ਨਵੀਂ ਦਿੱਲੀ। ਰਾਮ ਦੀ ਨਗਰੀ ਅਯੋਧਿਆ ’ਤੇ ਇਸ ਸਮੇਂ ਦੇਸ਼ ਹੀ ਨਹੀਂ ਸਗੋਂ ਦੁਨੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਮਰਿਯਾਦਾ ਪ੍ਰਸ਼ੋਤਮ ਰਾਮ ਦੀ ਜਨਮ ਭੂਮੀ ਅਯੋਧਿਆ ’ਚ ਨਿਰਮਾਣ ਅਧੀਨ ਮੰਦਰ ਦਾ ਉਦਘਾਟਨ 22 ਜਨਵਰੀ ਨੂੰ ਹੋਣਾ ਹੈ। ਇਸ ਸਬੰਧੀ ਜ਼ੋਰਾਂ ’ਤੇ ਤਿਆਰੀਆਂ ਚੱਲ ਰਹੀਆਂ ਹਨ। ਇਸ ਦਰਮਿਆਨ ਮਾਰੀਸ਼ਸ ਸਰਕਾਰ ਨੇ ਸ਼ੁੱਕਰਵਾਰ 12 ਜਨਵਰੀ ਨੂੰ ਐਲਾਨ ਕੀਤਾ ਕਿ 22 ਜਨਵਰੀ ਨੂੰ ਦੋ ਘੰਟਿਆਂ ਦੀ ਛੁੱਟੀ (Holiday) ਹੋਵੇਗੀ। ਮਾਰੀਸ਼ਸ ’ਚ 22 ਜਨਵਰੀ 2024 ਨੂੰ ਮਾਰੀਸ਼ਸ ਦੇ ਹਿੰਦੂ ਆਸਥਾ ਵਾਲੇ ਅਧਿਕਾਰੀਆਂ ਨੂੰ 2 ਘੰਟਿਆਂ ਦੀ ਛੁੱਟੀ ਦਿੱਤੀ ਜਾਵੇਗੀ। ਮਾਰੀਸ਼ਸ ਸਰਕਾਰ ਨੇ ਹਿੰਦੂ ਸਮਾਜਿਕ ਸੰਸਕ੍ਰਿਤਿਕ ਸੰਗਠਨਾਂ ਦੀ ਅਪੀਲ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਮਾਰੀਸ਼ਸ ਸਰਕਾਰ ਨੇ ਦੱਸਿਆ ਇਤਿਹਾਸਿਕ ਘਟਨਾ | Holiday
ਮਾਰੀਸ਼ਸ ਸਰਕਾਰ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਕੈਬਿਨੇਟ ਨੇ ਹਿੰਦੂ ਧਰਮ ਦੇ ਪਬਲਿਕ ਅਫ਼ਸਰਾਂ ਨੂੰ ਸੋਮਵਾਰ 22 ਜਨਵਰੀ 2024 ਲਈ ਦੁਪਹਿਰ 2 ਵਜੇ ਤੋਂ ਦੋ ਘੰਟਿਆਂ ਦੀ ਛੁੱਟੀ ਦੇਣ ’ਤੇ ਸਹਿਮਤੀ ਪ੍ਰਗਟ ਕੀਤੀ ਹੈ, ਜੋ ਭਾਰਤ ’ਚ ਅਯੋਧਿਆ ਦੇ ਰਾਮ ਮੰਦਰ ਦੇ ਉਦਘਾਟਨ ਦੇ ਸਬੰਧ ’ਚ ਜ਼ਰੂਰੀ ਹੈ, ਇਹ ਇੱਕ ਇਤਿਹਸਿਕ ਘਟਨਾ ਹੈ ਕਿਉਂਕਿ ਅਯੋਧਿਆ ’ਚ ਭਗਵਾਨ ਰਾਮ ਦੀ ਵਾਪਸੀ ਦਾ ਪ੍ਰਤੀਕ ਹੈ।