ਦੂਜਾ ਸੈੱਟ ਹਾਰਨ ਤੋਂ ਬਾਅਦ ਕੀਤੀ ਵਾਪਸੀ | AusOpen
ਮੈਲਬੌਰਨ (ਏਜੰਸੀ)। ਸਰਬੀਆ ਦੇ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਆਸਟਰੇਲੀਆ ਓਪਨ 2024 ’ਚ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਐਤਵਾਰ ਨੂੰ 36 ਸਾਲਾ ਜੋਕੋਵਿਚ ਨੇ ਕ੍ਰੋਏਸ਼ੀਆ ਦੇ 178ਵੀਂ ਰੈਂਕਿੰਗ ਦੇ 18 ਸਾਲਾਂ ਦੇ ਡਿਨੋ ਪ੍ਰਿਜਮਿਕ ਨੂੰ ਚਾਰ ਸੈੱਟਾਂ (6-2, 6-7 (5), 6-3, 6-4) ਨਾਲ ਹਰਾ ਕੇ ਪਹਿਲਾ ਦੌਰ ਜਿੱਤਿਆ। ਜੋਕੋਵਿਚ ਨੇ ਆਪਣੇ 25ਵੇਂ ਗ੍ਰੈਂਡ ਸਲੈਮ ਸਿੰਗਲ ਖਿਤਾਬ ਲਈ ਦਾਅਵੇਦਾਰੀ ਪੇਸ਼ ਕੀਤੀ। ਜੋਕੋਵਿਚ ਨੇ ਪ੍ਰਿਜਮਿਕ ਖਿਲਾਫ ਹੁਣ ਤੱਕ ਦਾ ਸਭ ਤੋਂ ਲੰਬਾ ਗ੍ਰੈਂਡ ਸਲੈਮ ਪਹਿਲੇ ਦੌਰ ਦਾ ਮੈਚ ਖੇਡਿਆ। ਇਹ ਮੈਚ ਚਾਰ ਘੰਟੇ ਇੱਕ ਮਿੰਟ ਤੱਕ ਚੱਲਿਆ। ਜੋਕੋਵਿਚ ਨੇ ਤਿੰਨ ਘੰਟੇ ਤੋਂ ਵੀ ਘੱਟ ਸਮੇਂ ’ਚ ਆਪਣੇ ਆਖਰੀ 48 ਗ੍ਰੈਂਡ ਸਲੈਮ ਪਹਿਲੇ ਦੌਰ ਦੇ ਮੈਚ ਜਿੱਤ ਲਏ ਹਨ। (AusOpen)
ਜੋਕੋਵਿਚ ਦੂਜੇ ਸੈੱਟ ’ਚ ਹਾਰੇ, ਮੁੜ ਕੀਤੀ ਵਾਪਸੀ | AusOpen
ਰੁਟੀਨ ਦੇ ਪਹਿਲੇ ਸੈੱਟ ਤੋਂ ਬਾਅਦ, ਜੋਕੋਵਿਚ ਨੂੰ ਪ੍ਰਿਜਮਿਕ ਨੇ ਸਖਤ ਚੁਣੌਤੀ ਦਿੱਤੀ। ਉਨ੍ਹਾਂ ਨੇ ਤੇਜ ਰਫਤਾਰ ਦਿਖਾਈ ਜਿਸ ਨਾਲ ਜੋਕੋਵਿਚ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜੋਕੋਵਿਚ ਨੇ ਵਾਪਸੀ ਕੀਤੀ ਅਤੇ ਮੈਚ ਨੂੰ ਟਾਈ-ਬ੍ਰੇਕਰ ਤੱਕ ਪਹੁੰਚਾਇਆ। ਪ੍ਰਿਜਮਿਕ ਨੇ ਸਿੱਧੇ ਤੌਰ ’ਤੇ ਜੋਕੋਵਿਚ ਦੀ ਚੁਣੌਤੀ ਸਵੀਕਾਰ ਕੀਤੀ ਅਤੇ ਦੂਜਾ ਸੈੱਟ ਜਿੱਤ ਲਿਆ। 17 ਸਾਲਾਂ ’ਚ ਇਹ ਦੂਜੀ ਵਾਰ ਹੈ ਜਦੋਂ ਜੋਕੋਵਿਚ ਪਹਿਲੇ ਦੌਰ ਦੇ ਮੈਚ ’ਚ ਸੈੱਟ ਹਾਰ ਗਏ। (AusOpen)
ਪ੍ਰਿਜਮਿਕ ਨੇ ਦਿਖਾਇਆ ਕਿ ਉਹ ਲੜਾਈ ਲਈ ਤਿਆਰ ਹੈ ਕਿਉਂਕਿ ਉਹ ਤੀਜੇ ਸੈੱਟ ਦੀ ਸ਼ੁਰੂਆਤ ’ਚ 2-0 ਨਾਲ ਹੇਠਾਂ ਸੀ, ਪਰ ਉਨ੍ਹਾਂ ਵਾਪਸੀ ਕੀਤੀ ਅਤੇ ਸਕੋਰ 2-2 ਕਰ ਦਿੱਤਾ। ਪ੍ਰਿਜਮਿਕ ਨੇ ਤਜਰਬੇਕਾਰ ਖਿਡਾਰੀ ਨੂੰ ਕੋਰਟ ’ਤੇ ਘਬਰਾਉਣ ਲਈ ਮਜਬੂਰ ਕਰ ਰਿਹਾ ਸੀ। ਹਾਲਾਂਕਿ, ਛੇਵੀਂ ਗੇਮ ਤੋਂ ਬਾਅਦ, ਜੋਕੋਵਿਚ ਨੇ ਆਪਣੀ ਖੇਡ ’ਚ ਸੁਧਾਰ ਕੀਤਾ ਅਤੇ ਲਗਾਤਾਰ 3 ਗੇਮਾਂ ਜਿੱਤ ਕੇ 2-1 ਦੀ ਬੜ੍ਹਤ ਬਣਾਈ। ਜੋਕੋਵਿਚ ਨੇ ਚੌਥਾ ਸੈੱਟ ਆਸਾਨੀ ਨਾਲ 6-4 ਨਾਲ ਜਿੱਤ ਲਿਆ। (AusOpen)
ਨੌਜਵਾਨ ਕੋਲ ਇੱਕ ਮਜਬੂਤ ਗੇਮਪਲੈਨ : ਜੋਕੋਵਿਚ | AusOpen
ਜੋਕੋਵਿਚ ਨੇ ਮੈਚ ਤੋਂ ਬਾਅਦ ਕਿਹਾ, ‘ਸਪੱਸ਼ਟ ਤੌਰ ’ਤੇ, ਮੈਂ ਅੱਜ ਰਾਤ ਕਈ ਵਾਰ ਸੰਘਰਸ਼ ਕਰਨਾ ਪਿਆ, ਪਰ ਇਸ ਦਾ ਸਿਹਰਾ ਪ੍ਰਿਜਮਿਕ ਦੇ ਗੇਮ ਪਲਾਨ ਨੂੰ ਜਾਂਦਾ ਹੈ, ‘ਜੋਕੋਵਿਚ ਨੇ ਮੈਚ ਤੋਂ ਬਾਅਦ ਕਿਹਾ। ਉਸ ਕੋਲ ਹਰ ਸ਼ਾਟ ਦਾ ਜਵਾਬ ਸੀ। ਸ਼ਰੀਰਕ ਤੌਰ ’ਤੇ ਉਹ ਮਜਬੂਤ ਹੈ। ਜੋਕੋਵਿਚ ਨੇ ਅੱਗੇ ਕਿਹਾ, ਪਿ੍ਰਜਮਿਕ ਹਰ ਪ੍ਰਸ਼ੰਸਾ, ਹਰ ਕ੍ਰੈਡਿਟ ਦਾ ਹੱਕਦਾਰ ਹੈ ਜੋ ਉਸਨੂੰ ਅੱਜ ਰਾਤ ਮਿਲਿਆ ਹੈ। ਮੈਨੂੰ ਕਹਿਣਾ ਚਾਹੀਦਾ ਹੈ ਕਿ ਉਹ ਇੱਕ ਸ਼ਾਨਦਾਰ ਖਿਡਾਰੀ ਹੈ, 18 ਸਾਲ ਦੀ ਉਮਰ ’ਚ ਉਨ੍ਹਾਂ ਪਰਿਪੱਕਤਾ ਦਿਖਾਈ ਹੈ। ਇਮਾਨਦਾਰੀ ਨਾਲ, ਇਹ ਉਸਦਾ ਪਲ ਹੈ। ਇਹ ਆਸਾਨੀ ਨਾਲ ਉਨ੍ਹਾਂ ਦਾ ਮੈਚ ਹੋ ਸਕਦਾ ਸੀ। (AusOpen)
ਆਸਟ੍ਰੇਲੀਆ ਓਪਨ ’ਚ ਕਰੀਅਰ ਦਾ 90ਵਾਂ ਮੈਚ ਜਿੱਤਿਆ | AusOpen
ਜੋਕੋਵਿਚ ਨੇ ਆਸਟ੍ਰੇਲੀਅਨ ਓਪਨ ’ਚ ਆਪਣਾ ਲਗਾਤਾਰ 29ਵਾਂ ਮੈਚ ਜਿੱਤਿਆ ਹੈ। ਇਸ ਦੇ ਨਾਲ ਹੀ ਉਸ ਨੇ ਟੂਰਨਾਮੈਂਟ ’ਚ ਆਪਣਾ 90ਵਾਂ ਮੈਚ ਜਿੱਤ ਲਿਆ। ਇਸ ਟੂਰਨਾਮੈਂਟ ’ਚ ਸਭ ਤੋਂ ਵੱਧ ਮੈਚ ਜਿੱਤਣ ਦਾ ਰਿਕਾਰਡ ਰੋਜਰ ਫੈਡਰਰ ਦੇ ਨਾਂਅ ਹੈ, ਜਿਨ੍ਹਾਂ ਮੈਲਬੌਰਨ ’ਚ 102 ਮੈਚ ਜਿੱਤੇ ਹਨ। (AusOpen)