!
    Please enter your name here