ਨਤਿਨ ਨੂੰ ਮਿਲਣ ਵਾਲੀ ਰਾਸ਼ੀ ‘ਚ 626 ਫੀਸਦੀ ਇਜ਼ਾਫ਼ਾ
(ਏਜੰਸੀ) ਨਵੀਂ ਦਿੱਲੀ। ਇਰਾਨ ਦੇ ਅਬੋਜਾਰ ਮੋਹਾਜਰਮਿਘਾਨੀ ਇਸ ਸਾਲ ਪ੍ਰੋ ਕਬੱਡੀ ਲੀਗ ‘ਚ ਖਿਡਾਰੀਆਂ ਦੀ ਨਿਲਾਮੀ ‘ਚ ਸਭ ਤੋਂ ਮਹਿੰਗਾ ਵਿਦੇਸ਼ੀ ਖਿਡਾਰ ਬਣ ਗਿਆ, ਉਸ ਨੂੰ ਨਵੀਂ ਫੈਂ੍ਰਚਾਇਜ਼ੀ ਗੁਜਰਾਤ ਨੇ 50 ਲੱਖ ਰੁਪਏ ‘ਚ ਖਰੀਦਿਆ ਜਦੋਂ ਕਿ ਭਾਰਤ ਦੇ ਨਿਤਿਨ ਤੋਮਰ ਲਈ ਸਭ ਤੋਂ ਜਿਆਦਾ ਬੋਲੀ ਲੱਗੀ।
ਸੋਮਵਾਰ ਰਾਤ ਹੋਈ ਨਿਲਾਮੀ ‘ਚ ਅਬੋਜਾਰ ਤੋਂ ਇਲਾਵਾ ਵਿਦੇਸ਼ੀ ਖਿਡਾਰੀਆਂ ‘ਚ ਇਰਾਨ ਦੇ ਅਬੋਲਫਜਲ ਮਾਘਸੋਦਲੋ (ਦਿੱਲੀ, 31 ਲੱਖ 80 ਹਜ਼ਾਰ ਰੁਪਏ), ਇਰਾਨ ਦੇ ਫਰਿਹਦ ਰਹੀਮੀ ਮਿਲਾਘਰਦਾਨ (ਤੇਲਗੂ ਟਾਈਟੰਸ, 29 ਲੱਖ ਰੁਪਏ), ਥਾਈਲੈਂਡ ਦੇ ਖੋਮਸਾਨ ਥੋਂਗਖਾਮ (ਹਰਿਆਣਾ, 20 ਲੱਖ 40 ਹਜ਼ਾਰ ਰੁਪਏ) ਅਤੇ ਇਰਾਨ ਦੇ ਹਾਦੀ ਓਸਤੋਰਕ (ਯੂ ਮੁੰਬਾ, 18 ਲੱਖ 60 ਹਜ਼ਾਰ) ਲਈ ਵੀ ਭਾਰੀ ਭਰਕਮ ਬੋਲੀ ਲੱਗੀ ਇਸ ਸਾਲ ਦੀ ਨਿਲਾਮੀ ‘ਚ ਟੀਮ ਯੂਪੀ ਦੇ ਨਿਤਿਨ ਲਈ ਸਭ ਤੋਂ ਵੱਧ 93 ਲੱਖ ਰੁਪਹੇ ਦੀ ਬੋਲੀ ਲਾਈ ਜਦੋਂ ਕਿ ਉਨ੍ਹਾਂ ਦਾ ਅਧਾਰ ਮੁੱਖ 20 ਲੱਖ ਰੁਪਏ ਸੀ।
ਰਾਕੇਸ਼ ਕੁਮਾਰ 12 ਲੱਖ 80 ਹਜ਼ਾਰ ਰੁਪਏ ਨਾਲ ਸਭ ਤੋਂ ਮਹਿੰਗੇ ਖਿਡਾਰੀ
ਪਹਿਲੇ ਸੈਸ਼ਨ ਦੀ ਨਿਲਾਮੀ ‘ਚ ਰਾਕੇਸ਼ ਕੁਮਾਰ 12 ਲੱਖ 80 ਹਜ਼ਾਰ ਰੁਪਏ ਨਾਲ ਸਭ ਤੋਂ ਮਹਿੰਗੇ ਖਿਡਾਰੀ ਸਨ ਅਤੇ ਉਸ ਦੇ ਮੁਕਾਬਲੇ ਨਿਤਿਨ ਨੂੰ ਮਿਲਣ ਵਾਲੀ ਰਾਸ਼ੀ ‘ਚ 626 ਫੀਸਦੀ ਇਜ਼ਾਫਾ ਹੋਇਆ ਹੈ ਨਿਤਿਨ ਤੋਂ ਇਲਾਵਾ ਭਾਰਤੀ ਖਿਡਾਰੀਆਂ ‘ਚ ਰੋਹਿਤ ਕੁਮਾਰ ਨੂੰ ਬੰਗਲੌਰ ਬੁਲਸ ਨੇ 81 ਲੱਖ, ਮਨਜੀਤ ਛਿੱਲਰ ਨੂੰ ਜੈਪਰ ਪਿੰਕ ਪੈਂਥਰਸ ਨੇ 75 ਲੱਖ 50 ਹਜ਼ਾਰ, ਸੁਰਜੀਤ ਸਿੰਘ ਨੂੰ ਬੰਗਾਲ ਵਾਰੀਅਰਜ਼ ਨੇ 73 ਲੱਖ ਅਤੇ ਸੇਲਵਾਮਨੀ ਦੇ ਨੂੰ ਜੈਪੁਰ ਪਿੰਕ ਪੈਂਥਰਸ ਨੇ 73 ਲੱਖ ਰੁਪਏ ‘ਚ ਖਰੀਦਿਆ ਦੋ ਰੋਜ਼ਾ ਨਿਲਾਮੀ ਦੇ ਪਹਿਲੇ ਦਿਨ 12 ਫੈਂ੍ਰਚਾਇਜ਼ੀਆਂ ਨੇ 60 ਖਿਡਾਰੀਆਂ ਨੂੰ ਚੁਣਿਆ ਜਿਨ੍ਹਾਂ ‘ਤੇ 27 ਕਰੋੜ 27 ਲੱਖ ਰੁਪਏ ਖਰਚ ਹੋਏ ਏਲੀਟ ਰਿਟੇਨ ਕੀਤੇ ਗਏ ਖਿਡਾਰੀਆਂ ਦੇ ਵੇਤਨ ਦਾ ਫੈਸਲਾ ਨਿਲਾਮੀ ਦੌਰਾਨ ਟੀਮ ਦੇ ਸਭ ਤੋਂ ਮਹਿੰਗੇ ਖਰੀਦੇ ਖਿਡਾਰੀ ਦੇ ਅਧਾਰ ‘ਤੇ ਹੋਵੇਗਾ ਹਰੇਕ ਫ੍ਰੈਂਚਾਇਜ਼ੀ ਨੂੰ ਚੌਥੇ ਸੈਸ਼ਨ ਦੀ ਆਪਣੀ ਟੀਮ ਨਾਲ ਇੱਕ ਏਲੀਟ ਖਿਡਾਰੀ ਨੂੰ ਰਿਟੇਨ ਕਰਨ ਦੀ ਮਨਜ਼ੂਰੀ ਸੀ।
ਤੇਲਗੂ ਟਾਈਟੰਸ ਨੇ ਰਾਹੁਲ ਚੌਧਰੀ, ਯੂ ਮੁੰਬਾ ਨੇ ਅਨੂਪ ਕੁਮਾਰ, ਬੰਗਾਲ ਵਾਰੀਅਰਜ਼ ਨੇ ਯਾਂਗ ਕੁਨ ਲੀ, ਪਟਨਾ ਪਾਈਰੇਟਸ ਨੇ ਸੰਦੀਪ ਨਰਵਾਲ ਅਤੇ ਪੁਨੇਰੀ ਪਲਟਨ ਨੇ ਦੀਪਕ ਹੁੱਡਾ ਨੂੰ ਰਿਟੇਨ ਕੀਤਾ ਜੈਪੁਰ ਦੀ ਟੀਮ ਨੇ ਕਿਸੇ ਨੂੰ ਰਿਟੇਨ ਨਹੀਂ ਕੀਤਾ ਨਵੀਆਂ ਫੈਂ੍ਰਚਾਇਜ਼ੀਆਂ ਨੂੰ ਨਿਲਾਮੀ ਤੋਂ ਪਹਿਲਾਂ ਇੱਕ ਖਿਡਾਰੀ ਨੂੰ ਚੁਣਨ ਦੀ ਇਜਾਜ਼ਤ ਸੀ, ਜਿਸ ‘ਚ ਟੀਮ ਹਰਿਆਣਾ ਨੇ ਸੁਰਿੰਦਰ ਨਾਡਾ ਨੂੰ ਜਦੋਂ ਕਿ ਟੀਮ ਗੁਜਰਾਤ ਨੇ ਇਰਾਨ ਦੇ ਫਾਜੇਲ ਅੰਨਾਚਾਲੀ ਨੂੰ ਚੁਣਿਆ ਜਦੋਂ ਕਿ ਟੀਮ ਯੂਪੀ ਨੇ ਕਿਸੇ ਨੂੰ ਨਾ ਚੁਣਨ ਦਾ ਫੈਸਲਾ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ