ਸੀਕਰ ’ਚ (0) ਡਿਗਰੀ ਸੈਲਸੀਅਸ ਤਾਪਮਾਨ ਹੋਇਆ ਹੈ ਦਰਜ਼ | Weather Update Today
- ਉਤਰਾਖੰਡ ਅਤੇ ਹਿਮਾਚਲ ’ਚ ਬਰਫਬਾਰੀ | Weather Update Today
ਨਵੀਂ ਦਿੱਲੀ (ਏਜੰਸੀ)। ਮੱਧ-ਪ੍ਰਦੇਸ਼ ਸਮੇਤ ਉੱਤਰ ਭਾਰਤ ਦੇ ਸੂਬਿਆਂ ’ਚ ਠੰਢ ਦਾ ਅਸਰ ਲਗਾਤਾਰ ਜਾਰੀ ਹੈ। ਪੰਜਾਬ, ਹਹਰਿਆਣਾ, ਦਿੱਲੀ ਅਤੇ ਰਾਜਸਥਾਨ ’ਚ ਕੋਲਡ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉਸ ਤੋਂ ਇਲਾਵਾ ਜੰਮੂ-ਕਸ਼ਮੀਰ, ਲੱਦਾਖ, ਉੱਤਰਾਖੰਡ, ਅਤੇ ਹਿਮਾਚਲ ਪ੍ਰਦੇਸ਼ ’ਚ ਅੱਜ ਬਰਫਬਾਰੀ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਜੇਕਰ ਰਾਜਸਥਾਨ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਸੀਕਰ ’ਚ ਤਾਪਮਾਨ (0) ਡਿਗਰੀ ਸੈਲਸੀਅਸ ਦੇ ਕਰੀਬ ਬਣਿਆ ਹੋਇਆ ਹੈ। (Weather Update Today)
ਇਹ ਵੀ ਪੜ੍ਹੋ : ਇੰਤਕਾਲਾਂ ਲਈ ਸਰਕਾਰ ਲਾਉਣ ਜਾਣ ਰਹੀ ਐ ਦੂਜਾ ਕੈਂਪ, ਜਾਣੋ ਕਦੋਂ
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਰਾਜਸਥਾਨ ਦੇ ਕੁਝ ਖੇਤਰਾਂ ’ਚ ਧਰਤੀ ’ਤੇ ਬਰਫ ਦੀ ਪਰਤ ਵੀ ਵੇਖਣ ਨੂੰ ਮਿਲ ਸਕਦੀ ਹੈ। ਠੰਢ ਦੇ ਵੱਧਦੇ ਅਸਰ ਨੂੰ ਵੇਖਦੇ ਹੋਏ ਬਿਹਾਰ ਦੇ ਪਟਨਾ ’ਚ 8ਵੀਂ ਤੱਕ ਦੇ ਸਾਰੇ ਸਕੂਲਾਂ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਉੱਧਰ ਮੁਧਬਨੀ ’ਚ 5ਵੀਂ ਤੱਕ ਦੇ ਸਕੂਲਾਂ ਨੂੰ 15 ਜਨਵਰੀ ਤੱਕ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਜੇਕਰ ਸ਼ੁੱਕਰਵਾਰ (12 ਜਨਵਰੀ) ਦੀ ਸਵੇਰ ਦੀ ਗੱਲ ਕਰੀਏ ਤਾਂ ਦੇਸ਼ ਦੇ 16 ਸੂਬਿਆਂ ’ਚ ਕੋਹਰਾ ਵੇਖਣ ਨੂੰ ਮਿਲਿਆ। (Weather Update Today)
ਇਸ ’ਚ ਆਉਣ ਵਾਲੇ ਸ਼ਹਿਰ ਲੜੀਵਾਰ ਹਨ : ਹਰਿਆਣਾ, ਪੰਜਾਬ, ਦਿੱਲੀ, ਉੱਤਰ-ਪ੍ਰਦੇਸ਼, ਪੱਛਮੀ ਬੰਗਾਲ, ਓਡੀਸ਼ਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ, ਬਿਹਾਰ, ਸਿਕਮ, ਮੱਧ-ਪ੍ਰਦੇਸ਼, ਅਸਮ ਆਦਿ ਸ਼ਹਿਰ ਸ਼ਾਮਲ ਹਨ। ਕੋਹਰੇ ਦਾ ਅਸਰ ਟਰੇਨਾਂ ਅਤੇ ਉਡਾਣਾਂ ’ਤੇ ਵੀ ਪਿਆ ਹੈ। ਦਿੱਲੀ ’ਚ ਸੰਘਣੀ ਧੁੰਦ ਦੇ ਚੱਲਦੇ ਹੋਏ ਅੱਜ 39 ਟਰੇਨਾਂ ਆਪਣੇ ਸਹੀ ਸਮੇਂ ’ਤੇ ਸਟੇਸ਼ਨ ’ਤੇ ਨਹੀਂ ਪਹੁੰਚ ਸਕੀਆਂ। ਰਾਜਸਥਾਨ ਤੋਂ ਆਉਣ ਵਾਲੀਆਂ ਟਰੇਨਾਂ 6-6 ਘੰਟੇ ਲੇਟ ਹੋਈਆਂ। ਉਧਰ ਪੰਜਾਬ ਦੇ ਅੰਮ੍ਰਿਤਸਰ ’ਚ ਅੱਜ 6 ਉਡਾਣਾਂ ਆਪਣੇ ਸਹੀ ਸਮੇਂ ’ਤੇ ਉਡਾਣ ਨਹੀਂ ਭਰ ਸਕੀਆਂ। (Weather Update Today)